Breaking News
Home / ਪੰਜਾਬ / ਕਨੂਪ੍ਰੀਆ ਨੂੰ ਕਾਮਰੇਡਾਂ ਨੇ ਕਿਉਂ ਕਿਹਾ ਗੱ ਦਾ ਰ

ਕਨੂਪ੍ਰੀਆ ਨੂੰ ਕਾਮਰੇਡਾਂ ਨੇ ਕਿਉਂ ਕਿਹਾ ਗੱ ਦਾ ਰ

ਕਨੂਪ੍ਰੀਆ ਨਾ ਤਾਂ ਸਿੱਖ ਹੈ। ਖ਼ਾਲਿਸਤਾਨੀ ਤਾਂ ਓਹਨੇ ਹੋਣਾ ਹੀ ਕੀ ਸੀ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੇ ਪੱਟੀ ਦੇ ਹਿੰਦੂ ਪਰਿਵਾਰ ਦੀ ਧੀ ਹੈ। ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ‘ਚ ਪਹਿਲੀ ਕੁੜੀ ਸੀ ਜੋ ਵੋਟਾਂ ਲੜਕੇ ਪਾੜ੍ਹਿਆਂ ਦੀ ਪ੍ਰਧਾਨ ਬਣੀ। ਧਰਮ ਨਿਰਪੱਖ ਵੀ ਹੈ। ਪਰ ਦੇਖੋ ਇਸ ਨਾਲ ਕਿਵੇਂ ਦਾ ਵਰਤਾਓ ਹੋਇਆ। ਕਿਰਤੀ ਕਿਸਾਨ ਯੂਨੀਅਨ ਦੇ ਕਾਮਰੇਡ ਰਜਿੰਦਰ ਦੀਪ ਵੱਲੋਂ ਇਸ ਕੁੜੀ ਨੂੰ ਵੀ ਗ ਦਾ ਰ ਕਿਹਾ ਗਿਆ।
ਚਲੋ ਦੀਪ ਸਿੱਧੂ ਨੂੰ ਤਾਂ ਕਹਿਣਾ ਹੀ ਸੀ।

ਰਿਕੇਸ਼ ਟਿਕੈਤ ਦਾ ਕਾਮਰੇਡੀ ਨਾਲ ਕੋਈ ਸਬੰਧ ਨਹੀਂ। ਇਸੇ ਕਰਕੇ ਉਸ ਦੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਮਰੇਡ ਰਜਿੰਦਰ ਦੀਪ ਨਾਲ ਵਿਚਾਰ ਨਹੀਂ ਮਿਲਦੇ‌। ਕੀ ਤਹਾਨੂੰ ਪਤਾ ਹੈ ਇਹ ਕਿਹੜੀ ਚੀਜ਼ ਹੈ ਕਿ ਜੋ ਲੋਕਾਂ ਅੰਦਰ ਆਵਦੀ ਕੌਮ ਆਸਤੇ ਹੀ ਐਨੀ ਨ ਫ਼ ਰ ਤ ਭਰ ਦਿੰਦੀ ਹੈ?

ਜਿਸ ਤਰਾਂ 25 ਜਨਵਰੀ ਦੀ ਰਾਤ ਨੂੰ ਨੌਜਵਾਨਾਂ ਨੇ ਸਟੇਜ ਤੇ ਚੜ੍ਹ ਕੇ ਸੁਨੇਹਾ ਦਿੱਤਾ ਸੀ ਕਿ ਅਸੀਂ ਸਰਕਾਰ ਵੱਲੋੰ ਮਿੱਥੇ ਹੋਏ ਰੂਟ ਉੱਤੇ ਨਹੀੰ ਜਾਵਾਂਗੇ। ਉਸੇ ਰੂਪ’ਚ ਇਹ ਸੁਨੇਹਾ ਦੇਣਾ ਜ਼ਰੂਰੀ ਹੈ ਕਿ ਅਸੀਂ ਸਾਰੇ ਨੌਜਵਾਨਾਂ ਦੀ ਰਿਹਾਈ ਅਤੇ ਸਾਰੇ ਪਰਚੇ ਰੱਦ ਹੋਣ ਤੋਂ ਪਹਿਲਾਂ ਆਗੂਆਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਨਹੀੰ ਜਾਣ ਦਵਾਂਗੇ।
ਚਾਹੇ ਕੋਈ ਹੋਵੇ ਪਰ ਦਿੱਲੀ ਆਏ ਤਾਂ ਸਾਰੇ ਖੇਤੀ ਕਾਨੂੰਨ ਕਰਵਉਣ ਹੀ ਸਨ। ਅਸੀਂ ਸਾਡੇ ਨੌਜਵਾਨਾਂ ਨੂੰ ਜੇਲਾਂ’ਚ ਰੁਲਣ ਨਹੀੰ ਦੇਣੇ। ਇਸ ਤੋੰ ਪਹਿਲਾਂ ਸਰਕਾਰ ਇਹਨਾਂ ਕੇਸਾਂ ਨੂੰ ਸਮਝੌਤੇ ਦੇ ਪੈਂਤੜੇ ਵਜੋੰ ਵਰਤਣਾ ਸ਼ੁਰੂ ਕਰੇ ਸਾਨੂੰ ਸਾਫ਼ ਸੁਨੇਹਾ ਦੇ ਦੇਣਾ ਚਾਹੀਦਾ ਕਿ ਜਦੋਂ ਤੱਕ ਸਾਰੇ ਰਿਹਾਅ ਨਹੀੰ ਹੁੰਦੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ।
ਯੂਨੀਅਨ ਆਗੂਆਂ ਨੇ ਲੱਖਾ ਸਿਧਾਣਾ, ਦੀਪ ਸਿੱਧੂ ਤੇ ਹੋਰ ਨੌਜਵਾਨਾਂ ਦੇ ਹੱਕ ਨਹੀੰ ਖੜਨਾ। ਉਹ ਤਾਂ ਇਹਨਾਂ ਨੂੰ ਪਹਿਲਾਂ ਹੀ ਖ਼ਤਮ ਕਰਵਾਉਣਾ ਚਾਹੁੰਦੇ ਹਨ। ਇਹ ਲਹਿਰ ਨੌਜਵਾਨਾਂ ਤੇ ਆਮ ਕਿਸਾਨਾਂ ਨੂੰ ਹੀ ਖੜੀ ਕਰਨੀ ਪੈਣੀ ਹੈ। ਜੇਕਰ ਲੱਖੇ, ਦੀਪ ਵਰਗੇ ਗ੍ਰਿਫ਼ਤਾਰ ਕਰ ਲਏ ਉਸ ਨਾਲ ਉਹਨਾਂ ਨੂੰ ਨਿੱਜੀ ਅਤੇ ਪੰਜਾਬ ਨੂੰ ਵੀ ਸੰਘਰਸ਼ ਤੋਂ ਬਾਅਦ ਵੀ ਨੁਕਸਾਨ ਹੋਣਾ। ਕਿਉਂਕਿ ਇਹ ਕੇਸ ਲੰਮੇ ਚੱਲਣਗੇ। ਇਸ ਲਈ ਸਾਰੇ ਕੇਸ ਵਾਪਸ ਲੈਣ ਅਤੇ ਸਾਰੇ ਨੌਜਵਾਨਾਂ ਦੀ ਰਿਹਾਈ ਤੋੰ ਬਿਨ੍ਹਾਂ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਬਣਾਉਣਾ ਚਾਹੀਦਾ।
– ਸਤਵੰਤ ਸਿੰਘ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: