ਬੱਬੂ ਖੋਸਾ ਪਿੰਡ ਤੂੰਬੜਭੰਨ ਤੋਂ ਨੌਜਵਾਨ ਹੈ। ਆਮ ਆਦਮੀ ਪਾਰਟੀ ਦੇ ਉਭਾਰ ਵੇਲੇ ਕਾਫ਼ੀ ਸਰਗਰਮ ਸੀ ਤੇ ਹੁਣ ਕਿਸਾਨ ਮੋਰਚੇ ‘ਚ ਪੂਰਾ ਸਰਗਰਮ ਦੇਖਿਆ। ਮੋਰਚੇ ਦੀ ਜ਼ਮੀਨ ‘ਤੇ ਵੀ ਅਤੇ ਮਗਰ ਆਈ ਟੀ ਸੈੱਲ ‘ਚ ਵੀ। ਟਵਿਟਰ ਵਾਲੀ ਜੰਗ ‘ਚ ਵੱਡਾ ਰੋਲ ਨਿਭਾ ਰਿਹਾ।
ਅੰਦਰ ਕੀ ਹੋ ਰਿਹਾ, ਅਸਲੀਅਤ ਕੀ ਹੈ, ਗ਼ ਦਾ ਰੀ ਦੇ ਫ਼ਤਵੇ ਦੇਣ ਵਾਲੇ ਕੀ ਕਰਦੇ ਹਨ ਤੇ ਦੋਗਲੀ ਨੀਤੀ ਕੀ ਹੈ, ਖ਼ੁਦ ਓਹਦੇ ਮੂੰਹੋਂ ਸੁਣੋ।
ਜੇ ਮੋਰਚੇ ਨੇ ਕਿਸਾਨ ਆਗੂਆਂ ਦੀਆਂ ਗਲਤੀਆਂ ਕਾਰਨ ਖਤਾ ਖਾਧੀ ਤਾਂ ਸਭ ਤੋਂ ਵੱਧ ਦੋਸ਼ੀ ਉਹ ਲੋਕ ਹੋਣਗੇ, ਜਿਨ੍ਹਾਂ ਨੇ ਕਿਸਾਨਾਂ ਆਗੂਆਂ ਦੀਆਂ ਗਲਤੀਆਂ ਨੂੰ ਮੌਕੇ ‘ਤੇ ਢਕਿਆ। ਢਕਿਆ ਹੀ ਨਹੀਂ ਬਲਕਿ ਗਲਤੀਆਂ ਸੁਧਾਰਨ ਲਈ ਕਹਿਣ ਵਾਲ਼ਿਆਂ ਨੂੰ ਫ਼ਤਵੇ ਦਿੱਤੇ, ਚੁੱਪ ਹੋ ਜਾਣ ਲਈ ਕਿਹਾ, ਫਰਜ਼ੀ ਏਕਤਾ ਦੀਆਂ ਦੁਹਾਈਆਂ ਦਿੱਤੀਆਂ, ਭੇਡ-ਬਿਰਤੀ ਪਰਮੋਟ ਕੀਤੀ।