Breaking News
Home / ਪੰਜਾਬ / ਏਕੇ ਦਾ ਮਤਲਬ ਰਜਿੰਦਰ ਦੀਪ ਨੂੰ ਵੀ ਸਮਝਾ ਦਿਉ ਕੋਈ, ਇਹ ਤਾਂ ਲੋਕਾਂ ਦੇ ਮਗਰ ਹੀ ਪੈ ਗਏ

ਏਕੇ ਦਾ ਮਤਲਬ ਰਜਿੰਦਰ ਦੀਪ ਨੂੰ ਵੀ ਸਮਝਾ ਦਿਉ ਕੋਈ, ਇਹ ਤਾਂ ਲੋਕਾਂ ਦੇ ਮਗਰ ਹੀ ਪੈ ਗਏ

ਆਹ ਹਰਮੇਸ਼ ਢੇਸੀ ਕੁੱਝ ਬੰਦੇ ਲੈ ਸਿੰਘੂ ਮੋਰਚੇ ਚੋਂ SFS ਵਿਦਿਆਰਥੀ ਜਥੇਬੰਦੀ ਦਾ ਟੈਂਟ ਚਕਾਉਂਣ ਗਿਆ ਤੇ ਕੁੜੀਆਂ ਨੂੰ ਮੰਦਾ ਬੋਲਿਆ, ਵਿਰੋਧ ਹੋਂਣ ਤੇ ਭੱਜਿਆ…

“ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਵੱਲੋਂ ਝੂਠ ਦੀ ਬੁਨਿਆਦ ਤੇ ਸ਼ੁਰੂ ਕੀਤਾ ਗਿਆ ਕੂੜ ਪ੍ਰਚਾਰ ਅੱਜ ਇਸ ਹੱਦ ਤੇ ਪਹੁੰਚ ਗਿਆ ਹੈ ਕਿ ਇਹਨਾਂ ਦਾ ਇੱਕ ਸੀਨੀਅਰ ਆਗੂ ਹਰਮੇਸ਼ ਸਿੰਘ ਢੇਸੀ ਕੁੱਝ ਬੰਦੇ ਲੈਕੇ ਸਿੰਘੂ ਮੋਰਚੇ ਸਥਿਤ SFS ਦਾ ਟੈਂਟ ਚੁਕਾਉਣ ਲਈ ਪਹੁੰਚ ਗਿਆ। ਉੱਥੇ ਮੌਜੂਦ ਲੋਕਾਂ ਵੱਲੋਂ ਇਸਦਾ ਤਿੱਖਾ ਵਿਰੋਧ ਕੀਤਾ ਗਿਆ ਪਰ ਇਸ ਆਗੂ ਵੱਲੋਂ ਅੱਗੋ ਗਾ ਲਾਂ ਕੱਢੀਆਂ ਗਈਆਂ। ਲੋਕ ਰੋਹ ਕਾਰਨ ਇਸਨੂੰ ਓਥੋਂ ਦੌੜਨਾ ਪਿਆ ਅਤੇ ਟਰਾਲੀ ਹੇਠਾਂ ਲੁਕਣਾ ਪਿਆ। ਪੂਰੀ ਘਟਨਾਂ ਦਾ ਇੱਕ ਹਿੱਸਾ ਇਸ ਵੀਡਿਉ ਵਿੱਚ ਦੇਖਿਆ ਜਾ ਸਕਦਾ ਹੈ।

ਚੱਲ ਰਹੇ ਮੋਰਚੇ ਦੀ ਏਕਤਾ ਲਈ ਅਸੀਂ ਫਿਲਹਾਲ SFS ਉੱਪਰ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਚੁੱਪ ਹਾਂ। ਅਸੀਂ ਇੱਕ ਬਾਰ ਫਿਰ ਅਪੀਲ ਕਰਦੇ ਹਾਂ ਕਿ ਸਿਆਸੀ ਮੱਤ ਭੇਦ ਨੂੰ ਤਿੱਖਾ ਕਰਨ ਦਾ ਵੇਲਾ ਨਹੀਂ ਹੈ। ਸਿਆਸੀ ਵਿਰੋਧੀਆਂ ਨਾਲ ਦਲੀਲਬਾਜ਼ੀ ਪੰਜਾਬ ਆ ਕੇ ਕਰਾਂਗੇ ਫਿਲਹਾਲ ਕੁੱਲ ਊਰਜਾ ਮੋਰਚੇ ਤੇ ਸੇਧਤ ਕਰੋ।” ਇਹ ਸਾਰੀ ਗੱਲ ਕਨੂਪ੍ਰੀਆ ਦੀ ਜਥੇਬੰਦੀ ਨੇ ਕਹੀ ਹੈ । ਵੀਡੀਉ ਵੀ ਉਨ੍ਹਾਂ ਨੇ ਹੀ ਬਣਾਈ ਹੈ।
#ਮਹਿਕਮਾ_ਪੰਜਾਬੀ

About admin

Check Also

ਲਾਲ ਲੀਰਾਂ: ਏਕਤਾ ਨੂੰ ਤਾਰ-ਤਾਰ ਕਰਦੇ ਹੋਏ ਇਹ ਲੋਕ ਕਿਸਾਨ ਸੰਘਰਸ਼ ਦੇ ਮੋਦੀ ਵਾਂਗ ਹੀ ਵੈਰੀ ਹਨ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਏਕਤਾ ਦੇ ਲੀੜੇ ਪਾੜੇ ਗਏ .. ਮਹਿਰਾਜ ਦੇ ਇੱਕਠ …

%d bloggers like this: