ਲੋਕਾਂ ਨੂੰ ਘਰੇ ਬੈਠਣ ਦੀਆਂ ਸਲਾਹਾਂ ਦੇਕੇ ਉਨਟਾਰੀਓ ਦਾ ਖਜ਼ਾਨਾ ਮੰਤਰੀ …

ਲੋਕਾਂ ਨੂੰ ਘਰੇ ਬੈਠਣ ਦੀਆਂ ਸਲਾਹਾਂ ਦੇਕੇ ਉਨਟਾਰੀਓ ਦਾ ਖਜ਼ਾਨਾ ਮੰਤਰੀ ਘਰਵਾਲੀ ਦੇ ਨਾਲ ਮੁਲਕ ਤੋਂ ਬਾਹਰ ਗਿਆ ਘੁੰਮਣ

ਉਨਟਾਰੀਓ, ਕੈਨੇਡਾ: ਕੈਨੇਡਾ ਦੇ ਸੂਬੇ ਉਨਟਾਰੀਓ ਦਾ ਖਜ਼ਾਨਾ ਮੰਤਰੀ ਰੋਡ ਫਿਲਿਪਜ਼ ਲੋਕਾਂ ਨੂੰ ਘਰੇ ਬੈਠਣ ਦੀਆਂ ਸਲਾਹਾਂ ਦੇਣ ਤੋਂ ਬਾਅਦ ਆਪ ਆਪਣੀ ਘਰਵਾਲੀ ਦੇ ਨਾਲ ਦਸੰਬਰ 13 ਤੋਂ ਮੁਲਕ ਦੇ ਬਾਹਰ ਛੁੱਟੀਆਂ ਮਨਾਉਣ ਵਿੱਚ ਮਸਰੂਫ ਹੈ ਅਤੇ ਪੁੱਛਣ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਛੁੱਟੀਆਂ ਦਾ ਪਲਾਨ ਤਾਂ ਪਹਿਲਾਂ ਦਾ ਹੀ ਬਣਾਇਆ ਹੋਇਆ ਸੀ ।

ਖ਼ਜ਼ਾਨਾ ਮੰਤਰੀ ਹਾਲੇ ਤੱਕ ਵੀ ਵਾਪਸ ਨਹੀਂ ਪਰਤੇ ਹਨ ਜਦੋਂਕਿ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਨਾਲ ਹੀ ਕਰੋਨਾ ਦੇ ਨਵੇਂ ਰੂਪ ਦੇ ਮਾਮਲੇ ਵੀ ਉਨਟਾਰੀਓ ਵਿੱਚ ਸਾਹਮਣੇ ਆ ਰਹੇ ਹਨ ।ਇੱਕ ਪਾਸੇ ਉਨਟਾਰੀਓ ਸਰਕਾਰ ਨੇ ਸੂਬੇ ਵਿੱਚ ਲਾੱਕ ਡਾਉਨ ਲਾਇਆ ਹੋਇਆ ਹੈ ਦੂਜਾ ਗੈਰ ਜਰੂਰੀ ਟਰੈਵਲ ਨਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਆਪਣੇ ਹੀ ਮੰਤਰੀ ਇਸ ਅਪੀਲ ਨੂੰ ਮੰਨਣ ਤੋਂ ਇਨਕਾਰੀ ਦਿਸ ਰਹੇ ਹਨ ।

ਕੁਲਤਰਨ ਸਿੰਘ ਪਧਿਆਣਾ