Breaking News
Home / ਪੰਜਾਬ / ਸਿੰਘੁ ਬਾਰਡਰ ਦੇ ਨਿਹੰਗ ਸਿੰਘਾਂ ਨੇ ਰਾਜੇਵਾਲ ਨੂੰ ਦਿੱਤਾ ਲੂਣ

ਸਿੰਘੁ ਬਾਰਡਰ ਦੇ ਨਿਹੰਗ ਸਿੰਘਾਂ ਨੇ ਰਾਜੇਵਾਲ ਨੂੰ ਦਿੱਤਾ ਲੂਣ

ਲੋਕ ਪੁੱਛਦੇ ਆ ਸੰਘਰਸ਼ ਦਾ ਕੀ ਬਣੂ ? ਤੁਹਾਡੇ ਸਾਹਮਣੇ ਆ। ਸੰਘਰਸ਼ ਨੂੰ ਕੁਝ ਨਹੀਂ ਹੋਣਾ। ਨਾਂ ਉਗਰਾਹਾਂ ਨਾਂ ਸੰਯੁਕਤ ਮੋਰਚੇ ਨੂੰ ਕੁਝ ਹੋਣਾ। ਉਹਨਾਂ ਤੇ ਹ ਮ ਲੇ ਕਿਸੇ ਨਹੀਂ ਕਰਾਉਣੇ। ਅਜੇ ਵੀ ਕੰਧ ਪਿੱਛੇ ਹ ਮ ਲੇ ਹੋਣ ਡਹੇ ਆ ਇਹਨਾਂ ਵੱਲ ਠੰ ਢੀ ਫੂਕ ਨਹੀਂ ਮਾਰਦਾ ਕੋਈ।

ਸੋ ਸੰਘਰਸ਼ ਚਲਦਾ ਰਹਿਣਾ ਜੋ SDM ਦਫਤਰਾਂ ਬਾਹਰ ਚਲਦਾ ਹੁੰਦਾ ਸੀ। ਦੀਪ ਸਿੱਧੂ ਨਿਬੜ ਲਿਆ। ਲੱਖਾ ਸਿਧਾਣਾ ਨਿਬੜ ਲਿਆ। ਪੰਨੂੰ ਪੰਧੇਰ ਨਿਬੜ ਚੱਲੇ ਆ। ਫੇਰ ਮੈਦਾਨ ਸਾਫ ਆ। ਹੁਣ ਔਪੋਜੀਸ਼ਨ ਨਹੀਂ ਰਹਿਣੀ, ਕੋਈ ਦਬਾਅ ਨਹੀਂ ਰਹਿ ਜਾਣਾ।

ਫੇਰ ਤੁਸੀਂ ਸੌ ਡੇਢ ਸੌ ਕਰੋੜ ਹੋਰ ਭੇਜ ਦੇਇਉ। ਇਹ ਸੰਘਰਸ਼ ਲੜੀ ਜਾਣਗੇ ਜਿੱਦਾਂ ਪੁਲਸ ਨਾਲ ਰਲ ਕੇ ਰੂਟ ਫਾਈਨਲ ਕਰ ਲਿਆ ਇੱਦਾਂ ਈ ਕਨੂੰਨਾਂ ਦਾ ਵੀ ਹੱਲ ਕੱਢ ਲੈਣਗੇ।

ਇਹ ਸੰਘਰਸ਼ ਜਾਰੀ ਰਹੂਗਾ ਜਦੋਂ ਫਿ ਰ ਕੂ ਫਾ ਸ਼ਿ ਸ ਟ ਸਰਕਾਰ ਦੀ ਥਾਂ ਲੋਕ ਪੱਖੀ ਕਿਸਾਨ ਮਜਦੂਰ ਦੀ ਆਪਣੀ ਮਾਰਕਸਵਾਦੀ ਸਰਕਾਰ ਨਹੀਂ ਆ ਜਾਂਦੀ। ਸੰਘਰਸ਼ ਚ ਕੋਈ ਲੀਡਰ ਪੰਜਾਬ ਚੋਂ ਦਿੱਲੀ ਨੂੰ ਤੁਰਨ ਦਾ ਸੱਦਾ ਨਹੀਂ ਦੇਣ ਡਿਆ। ਕੋਈ ਆਪ ਮਰਨ ਚਲੇ ਜਾਵੇ ਤੇ ਫੇਰ ਰਾਜੇਵਾਲ ਮਰਵਾਊ ਈ। ਸੰਘਰਸ਼ ਲੀਡਰ ਮੁਤਾਬਕ ਈ ਚੱਲਣਾ ਹੁੰਦਾ ਕਿਉਂਕਿ ਹਾਕਮ ਨਾਲ ਉਹਨੇ ਗੁਫਤਗੂ ਕਰਨੀ ਹੁੰਦੀ ਆ। ਉਹਨਾਂ ਆਪਣਾ ਬੁੱਢਾ ਕੇਡਰ ਸੱਦ ਲੈਣਾ ਤੇ ਪਿਛਲੀ ਵਫਾਦਾਰੀ ਨੂੰ ਮੁੱਖ ਰੱਖਕੇ ਸਰਕਾਰ ਦੀ ਛਤਰਛਾਇਆ ਹੇਠ ਇਹ ਸੰਘਰਸ਼ ਇਤਿਹਾਸ ਵਿੱਚ ਅਹਿਮ ਇਬਾਰਤ ਲਿਖੂਗਾ। ਤੁਸੀਂ ਜੇਤੂ ਹੋਵੋਗੇ। ਮਰਾਂਗੇ ਜਾਂ ਜਿੱਤਾਂਗੇ।

ਸੰਘਰਸ਼ ਦਾ ਫਿਕਰ ਨਹੀਂ ਕਰਨਾ। ਯੋਗ ਆਗੂ ਬੈਠੇ ਆ ਉਹਨਾਂ ਸਾਂਭ ਲੈਣਾ। 40 ਸਾਲ ਦਾ ਤਜਰਬਾ ਏ ਇਸੇ ਕੰਮ ਦਾ। ਬਾਕੀ ਜਦੋਂ ਕੋਈ ਸੱਦਣ ਨਹੀਂ ਡਿਹਾ ਐਵੇਂ ਬਿਗਾਨੇ ਪੁੱਤਾਂ ਨੂੰ ਤੀਲੇ ਦੇ ਕੇ ਦਿੱਲੀ ਜਾਣ ਨੂੰ ਨਾਂ ਉਕਸਾਉ। ਪਹਿਲੇ ਅੰਦਰ ਕੀਤਿਆਂ ਲਈ ਕੋਈ ਹਾਅ ਦਾ ਨਾਹਰਾ ਮਾਰਨ ਵਾਲਾ ਨਹੀਂ ਆ। ਥੱਲੇ ਤੁਹਾਡੇ ਸ਼ੰਘਰਸ਼ ਚ ਯੋਗਦਾਨ ਪਾਉਣ ਲਈ ਜਥੇਬੰਦੀਆ ਵੱਲੋਂ ਦਿੱਤੇ ਮੈਡਲਾਂ ਨਾਲ ਸ਼ ਰਾ ਰ ਤੀ ਅਨਸਰ।
Sandip Singh Teja

About admin

Check Also

ਦੀਪ ਸਿੱਧੂ ਦੀ ਮਦੱਦ ਨਹੀਂ ਕਰਾਂਗੇ – ਬਿਕਰਮ ਮਜੀਠੀਆ, ਦੀਪ ਸਿੱਧੂ ਨੂੰ ਦੱਸਿਆ ਭਾਜਪਾ ਦਾ ਬੰਦਾ

ਚੰਡੀਗੜ੍ਹ, 2 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ …

%d bloggers like this: