ਸਿੰਗੂ ਬਾਰਡਰ ਤੇ 2 ਹੋਰ ਕਿਸਾਨਾਂ ਦੀ ਮੌਤ

ਕਿਸਾਨ ਅੰਦੋਲਨ ‘ਚ ਗਏ ਪਿੰਡ ਚਾਉਕੇ ਦੇ ਇਕ ਨੌਜਵਾਨ ਦੀ ਅੱਜ ਅਚਾਨਕ ਤਬੀਅਤ ਵਿਗੜਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਭਾਰਤੀ ਕਿਸਾਨ ਯੂਨੀਅਨ ਇਕਾਈ ਚਾਉਕੇ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚਾਉਕੇ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ (18) ਪੁੱਤਰ ਗੁਰਮੇਲ ਸਿੰਘ ਜੋ ਕਿ ਅੱਜ ਹੀ ਪਿੰਡ ਦੇ ਕਿਸਾਨਾਂ ਦੇ ਇਕ ਜਥੇ ਨਾਲ ਟਿੱਕਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਮੋਰਚੇ ‘ਚ ਹਿੱਸਾ ਲੈਣ ਲਈ ਪਹੁੰਚਿਆ ਸੀ, ਦੀ ਇਥੇ ਅਚਾਨਕ ਹੀ ਤਬੀਅਤ ਵਿਗੜ ਗਈ, ਜਿਸ ਨੂੰ ਨੇੜੇ ਦੇ ਇਕ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ, ਪਰੰਤੂ ਉਸ ਦੀ ਮੌਤ ਹੋ ਗਈ | ਨੌਜਵਾਨ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਤੇ ਇਕ ਨਿਮਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ |

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਲੜ ਰਹੇ ਇੱਕ ਹੋਰ ਕਿਸਾਨ ਦੀ ਅੱਜ ਸ਼ਹਾਦਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸ਼ਮਸ਼ੇਰ ਸਿੰਘ ਪਿੰਡ ਲਿੱਧੜਾਂ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਕਿਸਾਨ ਸ਼ਮਸ਼ੇਰ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਤੋਂ ਉਸ ਦੇ ਪਿੰਡ ਰਵਾਨਾ ਕਰਨ ਸਮੇਂ ਗੀਤਕਾਰ ਗਿੱਲ ਰੌਂਤਾ ਤੇ ਸਮਾਜ ਸੇਵਕ ਜਗਦੀਪ ਰੰਧਾਵਾ ਭੁੱਬਾਂ ਮਾਰ ਕੇ ਰੋ ਰਹੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸਾਨ ਸ਼ਮਸ਼ੇਰ ਸਿੰਘ ਬ੍ਰਿਟਿਸ਼ ਸਿੱਖ ਕੌਂਸਲ ਵਿਚ ਵਲੰਟੀਅਰ ਵਜੋਂ ਪਿਛਲੇ ਕਾਫੀ ਦਿਨਾਂ ਤੋਂ ਸੇਵਾਵਾਂ ਨਿਭਾ ਰਿਹਾ ਸੀ।