ਵੀਡੀਉ – ਹਰਸਿਮਰਤ ਬਾਦਲ ਦਾ ਭਾਰੀ ਵਿਰੋਧ, ਕਾਲੀਆਂ ਝੰਡੀਆਂ ਦਿਖਾਈਆਂ

ਹਰਸਿਮਰਤ ਕੌਰ ਬਾਦਲ ਨੂੰ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਦੇ ਭਾਰੀ ਵਿਰੋਧ ਸਾਹਮਣਾ ਕਰਨਾ ਪਿਆ

ਬੁਢਲਾਡਾ , 3 ਜਨਵਰੀ – ਦਿੱਲੀ ਦੀਆ ਵੱਖ-ਵੱਖ ਸਰਹੱਦਾਂ ਤੇ ਜਾਰੀ ਕਿਸਾਨ ਅੰਦੋਲਨਾਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬੁਢਲਾਡਾ ਖੇਤਰ ਦੇ ਕਿਸਾਨਾਂ ਦੇ ਪਰਿਵਾਰਾ ਨੂੰ ਅੱਜ ਇਥੇ ਮਿਲਣ ਪੁੱਜੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੱਖ-ਵੱਖ ਪਿੰਡਾਂ ਚ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਨੌਜਵਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਿੰਡ ਭਾਦੜਾ ਵਿਖੇ ਪੁੱਜਣ ਤੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਹਰਸਿਮਰਤ ਕੌਰ ਵਾਪਸ ਜਾਉ ਦੇ ਨਾਅਰੇ ਲਗਾਏ ਗਏ।

ਦੱਸਣਾ ਬਣਦਾ ਹੈ ਲੋਕਾਂ ਦੇ ਵਿਰੋਧ ਨੂੰ ਦੇਖਦਿਆ ਬੀਬਾ ਬਾਦਲ ਦੇ ਅੱਜ ਦੇ ਨਿਰਧਾਰਤ ਪ੍ਰੋਗਰਾਮਾਂ ਪਿੰਡ ਗੁੜੱਦੀ, ਬੱਛੋਆਣਾ ਅਤੇ ਧਰਮਪੁਰਾ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਦ ਕਿ ਉਹ ਸਿਰਫ ਪਿੰਡ ਭਾਦੜਾ ਵਿਖੇ ਕਿਸਾਨੀ ਅੰਦੋਲਨ ਦੇ ਸ਼ਹੀਦ ਜਗਸੀਰ ਸਿੰਘ ਦੇ ਪਰਿਵਾਰ ਅਤੇ ਪਿੰਡ ਦੋਦੜਾ ਦੇ ਇੱਕ ਅਕਾਲੀ ਆਗੂ ਬਲਵਿੰਦਰ ਸਿੰਘ ਮਾਨ ਦੇ ਬੇਟੇ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟਾਉਣ ਤੋਂ ਬਾਅਦ ਨਿਰਧਾਰਤ ਰੂਟ ਪਲਾਨ ਤੋਂ ਬਦਲਵੇਂ ਰਸਤਿਆ ਰਾਹੀ ਬੋਹਾਂ ਨੂੰ ਰਵਾਨਾਂ ਹੋ ਗਏ।