ਸ਼ਾਹਜਹਾਂਪੁਰ ਬਾਡਰ ਦੇ ਇਹ ਦ੍ਰਿਸ਼ ਦੇਖ ਕੇ ਤੁਹਾਡੇ ਲੂੰ-ਕੰਡੇ ਖੜੇ ਹੋ ਜਾਣਗੇ, ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ?

ਸ਼ਾਹਜਹਾਂਪੁਰ ਬਾਡਰ ਦੇ ਇਹ ਦ੍ਰਿਸ਼ ਦੇਖ ਕੇ ਤੁਹਾਡੇ ਲੂੰ-ਕੰਡੇ ਖੜੇ ਹੋ ਜਾਣਗੇ, ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ?

ਹਰ ਰੋਜ਼ ਖਬਰਾਂ ਆ ਰਹੀਆਂ ਕਿ ਦਿੱਲੀ ਆਪ ਮੁਹਾਰੇ ਵੱਧਦੇ ਕਿਰਸਾਨਾਂ ਨੂੰ ਪੁਲਿਸ ਥਾਂ ਥਾਂ ‘ਤੇ ਰੋਕ ਰਹੀ ਆ। ਅੱਥਰੂ ਗੈਸ ਦੇ ਗੋ ਲੇ ਉਨ੍ਹਾਂ ‘ਤੇ ਛੱਡੇ ਜਾ ਰਹੇ ਨੇ ਅਤੇ ਉਹ ਰਾਹਾਂ ‘ਚ ਫਸੇ ਹੋਏ ਨੇ। ਅਜਿਹੇ ਰਾਹ ‘ਚ ਫਸੇ ਕਿਸਾਨਾਂ ਨੂੰ ਮੱਦਦ ਤਾਂ ਕੀ ਪਹੁੰਚਾਉਣੀ ਸੀ। ਕਿਸਾਨ ਮੋਰਚੇ ਵੱਲੋਂ ਕੋਈ ਬਿਆਨ ਵੀ ਨਹੀਂ ਦਿੱਤਾ ਜਾਂਦਾ। ਕੀ ਕਿਸਾਨ ਮੋਰਚੇ ਦੇ ਸ਼ੋਸ਼ਲ ਮੀਡੀਆ ਮੰਚ ਸਿਰਫ ਇਹ ਦੱਸਣ ਲਈ ਬਣਾਏ ਗਏ ਨੇ ਕਿ ਮੋਰਚੇ ਦੀ ਸਟੇਜ ਤੋਂ ਗੁੰ ਡਾ ਅਨਸਰ ਬੋਲਦੇ ਨੇ ?ਹੁਣ ਲੋੜ ਹੈ ਕਿ ਮੁੰਡੇ ਆਪ ਹਿੰਮਤ ਕਰਨ ਅਤੇ ਅਜਿਹੇ ਰਾਹ ‘ਚ ਫਸੇ ਅਤੇ ਪੁਲਿਸ ਨਾਲ ਲੜ ਰਹੇ ਕਿਰਸਾਨਾਂ ਦੀ ਅਵਾਜ਼ ਬਣਨ ਅਤੇ ਓਹਨਾ ਨੂੰ ਬਣਦੀ ਮੱਦਦ ਪਹੁੰਚਾਉਣ।
#ਮਹਿਕਮਾ_ਪੰਜਾਬੀ

ਕਿਸਾਨੀ ਸੰਘਰਸ਼ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਰੋਸ ਵਜੋਂ ਨੌਜਵਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ‘ਚ ਸੁੱਟੇ ਗੋਹੇ ਵਾਲੇ ਮਾਮਲੇ ‘ਚ ਪੁਲਿਸ ਵਲੋਂ ਕੀਤੇ ਗਏ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਸਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਹਮਖ਼ਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਚੱਕਾ ਜਾਮ ਕਰਕੇ ਭਾਜਪਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਉਕਤ ਨੌਜਵਾਨਾਂ ਖ਼ਿਲਾਫ਼ ਕੀਤੇ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਅਜਿਹਾ ਨਾ ਹੋਣ ‘ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।