ਆਖਿਰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਕੋਲ ਕਿਸਾਨ ਆਗੂਆਂ ਦੀ ਕਿਹੜੀ ਦੁਖਦੀ ਰਗ ਹੈ?

ਜਦੋਂ ਪੱਤਰਕਾਰ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਤੋਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਕਿਸਾਨ ਆਗੂਆਂ ਨੂੰ ਦਿੱਤੀ ਧ ਮ ਕੀ ਕਿ “ਸਾਡੇ ਕੋਲ ਕਿਸਾਨ ਆਗੂਆਂ ਦਾ ਸਾਰਾ ਰਿਕਾਰਡ ਪਿਆ ਹੈ, ਸਾਡਾ ਮੂੰਹ ਨਾ ਖੁਲਵਾਉ” ਵਾਰੇ ਪੁੱਛਿਆ ਤਾਂ ਰਾਕੇਸ਼ ਟਿਕੈਤ ਕਹਿੰਦਾ ਕਿ ਪਿਯੂਸ਼ ਗੋਇਲ ਜੀ ਮਜ਼ਾਕ ਕਰਦੇ ਸੀ ।

ਰਾਕੇਸ਼ ਟਿਕੈਤ ਦਾ ਜਵਾਬ ਸੁਣਕੇ ਅਤੇ ਉਸ ਦੀ body language ਦੇਖ ਕੇ ਲੱਗਦਾ ਕਿ ਦਾਲ ਹੀ ਕਾਲੀ ਹੈ। ਇਸ ਦੇ ਨਾਲ-ਨਾਲ ਕੱਲ ਦਾ ਜੋਗਿੰਦਰ ਯਾਦਵ ਦਾ ਵਿਰੋਧ ਹੋ ਰਿਹਾ ਕਿ ਕਿਸਾਨ ਸੰਘਰਸ਼ ਨੂੰ ਕਮਜ਼ੋਰ ਪ੍ਰੋਗਰਾਮ ਦੇਣ ਪਿੱਛੇ ਉਸ ਦੀ ਭੂਮਿਕਾ ਹੈ। ਉਹ ਪੰਜਾਬ ਦੇ ਕਿਸਾਨਾਂ ਹੱਥ ਤਿਰੰਗੇ ਫੜਾ ਕੇ ਸੰਘਰਸ਼ ਨੂੰ ਲੀਹੋਂ ਲਾਹ ਦੇਣਾ ਚਾਹੁੰਦਾ।
ਗੱਲ ਸਿੱਧੀ ਹੈ ਪੰਜਾਬ ਤੋਂ ਬਾਹਰ ਦੇ ਕਿਸਾਨ ਆਗੂ ਬਿਲਕੁਲ ਵੀ ਭਰੋਸੇਯੋਗ ਨਹੀੰ ਹਨ ਅਤੇ ਨਾ ਹੀ ਉਹਨਾਂ ਤੇ ਲੋਕਾਂ ਦਾ ਕੋਈ ਦਬਾਅ ਹੈ। ਕਿਉਂਕਿ ਪੰਜਾਬ-ਹਰਿਆਣੇ ਤੋਂ ਬਿਨ੍ਹਾਂ ਕਿਸੇ ਵੀ ਸੂਬੇ’ਚ ਕਿਸਾਨ ਲਹਿਰ ਦਾ ਐਨਾ ਜ਼ੋਰ ਨਹੀੰ। ਇਹਨਾਂ ਬਾਹਰੀ ਆਗੂਆਂ ਨੇ ਸੰਘਰਸ਼ ਨੂੰ ਵੇਚ ਕੇ ਆਪਣੇ-ਆਪਣੇ ਘਰੀੰ ਜਾ ਬਹਿਣਾ ਤੇ ਲੋਕਾਂ ਦਾ ਗੁੱਸਾ ਸਹਿਣਾ ਪੈਣਾ ਰੁਲਦੂ ਸਿੰਘ ਵਰਗਿਆਂ ਨੂੰ। ਜਿਹੜੇ ਇਹ ਆਖ ਚੁੱਕੇ ਹਨ ਕਿ ਅਸੀੰ ਲੋਗੋਂਵਾਲ ਨਹੀੰ ਬਣਨਾ।

ਪੰਜਾਬ ਦੇ ਕਿਸਾਨ ਆਗੂ ਜਿਹੋ ਜਿਹੇ ਮਰਜ਼ੀ ਹੋਣ ਪਰ ਉਹਨਾਂ ਲਈ ਲੋਕਾਂ ਤੋਂ ਬਾਹਰ ਜਾ ਕੇ ਕੋਈ ਫੈਸਲਾ ਕਰਨ ਦਾ ਰਾਹ ਲਗਭਗ ਬੰਦ ਹੈ। ਜੇਕਰ ਉਹ ਲੋਕਾਂ ਤੋਂ ਬਾਹਰ ਜਾਣਗੇ ਤਾਂ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਵਾਰੇ ਇਹ ਆਗੂ ਵੀ ਚੰਗੀ ਤਰ੍ਹਾਂ ਜਾਣਦੇ ਹਨ। ਕਿਉਂਕਿ ਜਦੋਂ ਉਨ੍ਹਾਂ ਨੇ ਲੋਕ ਭਾਵਨਾਵਾਂ ਦੇ ਉਲਟ ਕੋਈ ਵੀ ਗੱਲ ਕੀਤੀ ਤਾਂ ਲੋਕਾਂ ਨੇ ਕਦੇ ਪ੍ਰਵਾਨ ਨਹੀਂ ਕੀਤੀ। ਭਾਵੇਂ ਅੱਜ ਇਹ ਸੰਘਰਸ਼ ਪੰਜਾਬ ਤੋਂ ਬਾਹਰ ਵੀ ਪਹੁੰਚ ਚੁੱਕਿਆ ਹੋਵੇ। ਪਰ ਇੱਕ ਗੱਲ ਯਕੀਨੀ ਬਣਾਈ ਜਾਵੇ ਕਿ ਇਸ ਸੰਘਰਸ਼ ਦੀ ਅਗਵਾਈ ਕੇਵਲ ਪੰਜਾਬ ਦੇ ਆਗੂ ਕਰਨ ਤਾਂ ਕਿ ਇਸ ਸੰਘਰਸ਼ ਨੂੰ ਲੋਕ ਭਾਵਨਾਵਾਂ ਤਹਿਤ ਹੀ ਅੱਗੇ ਲਿਜਾਇਆ ਜਾ ਸਕੇ। ਸਰਕਾਰ ਨਾਲ ਗੱਲਬਾਤ’ਚੋਂ ਰਾਕੇਸ਼ ਟਿਕੈਤ, ਜੋਗਿੰਦਰ ਯਾਦਵ ਵਰਗਿਆਂ ਨੂੰ ਬਾਹਰ ਕੀਤਾ ਜਾਵੇ। ਟਰੈਕਟਰਾਂ ਤੇ ਤਿਰੰਗੇ ਝੰਡੇ ਲਗਾਉਣ ਵਰਗੇ ਗੁੰਮਰਾਹਕੁੰਨ ਤੇ ਸੰਘਰਸ਼ ਵਿਰੋਧੀ ਪ੍ਰੋਗਰਾਮਾਂ ਨੂੰ ਪੰਜਾਬ ਦੇ ਕਿਸਾਨ ਬਿਲਕੁਲ ਵੀ ਸਵੀਕਾਰ ਨਾ ਕਰਨ।

– ਸਤਵੰਤ ਸਿੰਘ