Breaking News
Home / ਪੰਜਾਬ / ਅਕਾਲੀ ਤੇ ਕਾਮਰੇਡ ਅੰਦੋਲਨ ਤੋਂ ਧਿਆਨ ਹਟਾਉਣ ਲਈ ਟੀਮ ਬਣਾ ਕੇ ਪਏ ਲੱਖੇ ਸਿਧਾਣੇ ਦੇ ਪਿੱਛੇ, ਦੋਵਾਂ ਤੇ ਆਈ.ਟੀ ਸੈੱਲ ਐਕਟਿਵ

ਅਕਾਲੀ ਤੇ ਕਾਮਰੇਡ ਅੰਦੋਲਨ ਤੋਂ ਧਿਆਨ ਹਟਾਉਣ ਲਈ ਟੀਮ ਬਣਾ ਕੇ ਪਏ ਲੱਖੇ ਸਿਧਾਣੇ ਦੇ ਪਿੱਛੇ, ਦੋਵਾਂ ਤੇ ਆਈ.ਟੀ ਸੈੱਲ ਐਕਟਿਵ

ਸਿਆਸਤਦਾਨ ਯੋਗਿੰਦਰ ਯਾਦਵ ਨੇ ਕਿੰਨੇ ਕੁ ਸੰਘਰਸ਼ ਜਿੱਤੇ ਨੇ ਜੋ ਕਿਸਾਨ ਯੂਨੀਅਨਾਂ ਉਸਦੇ ਮਗਰ ਤੁਰੀਆਂ ਫਿਰਦੀਆਂ ਨੇ..?

ਪਹਿਲਾਂ ਯੋਗਿੰਦਰ ਯਾਦਵ ਨੇ ਕਾਂਗਰਸ ਸਰਕਾਰ ਵਿੱਚ ਮਲਾਈ ਖਾਧੀ। ਇਹਦਾ ਪਤਾ ਉਦੋਂ ਲੱਗਿਆ ਜਦੋਂ ਇਸਨੇ ਐਨਸੀਆਰਟੀ ਦੀ ਕਿਤਾਬ ਵਿੱਚ ਡਾ਼ ਅੰਬੇਦਕਰ ਦਾ ਮਜ਼ਾਕ ਉਡਾਉਂਦਾ ਕਾਰਟੂਨ ਬਣਾ ਦਿੱਤਾ। ਕਾਂਗਰਸ ਨੇ ਬੇਸ਼ਰਮ ਹੁੰਦੀ ਨੇ ਇਸਨੂੰ ਐਨਸੀਆਰਟੀ ਦੀ ਕਿਤਾਬਾਂ ਛਾਪਣ ਵਾਲੀ ਕਮੇਟੀ ਚੋਂ ਬਾਹਰ ਕੱਢਿਆ। ਹਾਂਜੀ, ਐਨਸੀਆਰਟੀ ਦੀਆਂ ਉਹੀ ਕਿਤਾਬਾਂ ਜਿੰਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਡਾਕੂ ਲਿਖਿਆ ਹੁੰਦਾ ਸੀ। ਸ਼ਾਇਦ ਹੁਣ ਵੀ ਲਿਖਿਆ ਹੋਵੇ।

ਫੇਰ ਇਹ ਕੇਜਰੀਵਾਲ ਨਾਲ ਰਲਿਆ ਤੇ ਉਹਦੀ ਪਿੱਠ ‘ਚ ਛੁ ਰਾ ਮਾ ਰ ਨ ਦੀ ਕੋਸ਼ਿਸ਼ ਕੀਤੀ। ਕੇਜਰੀਵਾਲ ਨੇ ਇੰਝ ਵਗ੍ਹਾ ਕੇ ਪਰ੍ਹਾਂ ਮਾਰਿਆ ਜਿਵੇਂ ਦੁੱਧ ਚੋਂ ਮੱਖੀ..ਫੇਰ ਇਹਨੇ ਆਪਣੀ ਸਵਰਾਜ ਪਾਰਟੀ ਬਣਾ ਲਈ। ਹਰਿਆਣੇ ‘ਚ ਵੋਟਾਂ ਲੈਣ ਲਈ ਪੰਜਾਬ ਬਾਰੇ ਊਲ ਜਲੂਲ ਬੋਲਿਆ। ਇਸ ਪਾਰਟੀ ਦਾ ਕੀ ਹਸ਼ਰ ਹੋਇਆ ਆਪਾਂ ਸਾਰੇ ਜਾਣਦੇ ਹਾਂ।‌
ਐਸ ਵਾਈ ਐਲ ਦੇ ਮੁੱਦੇ ‘ਤੇ ਯਾਦਵ ਨੇ ਪੰਜਾਬ ਵਿਰੁੱਧ ਬਹੁਤ ਜ਼ਹਿਰ ਕੱਢਿਆ ਹੋਇਆ। ਸ਼ਾਇਦ ਇਹੀ ਕਾਰਨ ਹੈ ਕਿ ਉਗਰਾਹਾਂ ਵਲੋਂ ਇਸ ਨੂੰ ਆਪਣੀ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ। ਕਿਉਂਕਿ ਉਗਰਾਹਾਂ ਦਾ ਸਟੈਂਡ ਵੀ ਐਸ ਵਾਈ ਐਲ ‘ਤੇ ਪੰਜਾਬ ਵਿਰੋਧੀ ਹੀ ਆ।ਹੁਣ ਇਹ ਫੇਰ ਧਰਨਿਆਂ ਵਿੱਚ ਆ ਗਿਆ।

ਪਹਿਲਾਂ ਤਾਂ ਕਿਸਾਨ ਯੂਨੀਅਨਾਂ ਦੱਸਣ ਕਿ ਇਹਦੇ ਬਿਨਾਂ ਕਿਹੜਾ ਗੱਡਾ ਖੜਾ ਸੀ..! ਯਾਦਵ ਪਹਿਲੇ ਦਿਨੋਂ ਨਿੱਠਕੇ ਚਾਲਾਂ ਖੇਡ ਰਿਹਾ। ਪਹਿਲੇ ਦਿਨ ਇਹ ਪੁਲਿਸ ਦੀ ਗੱਡੀ ‘ਚ ਚੜ੍ਹ ਕੇ ਆਇਆ ਤੇ ਕਹਿੰਦਾ ਕਿ ਬੁਰਾੜੀ ਚੱਲੋ।

ਮੁੰਡਿਆਂ ਨੇ ਦਵੱਲਤਾ ਸੀ। ਪਰ ਕਿਸਾਨ ਯੂਨੀਅਨਾਂ ਨੇ ਫੇਰ ਬਿਠਾ ਲਿਆ ਨਾਲ। ਇਹ ਵੋਟਾਂ ‘ਚ ਖੜਦਾ। ਜੇ ਪੰਜਾਬ ਦੇ ਸਿਆਸਤਦਾਨਾਂ ਤੋਂ ਪਰਹੇਜ਼ ਆ ਤਾਂ ਯਾਦਵ ਕੋਲ ਕਿਹੜੀ ਗਿਦੜ ਸਿੰਗੀ ਆ ਕਿ ਕਿਸਾਨ ਯੂਨੀਅਨਾਂ ਇਸ ਦੀ ਝੋਲੀ ‘ਚ ਜਾ ਕੇ ਬਹਿੰਦੀਆਂ..?

ਦਰਅਸਲ ਯਾਦਵ ਵਰਗੇ ਬੰਦੇ ਡੀਪ ਸਟੇਟ ਦੀ ਪੱਕੀ ਤਨਖਾਹ ‘ਤੇ ਹੁੰਦੇ ਨੇ। ਯਾਦਵ ਦਾ ਕੰਮ ਕਿਵੇਂ ਨਾ ਕਿਵੇਂ ਕਿਸਾਨਾਂ ਨੂੰ ਵਰਗਲਾ ਕੇ ਭਾਰਤੀ ਸੱਤਾ ਤੰਤਰ ਮੂਹਰੇ ਗੋਡਨੀਆਂ ਲਵਾਉਣਾ।

ਫੇਰ ਭਾਵੇਂ ਸਰਕਾਰ ਨਾਲ ਚੱਲ ਰਹੀ ਗੱਲਬਾਤ ਵਿੱਚ ਕਿਰਸਾਨਾ ਦੀ ਕਿਵੇਂ ਨਾ ਕਿਵੇਂ ਪਿੱਠ ਲਵਾਉਣਾ ਹੋਵੇ, ਕਿਸਾਨਾਂ ਦੇ ਹੱਥ ‘ਚ ਤਿੰਰਗਾ ਫੜਾਉਣਾ, ਜਨ ਗਨ ਮਨ ਗਵਾਉਣਾ ਜਾਂ ਫਿਰ ਬੰਦੇ ਮਾਤਰਮ ਗਵਾਉਣਾ ਹੋਵੇ।

ਜਦੋਂ ਕਿਸਾਨਾਂ ਨੇ ਭਾਰਤੀ ਸੱਤਾ ਦੇ ਚਿੰਨਾ ਨੂੰ ਆਪਣੇ ਸੰਘਰਸ਼ ਦਾ ਹਿੱਸਾ ਬਣਾ ਲਿਆ ਉਸੇ ਵਕਤ ਅੱਧੀ ਲੜਾਈ ਹਾਰ ਜਾਣਗੇ। ਜਿਵੇਂ ਮੁਸਲਮਾਨ ਹਾਰ ਗਏ ਸੀ ਪਿਛਲੇ ਸਾਲ।
ਯਾਦਵ ਨੂੰ ਬਿਨਾਂ ਕੋਈ ਦੇਰੀ ਕੀਤੇ ਸੰਘਰਸ਼ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ।‌

ਇਹਨੇ ਤੇ ਇਹਦੇ ਜੋਟੀਦਾਰਾਂ ਨੇ ‘ਕਿਸਾਨ ਮੋਰਚੇ’ ਦੀ ਬ ਲੀ ਲੈ ਲਈ ਹੈ ਇਹ ਖਾਲਸਾਈ ਸਪਿਰਟ ਸੀ ਜੋ ਵਿਰਾਸਤ ਤੇ ਜ਼ੋਰ ਤੇ ਦਿੱਲੀ ਮੂਹਰੇ ਅੜੀ ਪਰ ਇਸ ‘ਸੇਫਟੀ ਵਾਲਵ’ ਨੇ ਮੋਰਚੇ ਨੂੰ ਭਾਰਤੀਅਤਾ ਦੇ ਰੰਗ ‘ਚ ਰੰਗ ਲਿਆ ਹੈ

ਅਕਾਲ ਤਖਤ ਸਾਹਿਬ ਦੇ ਗੁੰਬਦ ਓਤੇ ਚਾਰ ਜੂਨ ਉਨੀ ਸੌ ਚੁਰਾਸੀ ਨੂੰ ਤੜਕੇ ਚਾਰ ਵੱਜ ਕੇ ਚਾਲੀ ਮਿੰਟ ਤੇ ਵੱਜੇ ਪਹਿਲੇ ਗੋਲ਼ੇ ਤੋਂ ਬਾਅਦ ਸਾਡਾ ਤਿਰੰਗੇ ਨਾਲ ਓਹ ਨਾਤਾ ਨਹੀਂ ਜੋ ਯੋਗਿੰਦਰ ਯਾਦਵ ਦਾ ਹੈ ਇਹਨੂੰ ਲੀੜੇ ਲਾਹੁਣਾ ਭਾਂਡੇ ਖੜਕਾਉਣਾ ਸਿਰ ਮੁੰਨਣਾ ਚੂਹੇ ਚੱਬਣਾ ਢਿੱਡ ਖੜਕਾਉਣਾ ਸਾਂਤਮਈ ਸੰਘਰਸ਼ ਲੱਗ ਸਕਦਾ ਹੈ ਪਰ ਸਾਨੂੰ ਇਹ ਸ਼ਰਮਿੰਦਗੀ ਲਗਦਾ ਹੈ ਇਹ ਨਸਲਾਂ ਦਾ ਫਰਕ ਹੈ

ਇਹਦੇ ਮਗਰ ਹੋ ਤੁਰੇ ਆਗੂ ‘ਆਪਣੀ ਵਿਰਾਸਤ ਓਤੇ ਸ਼ਰਮਿੰਦਾ ਮਨੁੱਖ ਹਨ’ ਇਹ ਤੁਹਾਨੂੰ ਕਦੇ ਸਨਮਾਨਜਨਕ ਜਿੱਤ ਨਹੀਂ ਦਿਵਾ ਸਕਦੇ ਸਮਝੌਤਾਵਾਦੀ ਹੋਕੇ ਜੇਤੂ ਹੋਣ ਦੇ ਖੇਖਣ ਕਰ ਸਕਦੇ ਹਨ

ਛੱਬੀ ਜਨਵਰੀ ਤੱਕ ਦਾ ਪ੍ਰੋਗਰਾਮ ਇਸਨੇ ਐਲਾਨ ਕਰਵਾ ਦਿੱਤਾ ਹੈ ਟ੍ਰੈਕਟਰਾਂ ਤੇ ਤਿਰੰਗੇ ਝੰਡੇ ਲਾਕੇ ਪਰੇਡ ਮਾਰਚ ਕਰਾਂਗੇ ਤਾਂ ਕਰੀ ਜਾਓ ਫੇਰ ਇਹਦੇ ਨਾਲ ਕੀ ਹੋਜੂਗਾ? ਭਾਵੇਂ ਰੋਜ ਕਰ ਲਿਆ ਕਰੋ ਅਜਿਹੇ ਆਗੂਆਂ ਦੇ ‘ਤਿੱਖੇ ਤੇਵਰ’ ਦਿੱਲੀ ਤਖਤ ਦੀ ਜੁੱਤੀ ਦੇ ਯਾਦ ਨਹੀਂ ਹਨ

ਖੇਤੀ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਜੇ ਪੰਜਾਬ ਦਾ ਕਿਸਾਨ ਕਿਸੇ ਖੇਤੀ ਕਨੂੰਨ ਦੀ ਖਿਲਾਫਤ ਕਰ ਰਿਹਾ ਹੈ ਤਾਂ ‘ਇੰਡੀਅਨ ਯੂਨੀਅਨ’ ਓਸ ਗੱਲ ਨੂੰ ਸਨਮਾਨਿਤ ਤਰੀਕੇ ਨਾਲ ਸੁਣੇ ਸਮਝੇ ਤੇ ਕਨੂੰਨ ਰੱਦ ਕਰੇ ਜੇ ਨਹੀਂ ਰੱਦ ਕਰਨੇ ਤਾਂ ਪੰਜਾਬ ਨੂੰ ‘ਇੰਡੀਅਨ ਯੂਨੀਅਨ’ ਤੋਂ ਵੱਖ ਕਰ ਦੇਵੇ ਹਰਿਆਣਾ ਆਪਣੀ ਵਿਚਾਰ ਕਰ ਲਵੇ ਪੰਜਾਬ ‘ਚ ਤਾਂ ਹਰ ਅਣਖੀਲੇ ਵਜ਼ੂਦ ਅੰਦਰ ‘ਦੇਸ਼ ਪੰਜਾਬ’ ਦੀ ਤੜਪ ਮਘ ਰਹੀ ਹੈ ਯਾਦਵ ਦੇ ਚੇਲਿਆਂ ਬਾਰੇ ਭੁਲੇਖਾ ਕੋਈ ਨਹੀਂ ਬਾਕੀ ਰਾਜ ਆਪਦੇ ਦੇਸ਼ ਭਗਤੀ ਦੇ ਪੇਪਰ ਦੇਈ ਜਾਣ ਤੁਸੀਂ ਸਾਰੇ ਰਲ਼ਕੇ ਅੰਬਾਨੀ ਅਡਾਨੀ ਸਮੇਤ ਇਹਨਾਂ ਦੀ ਨਾਨੀ ਘੜਾਨੀ ਨਾਲ ਵੀ ਡੀਲਾਂ ਕਰ ਲਵੋ ਸਾਨੂੰ ਕੀ ਇਤਰਾਜ਼ ਹੈ
ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: