Breaking News
Home / ਪੰਜਾਬ / ਕਾਮਰੇਡ ਰਜਿੰਦਰ ਨੇ ਹਿੰਦੀ ਵਿਚ ਪਾਈ ਲੱਖੇ ਸਿਧਾਣੇ ਖਿਲਾਫ ਵੀਡੀਉ

ਕਾਮਰੇਡ ਰਜਿੰਦਰ ਨੇ ਹਿੰਦੀ ਵਿਚ ਪਾਈ ਲੱਖੇ ਸਿਧਾਣੇ ਖਿਲਾਫ ਵੀਡੀਉ

ਕਿਸਾਨ ਆਗੂਆਂ ਦੀ ਸਿਆਣਪ ਹਿੰਦੀ ‘ਚ ਡੁੱਲ ਡੁੱਲ ਬਾਹਰ ਆ ਰਹੀ ਏ।

ਲੱਖਾ ਸਿਧਾਣਾ ਕਿਰਸਾਨ ਸੰਘਰਸ਼ ਦਾ ਐਨਾ ਵੱਡਾ ਨਾਮ ਹੈ ਕਿ ਇਸ ਵਿਚਾਰੇ ਕਿਸਾਨ ਆਗੂ ਨੂੰ ਲੱਖੇ ਨੂੰ ਬਦਨਾਮ ਕਰਨ ਵਾਸਤੇ ਔਖਾ ਹੋ ਕੇ ਹਿੰਦੀ ਬੋਲਣੀ ਪੈ ਰਹੀ ਹੈ। ਲੱਖਾ ਅਤੇ ਦੀਪ ਸਿੱਧੂ ਉਨ੍ਹਾਂ ਲੋਕਾਂ ‘ਚੋਂ ਨੇ ਜਿੰਨ੍ਹਾਂ ਨੇ ਇਨ੍ਹਾਂ ਕਿਸਾਨ ਆਗੂਆਂ ਨੂੰ ਪਹਿਲਾਂ ਦਿੱਲੀ ਆਉਣ ਤੱਕ ਮਜਬੂਰ ਕੀਤਾ। ਤੇ ਫੇਰ ਬੁਰਾੜੀ ਮੈਦਾਨ ਨਾ ਜਾ ਕੇ ਸੜਕ ‘ਤੇ ਬੈਠਣ ਲਈ ਮਜਬੂਰ ਕੀਤਾ। ਇਸ ਕਰਕੇ ਇਸ ਕਿਰਸਾਨ ਆਗੂ ਦਾ ਗੁੱਸਾ ਜਾਇਜ਼ ਹੈ।

ਪਰ ਕੀ ਹੁਣ ਹਿੰਦੀ ਮੀਡੀਆ ਨੂੰ ਇਹ ਨਾ ਪਤਾ ਲੱਗ ਜਾਊ ਕਿ ਕਿਰਸਾਨ ਸੰਘਰਸ਼ ‘ਚ ਗੁੰ ਡਾ ਅਨਸਰ ਵੀ ਸਟੇਜ ਤੋਂ ਬੋਲ ਰਹੇ ਨੇ ? ਆਵਦੇ ਘਰ ਦੀ ਗੱਲ ਐਦਾਂ ਬਾਹਰ ਕੌਣ ਢੋਲ ਵਜਾ ਕੇ ਦੱਸਦਾ! ਜਿਹੜੇ ਸੱਜਣ ਸਾਨੂੰ ਰੋਜ਼ ਮੱਤਾਂ ਦਿੰਦੇ ਆ ਕਿ ਕਿਸਾਨ ਆਗੂ ਬਹੁਤ ਸਿਆਣੇ ਆ। ਉਹ ਇਹ ਦੋ ਮਿੰਟ ਦੀ ਵੀਡੀਓ ਦੇਖ ਲਓ। ਜੇ ਸ਼ਰਮ ਨਾ ਆਵੇ ਤਾਂ ਕਹਿ ਦਿਉ।

ਕਾਮਰੇਡਾਂ ਦਾ ਪਿਛੋਕੜ ਬਹੁਤ ਮਾੜਾ। ਇਨ੍ਹਾਂ ਨੇ ਵਿਚਾਰਧਾਰਾ ਦਾ ਉਹਲਾ ਲ਼ੈਕੇ ਪਿਛਲੇ ਸੌ ਸਾਲਾਂ ‘ਚ ਸਾਰੀ ਦੁਨੀਆਂ ਵਿੱਚ ਕਰੋੜਾਂ ਲੋਕ ਮਾਰੇ। ਪਰ ਫੇਰ ਵੀ ਲੱਖ ਵਿਰੋਧਾਂ ਦੇ ਬਾਵਜੂਦ ਲੋਕ ਕਾਮਰੇਡਾ ਨੂੰ ਜਰ ਰਹੇ ਨੇ।

ਪਰ ਕਾਮਰੇਡ ਐਨੇ ਕੱਟੜ ਨੇ ਕਿ ਅੱਲੜ ਉਮਰ ‘ਚ ਕੀਤੀਆਂ ਲੱਖੇ ਦੀਆਂ ਗਲਤੀਆਂ ਨੂੰ ਹਿੰਦੀ ‘ਚ ਬੋਲ ਬੋਲਕੇ ਸਾਰੀ ਦੁਨੀਆਂ ਨੂੰ ਦੱਸ ਰਹੇ ਨੇ।
ਜੇ ਦੱਸਣਾ ਹੀ ਆ ਤਾਂ ਘੱਟੋ ਘੱਟ ਪੰਜਾਬੀ ‘ਚ ਤਾਂ ਦੱਸੋ। ਐਥੋਂ ਤੱਕ ਅੰਦੋਲਣ ਪੰਜਾਬੀ ਕਰਕੇ ਹੀ ਪਹੁੰਚਿਆ। ਹਿੰਦੀ ਬੋਲਕੇ ਆਵਦੇ ਜਵਾੜੇ ਕਿਉਂ ਥਕਾਉਦੇ ਹੋ। ਕਿਉਂਕਿ ਇਸ ਤਰ੍ਹਾਂ ਦਾ ਪ੍ਰੋਪੇਗੰਡਾ ਭਾਵੇਂ ਰਸ਼ੀਅਨ ‘ਚ ਕਰਲੋ। ਲੱਖੇ ਨੇ ਤੁਹਾਡਾ ਕੋਈ ਇਨਕਲਾਬ ਨਹੀਂ ਢੱਕਿਆ ਜਿਹੜਾ ਉਸ ਨੂੰ ਮੰਦਾ ਚੰਗਾ ਬੋਲਣ ਨਾਲ ਆ ਜਾਊ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: