ਸਿੰਘੂ ਬਾਰਡਰ ‘ਤੇ ਅਜਮੇਰ ਲੱਖੋਵਾਲ ਦਾ ਕਿਸਾਨਾਂ ਨੇ ਕੀਤਾ ਵਿਰੋਧ

ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਅੰਦੋਲਨ ਅੱਜ 36ਵੇਂ ਦਿਨ ਵੀ ਜਾਰੀ ਹੈ। ਜਦਕਿ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਾਲੇ ਅਗਲੀ ਬੈਠਕ 4 ਜਨਵਰੀ ਨੂੰ ਹੋਣ ਜਾ ਰਹੀ ਹੈ। ਬੀਤੇ ਕੱਲ੍ਹ ਹੋਈ ਬੈਠਕ ਵਿਚ ਦੋ ਮੰਗਾਂ ’ਤੇ ਸਹਿਮਤੀ ਜ਼ਰੂਰ ਬਣੀ ਪਰੰਤੂ ਖੇਤੀ ਕਾਨੂੰਨਾਂ ’ਤੇ ਅੜਿੱਕਾ ਅਜੇ ਵੀ ਬਰਕਰਾਰ ਹੈ।

ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਦਿੱਲੀ ਵਿਖੇ ਜਾਰੀ ਕਿਸਾਨ ਅੰਦੋਲਨ ਦੌਰਾਨ ਪਿਛਲੇ ਕਈ ਦਿਨ੍ਹਾਂ ਤੋਂ ਟਿਕਰੀ ਬਾਰਡਰ ਦੇ ਪਕੌੜਾ ਚੌਕ ਵਿਖੇ ਸੇਵਾ ਨਿਭਾ ਰਹੇ ਜਿਲ੍ਹਾ ਮਾਨਸਾ ਦੇ ਪਿੰਡ ਭਾਦੜਾ ਦੇ ਨੌਜਵਾਨ ਜਗਸੀਰ ਸਿੰਘ ਜਿਸ ਦੀ ਉਥੇ ਸੜਕ ਪਾਰ ਕਰਦਿਆਂ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ, ਦੇ ਸਸਕਾਰ ਮੌਕੇ ਹਰ ਅੱਖ ਨਮ ਹੋਈ ਦੇਖੀ ਗਈ ।ਮਿ੍ਤਕ ਆਪਣੇ ਪਿਛੋਂ ਵਿਧਵਾ ਪਤਨੀ, 10 ਸਾਲਾ ਲੜਕੀ ਅਤੇ 8 ਸਾਲਾ ਲੜਕਾ ਛੱਡ ਗਿਆ ਹੈ।

ਕੇਰਲਾ ਦੀ ਪਿਨਰੇਈ ਵਿਜਿਅਨ ਸਰਕਾਰ ਨੇ ਕੇਰਲਾ ਵਿਧਾਨ ਸਭਾ ’ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮਤੇ ਨੂੰ ਅੱਜ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸੀ.ਪੀ.ਆਈ. (ਐਮ) ਅਗਵਾਈ ਵਾਲੇ ਐਲ.ਡੀ.ਐਫ. ਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਡੀ.ਐਫ. ਵਲੋਂ ਇਸ ਮਤੇ ਨੂੰ ਖੁਲੇ ਮਨ ਨਾਲ ਸਮਰਥਨ ਦਿੱਤਾ ਗਿਆ। ਕੋਵਿਡ ਨੇਮਾਂ ਨੂੰ ਧਿਆਨ ’ਚ ਰੱਖ ਕੇ ਵਿਸ਼ੇਸ਼ ਇਜਲਾਸ ਵਿਚ ਇਹ ਮਤਾ ਲਿਆਂਦਾ ਗਿਆ ਤੇ ਅੰਦੋਲਨਕਾਰੀ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਗਈ।