ਵੀਡੀਉ ਜ਼ਰੂਰ ਦੇਖੋ – ਇਸ ਮੋਰਚੇ ‘ਚੋਂ ਬਹੁਤ ਕੁਝ ਹਾਸਲ ਹੋ ਚੁੱਕਾ, ਹੋ ਰਿਹਾ ਤੇ ਹੋਵੇਗਾ

ਸੰਘਰਸ਼ ਨੇ ਲੋਕ ਇਕੱਠੇ ਕਰ ਦਿੱਤੇ। ਜਿਹੜੇ ਹਾਲੇ ਨਹੀਂ ਤੁਰੇ, ਉਹ ਵੀ ਤੁਰ ਪਓ।

ਜਦ ਕਾਰਪੋਰੇਸ਼ਨਾਂ ਨੇ ਕਾਂਟਰੈਕਟ ਫਾਰਮਿੰਗ ਕਰ ਲਈ ਤਾਂ ਕਿਸਾਨ ਕਿਸੇ ਪਿੰਡ ਦੇ ਨੂੰ ਕਣਕ-ਮੱਕੀ-ਚੌਲ ਨਹੀਂ ਵੇਚ ਸਕੇਗਾ। ਸਾਰੇ ਗ਼ੈਰ-ਕਿਸਾਨ ਫਿਰ ਸ਼ਹਿਰੋਂ ਆਟਾ ਲਿਆਇਆ ਕਰਿਓ, ਲਿਫ਼ਾਫ਼ਿਆਂ ‘ਚ। ਜਿਹੜਾ ਆਟਾ ਹੁਣ 25-30 ਰੁਪਏ ਕਿੱਲੋ ਮਿਲਦਾ, ਕਾਰਪੋਰੇਸ਼ਨਾਂ ਵਾਲੇ ਮਨਮਰਜ਼ੀ ਦੇ ਭਾਅ ਵੇਚਿਆ ਕਰਨਗੇ।


ਸਰਕਾਰ ਨੂੰ ਵੀ ਆਟਾ-ਦਾਲ ਸਕੀਮ ਕਾਰਪੋਰੇਸ਼ਨਾਂ ਤੋਂ ਮਹਿੰਗੇ ਮੁੱਲ ਲੈ ਆਟਾ-ਦਾਲਾਂ ਕੇ ਚਲਾਉਣੀ ਪਊ।
ਛੋਟੇ ਦੁਕਾਨਦਾਰ ਤੇ ਰੇਹੜੀ ਵਾਲੇ ਨੂੰ ਕਿਸਾਨ ਨਾ ਸਬਜ਼ੀ ਵੇਚ ਸਕੇਗਾ ਤੇ ਨਾ ਕੋਈ ਹੋਰ ਵਸਤੂ, ਕਾਂਟਰੈਕਟ ਹੋਇਆ ਹੋਣਾ ਕਾਰਪੋਰੇਸ਼ਨ ਨਾਲ। ਕੀ ਵੇਚੋਗੇ ਫਿਰ ਦੁਕਾਨਾਂ-ਰੇਹੜੀਆਂ ‘ਤੇ?

ਹਰ ਵਰਗ ਦੇ ਲੋਕੋ! ਨੀਂਦ ‘ਚ ਉੱਠ ਕੇ ਤੁਰਨ ਦਾ ਇਹੀ ਵੇਲਾ ਹੈ, ਵਰਨਾ ਬਹੁਤ ਦੇਰ ਹੋ ਚੁੱਕੀ ਹੋਵੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


“ਮੈਨੂੰ ਨੀ ਪਤਾ ਇਹ (ਕਿਸਾਨ ਮੋਰਚਾ) ਕਾਹਦੇ ਬਾਰੇ ਹੈ, ਮੇਰਾ ਖਿਆਲ ਕੁਝ ਮੋਦੀ ਬਾਰੇ ਹੈ। ਮੈਂ ਇੱਥੇ ਖਾਣੇ ਲਈ ਆਉਂਦੀ ਹਾਂ। ਹੁਣ ਸਾਨੂੰ ਭੁੱਖਿਆਂ ਸੌਣ ਬਾਰੇ ਫਿਕਰ ਨਹੀਂ ਹੁੰਦਾ।” ਰੇਖਾ ਉਮਰ 16 ਸਾਲ।