ਕੌਣ ਹੈ ਜੋ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ? ਇਹ ਕੌਣ ਬੰਦੇ ਨੇ ਜੋ ਕਿਸੇ ਨੂੰ ਨਹੀਂ ਜਰ ਸਕਦੇ?

ਕੌਣ ਹੈ ਜੋ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ? ਇਹ ਕੌਣ ਬੰਦੇ ਨੇ ਜੋ ਕਿਸੇ ਨੂੰ ਨਹੀਂ ਜਰ ਸਕਦੇ ? ਐਨੀ ਅਸਿਹਣਸੀਲਤਾ (intolerance) ਕਿਉਂ ਹੈ ਖੱਬੇ ਪੱਖੀਆਂ ‘ਚ ? ਕਾਮਰੇਡ ਕਿਰਸਾਨ ਜਥੇਬੰਦੀਆਂ ਬਾਰੇ ਕੋਈ ਕੁੱਝ ਨਾ ਬੋਲੋ। ਇਸ ਨਾਲ ਸੰਘਰਸ਼ ‘ਤੇ ਅਸਰ ਪੈਂਦਾ। ਪਰ ਕਾਮਰੇਡ ਕਾਰਕੁਨ ਦੀਪ ਸਿੱਧੂ, ਲੱਖੇ ਸਿਧਾਣੇ ਜਾਂ ਲੱਖੋਵਾਲ ਦੇ ਕੱਪੜੇ ਪਾੜ ਸਕਦੇ ਨੇ। ਇਸ ਤਰ੍ਹਾਂ ਸੰਘਰਸ਼ ਚੜਦੀ ਕਲਾ ‘ਚ ਜਾਂਦਾ ???

ਭਾਵੇਂ ਪੰਜਾਬ ਹੋਵੇ ਜਾਂ ਰਾਜਸਥਾਨ..ਕਿਸਾਨ ਆਗੂ ਇਕੋ ਜਿਹੇ ਹੀ ਨੇ ਤੇ ਸਿੱਖ ਵੀ ਇਕੋ ਜਿਹੇ ਹੀ ਨੇ ਜਿਹੜੇ ਅਰਦਾਸ ਕਰਕੇ ਪਿੱਛੇ ਨੀ ਮੁੜਦੇ।ਲੱਖ ਲਾਹਨਤਾਂ ਐਹੋ ਜਿਹੇ ਆਗੂਆਂ ‘ਤੇ ਜਿੰਨਾਂ ਸਿੱਖਾਂ ‘ਤੇ ਲਾਠੀਚਾਰਜ ਕਰਵਾਇਆ ।

ਹੁਣ ਕਿਰਸਾਨ ਆਗੂ ਕਿਤੇ ਆਏਂ ਨਾ ਕਹਿ ਦੇਣ ਕਿ ਐਨਡੀਟੀਵੀ (NDTV) ਵਿਕ ਗਿਆ। ਕਿਉਂਕਿ ਥੋੜੇ ਦਿਨ ਪਹਿਲਾਂ ਐਨਡੀਟੀਵੀ ਵਲੋਂ ਇਨ੍ਹਾਂ ਹੀ ਆਗੂਆਂ ਦੇ ਗਾਏ ਸੋਹਲਿਆਂ ਨੂੰ ਇਹੀ ਕਿਰਸਾਨ ਆਗੂ ਹੁੱਬ ਹੁੱਬਕੇ ਸਾਂਝਾ ਕਰ ਰਹੇ ਸਨ। ਪਰ ਹੁਣ ਐਨਡੀਟੀਵੀ ਹੀ ਦੱਸ ਰਿਹਾ ਕਿ ਕਿਵੇਂ ਕਿਰਸਾਨ ਆਗੂ ਕੱਲ ਵਾਲੀ ਮੀਟਿੰਗ ਦੇ ਬੇ ਸਿੱਟਾ ਰਹਿਣ ਦੇ ਬਾਵਜੂਦ ਵੀ ਆਪਣੀਆਂ ਝੂਠੀਆਂ ਪ੍ਰਾਪਤੀਆਂ ਵਧਾ ਚੜਾਕੇ ਪੇਸ਼ ਕਰ ਰਹੇ ਨੇ।
ਕਿਰਸਾਨ ਆਗੂ ਮੋਦੀ ਵਾਂਗੂੰ ਝੂਠ ਨਾ ਬੋਲਣ। ਕਿਰਸਾਨ ਇਹ ਤਾਂ ਜਰ ਲੈਣਗੇ ਕਿ ਤੁਸੀਂ ਮੀਟਿੰਗ ਚੋਂ ਖਾਲੀ ਹੱਥ ਬਾਹਰ ਆ ਗਏ। ਪਰ ਕਿਰਸਾਨ ਇਹ ਨਹੀਂ ਜਰ ਸਕਦੇ ਕਿ ਤੁਸੀਂ ਮੋਦੀ ਵਾਂਗੂੰ ਬਾਹਰ ਆ ਕੇ ਝੂਠੇ ਦਾਅਵੇ ਕਰੋ।