Breaking News
Home / ਦੇਸ਼ / ਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਦੀ ਦੇ ਝੂਠ ਨੂੰ ਚੈਲੰਜ ਕਰਨਗੇ?

ਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਦੀ ਦੇ ਝੂਠ ਨੂੰ ਚੈਲੰਜ ਕਰਨਗੇ?

ਪਹਿਲਾਂ ਸਰਕਾਰ ਨੇ ਰਾਸ਼ਟਰਪਤੀ ਕੋਲੋਂ ਝੂਠ ਬੁਲਵਾਇਆ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਝੂਠ ਬੋਲਿਆ ਹੈ ਕੇ ਤਿਰੰਗੇ ਦਾ ਅਪਮਾਨ ਹੋਇਆ।
ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ।
ਕੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿੱਚ ਅਕਲ ਤੇ ਜੁਰਅਤ ਦੀ ਇੰਨੀ ਘਾਟ ਹੈ ਕਿ ਉਹ ਮੋਦੀ ਦੇ ਸ਼ਰ੍ਹੇਆਮ ਬੋਲੇ ਝੂਠ ਨੂੰ ਚੈਲੇਂਜ ਨਹੀਂ ਕਰ ਸਕਦੇ? ਇਸੇ ਝੂਠ ਨੂੰ ਅੱਗੇ ਵਧਾ ਕੇ ਨਾ ਸਿਰਫ਼ ਮੋਰਚੇ ਦੁਆਲੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਸਗੋਂ ਸਿੱਖਾਂ ਦੇ ਖ਼ਿਲਾਫ਼ ਨਫ਼ਰਤੀ ਪ੍ਰਚਾਰ ਨੂੰ ਸਿਖਰ ਤੱਕ ਪਹੁੰਚਾਇਆ ਜਾ ਰਿਹਾ ਹੈ।

ਪਰ ਕਈ ਲੱਕੜ ਸਿਰੇ ਕਾਮਰੇਡਾਂ ਦੇ ਖਾਨੇ ਇਹ ਗੱਲ ਨਹੀਂ ਪੈ ਸਕਦੀ ।ਉਹ ਤਾਂ ਸ਼ਾਇਦ ਆਪ ਸਿੱਖਾਂ ਦਾ ਡੁਲ੍ਹਦਾ ਲਹੂ ਵੇਖਣਾ ਚਾਹੁੰਦੇ ਹਨ ।
ਜੇ ਮੋਰਚੇ ਦੇ ਆਗੂਆਂ ਵਿੱਚ ਮਾੜੀ ਮੋਟੀ ਵੀ ਸਮਝ ਅਤੇ ਸ਼ਰਮ ਹੈ ਤਾਂ ਉਹ ਮੋਦੀ ਦੇ ਬੋਲੇ ਝੂਠ ਨੂੰ ਠੋਕ ਵਜਾ ਕੇ ਝੂਠ ਕਹਿਣ ਦੀ ਹਿੰਮਤ ਕਰਨ। ਮੋਦੀ ਦੀ ਹਿੱਕ ਤੇ
ਟਰੈਕਟਰ ਚਲਾਉਣ ਦੀਆਂ ਫੁਕਰੀਆਂ ਮਾਰਨ ਵਾਲੇ ਹੁਣ ਮੋਦੀ, ਉਸ ਦੀ ਸਰਕਾਰ ਅਤੇ ਉਸ ਦੇ ਗੋਦੀ ਮੀਡੀਆ ਵੱਲੋਂ ਸ਼ਰ੍ਹੇਆਮ ਬੋਲੇ ਜਾ ਰਹੇ ਝੂਠ ਨੂੰ ਝੂਠ ਨਹੀਂ ਕਹਿ ਸਕਦੇ।

ਮੁਲਕ ਦੇ ਉੱਘੇ ਪੱਤਰਕਾਰ ਅਨੇਕਾਂ ਹੀ ਗ਼ੈਰ ਪੰਜਾਬੀ ਤੇ ਗ਼ੈਰ ਸਿੱਖ ਇਹ ਗੱਲ ਕਹਿ ਰਹੇ ਨੇ ਪਰ ਮੋਰਚੇ ਦੇ ਆਗੂਆਂ ਦਾ ਮੂੰਹ ਨਹੀਂ ਖੁੱਲ੍ਹਿਆ ।
ਕੀ ਇਹ ਸਿਰੇ ਦਾ ਗੀਦੀਪੁਣਾ ਤੇ ਬੇਅਕਲੀ ਨਹੀਂ?

ਇਹ ਗੱਡੀਆਂ ਯੋਗਿੰਦਰ ਯਾਦਵ ਦੇ ਵਲੋਂ ਤੈਅ ਕੀਤੇ ਰੂਟ ‘ਤੇ ਹੀ ਜਾ ਰਹੀਆਂ ਸਨ। ਪਰ ਫੇਰ ਵੀ ਪੁਲਿਸ ਵਾਲਿਆਂ ਨੇ ਸ਼ੀਸ਼ੇ ਤੋੜੇ ਦਿੱਤੇ। ਪਰ ਕਿਸਾਨ ਮੋਰਚੇ ਵਾਲਿਆਂ ਨੇ ਇਨ੍ਹਾਂ ਤੋੜੀਆਂ ਗੱਡੀਆਂ ਬਾਰੇ ਭਾਫ ਨਹੀਂ ਕੱਢੀ।ਸਰਕਾਰ ਨਾਲ ਕੌਣ ਮਿਲਿਆ ਹੋਇਆ ? ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਦੀਪ ਨੇ ਕਿਸੇ ਪੁਲਿਸ ਵਾਲੇ ਨੂੰ ਦੇਸ ਦਾ ਗਦਾਰ ਨਹੀਂ ਕਿਹਾ ਅਤੇ ਨਾ ਨੀ ਤੈਅ ਰੂਟ ‘ਤੇ ਜਾਣ ਵਾਲੀਆਂ ਗੱਡੀਆਂ ਤੋੜਣ ਦਾ ਕੋਈ ਪਿਟ ਸਿਆਪਾ ਕੀਤਾ। ਜਿਹੜੀ ਗੱਲ ਦਾ ਰੌਲਾ ਪਾਉਣਾ ਸੀ ਉਸ ਨੂੰ ਲੁਕੋ ਗੲੇ। ਸ਼ਹੀਦਾਂ ਅਤੇ ਯੋਧਿਆਂ ਨੂੰ ਬਦਨਾਮ ਕਰਦੇ ਰਹੇ।
#ਮਹਿਕਮਾ_ਪੰਜਾਬੀ

About admin

Check Also

ਦਿਸ਼ਾ ਰਾਵੀ ਦੀ ਜ਼ਮਾਨਤ ਮਨਜ਼ੂਰ ਕਰਨ ਮੌਕੇ ਜੱਜ ਵੱਲੋਂ ਪੁਲਿਸ ਖਿਲਾਫ ਕੀਤੀਆਂ ਅਹਿਮ ਟਿੱਪਣੀਆਂ ਪੜ੍ਹੋ

ਵਾਤਾਵਰਨ ਕਾਰਕੁੰਨ ‘ਦਿਸ਼ਾ ਰਾਵੀ’ (22), ਜਿਸ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੰਟਰਨੈਟ ‘ਟੂਲ ਕਿੱਟ’ ਸਾਂਝੀ …

%d bloggers like this: