Breaking News
Home / ਵਿਦੇਸ਼ / ਆਸਟ੍ਰੇਲੀਆ – ਦੋ ਪੰਜਾਬੀ ਨੌਜਵਾਨਾਂ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

ਆਸਟ੍ਰੇਲੀਆ – ਦੋ ਪੰਜਾਬੀ ਨੌਜਵਾਨਾਂ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

ਮੈਲਬੌਰਨ, 28 ਦਸੰਬਰ -ਦੋ ਪੰਜਾਬੀ ਨੌਜਵਾਨਾਂ ਦੀ ਇੱਥੇ ਸਮੁੰਦਰ ‘ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਲਈ ਇਹ ਦੋਵੇਂ ਮਿੱਤਰ ਇੱਥੋਂ ਕਾਫ਼ੀ ਦੂਰ ਪਰੋਸੋ ਵਿਲਸਨ ਬੀਚ ‘ਤੇ ਗਏ ਸੀ ਅਤੇ ਨਹਾਉਣ ਸਮੇਂ ਡੂੰ ਘੇ ਪਾਣੀ ‘ਚ ਚਲੇ ਗਏ, ਜਿੱਥੇ ਸਮੁੰਦਰੀ ਪਾਣੀ ਦੀਆਂ ਛੱਲਾਂ ਕਰਕੇ ਉਹ ਡੁੱ ਬ ਗਏ। ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ ਦੋਵੇਂ (ਉਮਰ 26 ਸਾਲ) ਬਹੁਤ ਹੀ ਪੁਰਾਣੇ ਮਿੱਤਰ ਸਨ ਅਤੇ ਉਹ ਇਕੱਠੇ ਹੀ ਆਸਟ੍ਰੇਲੀਆ ‘ਚ ਚਾਰ ਸਾਲ ਪਹਿਲਾਂ ਪੜ੍ਹਨ ਆਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਪੱਕੇ ਦੋਸਤ ਸਨ ਅਤੇ ਹਮੇਸ਼ਾ ਹੀ ਇਕੱਠੇ ਹੀ ਰਹਿੰਦੇ ਸਨ ਅਤੇ ਘੁੰਮਣ-ਫ਼ਿਰਨ ਵੀ ਇਕੱਠੇ ਹੀ ਜਾਂਦੇ ਸਨ। ਐਮਰਜੈਂਸੀ ਸਰਵਿਸਿਜ਼ ਨੇ ਕਾਫ਼ੀ ਜੱਦੋ-ਜਹਿਦ ਬਾਅਦ ਉਨ੍ਹਾਂ ਦੀਆਂ ਲਾ ਸ਼ ਸਮੁੰਦਰ ‘ਚੋਂ ਲੱਭੀਆਂ। ਪਾਣੀ ‘ਚ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਵਲੋਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਪਾਈਆਂ ਗਈਆਂ ਸਨ। ਮ੍ਰਿਤਕ ਆਸ਼ੂ ਦੁੱਗਲ ਦੀ ਭੈਣ ਨੇ ਇਸ ਸਬੰਧੀ ਦੱਸਿਆ ਕਿ ਇਸ ਘ ਟ ਨਾ ਤੋਂ ਪਹਿਲਾਂ ਉਹ ਸੋਸ਼ਲ ਮੀਡੀਆ ‘ਤੇ ਇਸ ਟਰਿੱਪ ਬਾਰੇ ਦੱਸ ਰਹੇ ਸਨ ਅਤੇ ਅਚਾਨਕ ਹੀ ਉਨ੍ਹਾਂ ਦੀ ਕੁਝ ਸਮੇਂ ਬਾਅਦ ਮੌਤ ਦੀ ਖ਼ਬਰ ਵੀ ਆ ਜਾਂਦੀ ਹੈ। ਉਹ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਿਤ ਸਨ।

About admin

Check Also

ਕੈਨੇਡਾ ਵਲੋਂ 90,000 ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਐਲਾਨ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਦੇਸ਼ ‘ਚ ਇਸ ਸਮੇਂ ਰਹਿ ਰਹੇ 90,000 ਆਰਜੀ …

%d bloggers like this: