ਜੇ ਕਿਸਾਨ ਨੇਤਾ ਨੇ ਹੱਥ ਉੱਪਰ ਨਾਂ ਚੱਕੇ ਹੁੰਦੇ ਤਾਂ ਖਬਰ ਚਲ ਰਹੀ ਹੋਣੀ ਸੀ….

ਜ਼ੀ ਨਿਊਜ਼ ਦੀ ਰਿਪੋਰਟਰ ਨੇ ਦੇਖੋ ਕੀ ਕੀਤਾ
महिला होने का फायदा उठा रही हैं. लड़का होतीं तो मुक्का पा गयी होतीं. महिला रिपोर्टर की हरकतें देखिए। यदि टीकैत ने हाथ उपर ना उठाए होते तो खबर चल रही होती किसान नेता ने महिला रिपोर्टर से की छे ड़ छा ड़। किसान आंदोलन को बदनाम करने की कोशिश, एक नेता 3 रिपोर्टर एक ही चैनल के, साथ में एक और बदनाम चैनल।

ਅੱਜ ਕਿਸਾਨ ਆਗੂਆਂ ਦੀ ਸਰਕਾਰ ਨਾਲ ਮੀਟਿੰਗ ਹਾਂ ਪੱਖੀ ਰਹੀ। ਕੁਝ ਮਹੀਨੇ ਪਹਿਲਾਂ ਜਦੋਂ ਪੰਜਾਬ’ਚ ਖੇਤੀ ਕਾਨੂੰਨਾਂ ਖਿਲਾਫ਼ ਧਰਨੇ ਚੱਲ ਰਹੇ ਸਨ ਤਾਂ ਕਿਸਾਨਾਂ ਨੂੰ ਨਿਸ਼ਾਨੇ ਤੋਂ ਭੜਕਾਉਣ ਲਈ ਸਰਕਾਰ ਨੇ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਆਰਡੀਨੈਂਸ ਲਿਆਂਦਾ ਸੀ। ਅੱਜ ਮੀਟਿੰਗ’ਚ ਸਰਕਾਰ ਨੇ ਉਸ ਪਾਰਲੀ ਆਰਡੀਨੈਂਸ’ਚੋਂ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਅਤੇ ਬਿਜਲੀ ਸੋਧ ਬਿੱਲ ਨਾ ਲਿਆਉਣ ਦੀ ਗੱਲ ਮੰਨ ਲਈ ਹੈ।

ਮਹੀਨੇ ਤੋਂ ਉੱਪਰ ਸੰਘਰਸ਼ ਤੋੰ ਬਾਅਦ ਗੱਲ ਹਲੇ ਅਸਲ ਟਿਕਾਣੇ’ਤੇ ਆਈ ਹੈ। 04 ਜਨਵਰੀ ਨੂੰ ਹੋਣ ਵਾਲੀ ਅਗਲੀ ਮੀਟਿੰਗ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਲਾਗੂ ਕਰਨ ਉੱਤੇ ਗੱਲਬਾਤ ਹੋਵੇਗੀ।

ਉਮੀਦ ਮੁਤਾਬਕ ਉਸ ਮੀਟਿੰਗ’ਚ ਵੀ ਸਾਰੀ ਗੱਲ ਸ਼ਾਇਦ ਨਾ ਮੰਨੀ ਜਾਵੇ। ਕਿਸਾਨ ਆਗੂਆਂ ਨੂੰ ਸਰਕਾਰ ਤੇ ਦਬਾਅ ਬਣਾਉਣ ਲਈ ਨਵੇੰ ਪ੍ਰੋਗਰਾਮ ਦੇਣੇ ਚਾਹੀਦੇ ਹਨ। ਦਿੱਲੀ ਦੀ ਘੇਰਾਬੰਦੀ ਮਜ਼ਬੂਤ ਕੀਤੀ ਜਾਵੇ। ਸਰਕਾਰ ਤੋਂ ਇਕ ਦਿਨ ਦੇ ਘੱਟੋ-ਘੱਟ ਦਸ ਕਰੋੜ ਦੇ ਹਿਸਾਬ ਨਾਲ ਧਰਨੇ ਦਾ ਹਰਜਾਨਾ ਵਸੂਲਣ ਦੀ ਗੱਲ ਰੱਖੀ ਜਾਵੇ। ਇਸ ਵੇਲੇ ਢਿੱਲੇ ਨਹੀਂ ਪੈਣਾ ਚਾਹੀਦਾ ਕਿ ਸਰਕਾਰ ਇੱਕ ਦੋ ਗੱਲਾਂ ਮੰਨ ਗਈ ਹੈ; ਹਲੇ ਤਾਂ ਗੱਲ ਅਸਲ ਟਿਕਾਣੇ ਤੇ ਆਈ ਹੈ। ਜਿਸ ਗੱਲ ਕਰਕੇ ਸੰਘਰਸ਼ ਸ਼ੁਰੂ ਕੀਤਾ ਸੀ ਹੁਣ ਉਸ ਮੁੱਦੇ ਤੇ ਗੱਲ ਤੁਰੇਗੀ। ਹੁਣ ਸਾਨੂੰ ਹੋਰ ਤਾਕਤਵਰ ਤੇ ਦ੍ਰਿੜ ਹੋਣ ਦੀ ਲੋੜ ਹੈ।