Breaking News
Home / ਪੰਜਾਬ / ਗ਼ੈਰ ਪੰਜਾਬੀ ਪੱਤਰਕਾਰ ਵੱਲੋਂ ਸਿੰਘੂ ਬਾਰਡਰ ‘ਤੇ ਲੱਗੇ ਕਿਸਾਨ ਮੋਰਚੇ ਬਾਰੇ ਵੀਡੀਉ-ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ

ਗ਼ੈਰ ਪੰਜਾਬੀ ਪੱਤਰਕਾਰ ਵੱਲੋਂ ਸਿੰਘੂ ਬਾਰਡਰ ‘ਤੇ ਲੱਗੇ ਕਿਸਾਨ ਮੋਰਚੇ ਬਾਰੇ ਵੀਡੀਉ-ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ

ਇੱਕ ਗ਼ੈਰ ਪੰਜਾਬੀ ਪੱਤਰਕਾਰ ਬੀਬੀ ਫੇਅ ਡਿਸੂਜ਼ਾ ਵੱਲੋਂ ਸਿੰਘੂ ਬਾਰਡਰ ‘ਤੇ ਲੱਗੇ ਕਿਸਾਨ ਮੋਰਚੇ ਦੀ ਦਿਖਾਈ ਇਹ ਤਸਵੀਰ ਕੁਝ ਵੱਖਰੀ ਲੱਗੀ।
ਦੇਖਿਓ, ਜੇ ਸਮਾਂ ਲੱਗਾ। ਇੰਝ ਲੱਗਾ, ਜਿਵੇਂ ਵਿੱਚ ਹੀ ਤੁਰੇ ਫਿਰਦੇ ਹੋਈਏ।

ਤਿੰਨ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਠੰਢ ਤੇ ਸੀਤ ਲਹਿਰ ਨੇ ਸੰਘਰਸ਼ੀਆਂ ਹੋਰ ਮਜ਼ਬੂਤ ਕਰ ਦਿੱਤਾ ਹੈ। ਦਿੱਲੀ ਦਾ ਬੁੱਧਵਾਰ ਨੂੰ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਭਾਰਤ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਠੰਢ ਦਾ ਜ਼ੋਰ ਹੋਰ ਵਧੇਗਾ।

ਪਿੰਡ ਨੱਤ ਤੋਂ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਇਸ ਤੋਂ ਇਲਾਵਾ ਪਿੰਡ ਭੂਪੇ ਉੱਪਲ, ਸ਼ਾਦੀਪੁਰ, ਉੱਪਲ ਜਗੀਰ ਆਦਿ ਪਿੰਡਾਂ ਵਿੱਚ ਖੁੱਲ੍ਹੀਆਂ ਮੀਟਿੰਗਾਂ ਕਰ ਕੇ ਸਮੂਹ ਪਿੰਡ ਵਾਸੀਆਂ ਨੂੰ ਦਿੱਲੀ ਕਿਸਾਨ ਅੰਦੋਲਨ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਅਤੇ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਹੋਰ ਪਿੰਡਾਂ ਵਿੱਚ ਕਰ ਕੇ ਕਿਸਾਨ ਅੰਦੋਲਨ ਨੂੰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਪਿੰਗਲਵਾੜਾ ਦੇ ਸੇਵਾਦਾਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਵਿਚ ਵੀ ਯੋਗਦਾਨ ਪਾਇਆ ਹੈ। ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ’ਤੇ ਗਈ ਹੈ। ਸੰਸਥਾ ਵੱਲੋਂ ਦਵਾਈਆਂ, ਖੇਸ, ਕੰਬਲ, ਰਜਾਈਆਂ ਸਣੇ 1000 ਜੁਰਾਬਾਂ ਅਤੇ ਢਾਈ ਕੁਇੰਟਲ ਪਿੰਨੀਆਂ ਕਿਸਾਨਾਂ ਲਈ ਭੇਜੀਆਂ ਗਈਆਂ ਹਨ। ਅੱਜ ਸੰਗਰੂਰ ਬਰਾਂਚ ਵਲੋਂ ਲੱਕੜਾਂ ਨਾਲ ਚੱਲਣ ਵਾਲੇ 22 ਗੀਜ਼ਰ ਤੇ 5000 ਲੋਈਆਂ ਵੀ ਭੇਜੀਆਂ ਗਈਆਂ ਹਨ।

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: