Breaking News
Home / ਪੰਜਾਬ / ਵੀਡੀਉ: ਭਾਜਪਾ ਲੀਡਰ ਤਿਕਸ਼ਣ ਸੂਦ ਦੇ ਘਰ ਨੌਜਵਾਨਾਂ ਨੇ ਸੁੱਟਿਆ ਗੋਹਾ

ਵੀਡੀਉ: ਭਾਜਪਾ ਲੀਡਰ ਤਿਕਸ਼ਣ ਸੂਦ ਦੇ ਘਰ ਨੌਜਵਾਨਾਂ ਨੇ ਸੁੱਟਿਆ ਗੋਹਾ

ਭਾਜਪਾ ਲੀਡਰ ਤਿਕਸ਼ਣ ਸੂਦ ਦੇ ਘਰ ਨੌਜਵਾਨਾਂ ਨੇ ਸੁੱਟਿਆ ਗੋਹਾ, ਭੜਕੇ ਭਾਜਪਾ ਲੀਡਰਾਂ ਦੀ ਨੌਜਵਾਨਾਂ ਨਾਲ ਹੋਈ ਝੜਪ ,ਦੇਖੋ Live..ਕੁਝ ਮੁੰਡਿਆਂ ਨੇ ਭਾਜਪਾ ਆਗੂ ਤਿਕਸ਼ਣ ਸੂਦ ਦੇ ਘਰ ਵਿੱਚ ਗੋਹੇ ਦੀ ਟਰਾਲੀ ਲਾਹ ਦਿੱਤੀ..ਭਾਜਪਾ ਲੀਡਰ ਤੀਕਸ਼ਣ ਸੂਦ ਨੇ ਆਪਣੇ ਘਰ ਦੇ ਬਾਹਰ ਗੋਹਾ ਸੁੱਟਣ ਵਾਲਿਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ‘ਤੇ ਹੁਸ਼ਿਆਰਪੁਰ ਸ਼ਹਿਰ ਬੰਦ ਕਰਵਾਉਣ ਦੀ ਦਿੱਤੀ ਚਿਤਾਵਨੀ

ਮਿਤੀ: 1 ਜਨਵਰੀ 2021-ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਨ ’ਤੇ ਕੁੱਝ ਲੋਕਾਂ ਨੇ ਹੁਸ਼ਿਆਰਪੁਰ ਵਿੱਚ ਪੰਜਾਬ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਲੀਡਰ ਤੀਕਸ਼ਣ ਸੂਦ ਦੇ ਘਰ ਬਾਹਰ ਸੁੱਟੀ ਗੋਹੇ ਦੀ ਟਰਾਲੀ, ਸੂਦ ਸਮੇਤ ਕਈ ਭਾਜਪਾ ਕਾਰਕੁੰਨਾਂ ਨੇ ਪੁਲਿਸ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ, ਪੁਲਿਸ ‘ਤੇ ਸਹੀ ਸੁਰੱਖਿਆ ਮੁਹੱਈਆ ਨਾ ਕਰਾਉਣ ਦਾ ਲਾਇਆ ਦੋਸ਼, ਗੋਹਾ ਸੁੱਟਣ ਵਾਲਿਆਂ ਨੂੰ ਕਾਬੂ ਨਾ ਕੀਤੇ ਜਾਣ ‘ਤੇ ਹੁਸ਼ਿਆਰਪੁਰ ਸ਼ਹਿਰ ਬੰਦ ਕਰਵਾਉਣ ਦੀ ਦਿੱਤੀ ਚਿਤਾਵਨੀ।

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵਲੋਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਸਬੰਧੀ ਦਿੱਤੇ ਸੱਦੇ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਅਤੇ ਵਿਰੋਧ ਕਰਦੇ ਹੋਏ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: