ਅਕਾਲੀਆਂ ਦੀ ਕਾਂਗਰਸ ਨਾਲ ਯਾਰੀ ਲਾਉਣ ਦੀ ਤਿਆਰੀ?

NCP ਲੀਡਰ ਸ਼ਰਦ ਪਵਾਰ ਨੂੰ UPA ਮੁਖੀ ਬਣਾਉਣ ਦੀਆਂ ਅਟਕਲਾਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸੰਕੇਤ ਦਿੱਤੇ ਹਨ। ਅਕਾਲੀ ਦਲ ਦੇ ਮਹਾਂਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਾਂਗਰਸ ਦੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਕਦੇ ਸਵੀਕਾਰ ਨਹੀਂ ਕਰ ਸਕਦਾ। ਕਾਂਗਰਸ ਦੀ ਲੀਡਰਸ਼ਿਪ ਦੇ ਹੇਠਾਂ ਅਕਾਲੀ ਦਲ ਕਦੇ ਨਹੀਂ ਚੱਲ ਸਕਦਾ।

ਬੇਸ਼ੱਕ UPA ਕਿੰਨਾਂ ਹੀ ਵੱਡਾ ਕਿਉਂ ਨਾ ਹੋਵੇ। UPA ‘ਚ ਕੋਈ ਵੀ ਸ਼ਾਮਲ ਕਿਉਂ ਨਾ ਹੋਵੇ। ਪਰ ਇਕ ਗੱਲ ਹੋ ਸਕਦੀ ਹੈ ਜਿਵੇਂ ਸ਼ਰਦ ਪਵਾਰ ਦੀ ਨਿਰਪੱਖਤਾ ਦੇਖੀ ਜਾ ਸਕਦੀ ਹੈ ਤਾਂ ਉਹ ਐਕਸੈਪਟੇਬਲ ਹੋ ਸਕਦੇ ਹਨ। ਨੇੜਲੇ ਭਵਿੱਖ ‘ਚ ਅਸੀਂ ਮਮਤਾ ਬੈਨਰਜੀ ਤੇ ਦੂਜੇ ਲੀਡਰਾਂ ਨੂੰ ਮਿਲ ਕੇ ਤੈਅ ਕਰ ਲ ਪਰ ਲਵਾਂਗੇ ਪਰ ਮੈਨੂੰ ਲੱਗਦਾ ਹੈ ਸ਼ਰਦ ਪਵਾਰ ਦੇਸ਼ ‘ਚ ਸਭ ਤੋਂ ਐਕਸੈਪਟੇਬਲ ਤੇ ਸੂਟੇਬਲ ਲੀਡਰ ਹਨ।

ਜੇਕਰ ਸਭ ਮੰਨ ਜਾਂਦੇ ਹਨ ਤਾਂ ਅਕਾਲੀ ਦਲ ਨੂੰ ਸ਼ਰਦ ਪਵਾਰ ਦੀ ਅਗਵਾਈ ‘ਚ UPA ‘ਚ ਜਾਣ ‘ਤੇ ਇਤਰਾਜ਼ ਨਹੀਂ ਹੋਵੇਗਾ। ਪ੍ਰੇਮ ਸਿੰਘ ਚੰਦੂਮਾਜਰਾ ਕੁਝ ਦਿਨ ਪਹਿਲਾਂ ਹੀ ਬੰਗਾਲ ਦੀ CM ਮਮਤਾ ਬੈਨਰਜੀ, ਮਹਾਰਾਸ਼ਟਰ ਦੇ CM ਊਧਵ ਠਾਕਰੇ, ਤੇ ਸਪਾ ਮੁਖੀ ਅਖਿਲੇਸ਼ ਯਾਦਵ ਸਮੇਤ ਕਈ NDA ਦੇ ਵਿਰੋਧੀਆਂ ਨੂੰ ਮਿਲ ਕੇ ਪਰਤੇ ਹਨ। ਸ਼੍ਰੋਮਣੀ ਅਕਾਲੀ ਦਲ NDA ਛੱਡਣ ਤੋਂ ਬਾਅਦ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਹਨ।

ਲਿਹਾਜ਼ਾ ਪਵਾਰ ਦੇ ਨਾਂਅ ‘ਤੇ ਉਨ੍ਹਾਂ ਦੀ ਪਾਰਟੀ ਨੂੰ ਕੋਈ ਇਤਰਾਜ਼ ਨਹੀਂ। ਤਿੰਨ ਨਵੇਂ ਖੇਤੀ ਕਾਨੂੰਨ ਬਣਨ ਤੋਂ ਬਾਅਦ ਕਿਸਾਨ ਦਿੱਲੀ ਬਾਰਡਰ ‘ਤੇ ਇਕ ਮਹੀਨੇ ਤੋਂ ਅੰਦੋਲਨ ਕਰ ਰਹੇ ਹਨ। ਅਕਾਲੀ ਦਲ ਬੀਜੇਪੀ ਦਾ ਪੁਰਾਣਾ ਸਾਥੀ ਸੀ ਤੇ NDA ਦਾ ਵੱਡਾ ਥੰਮ ਪਰ ਖੇਤੀ ਕਾਨੂੰਨ ਬਣਦਿਆਂ ਹੀ ਅਕਾਲੀ ਦਲ ਨੇ 24 ਸਾਲ ਦਾ ਯਾਰਾਨਾ ਤੋੜ ਦਿੱਤਾ।

ਬਾਦਲ ਪਰਿਵਾਰ ਦੀ ਬਹੂ ਹਰਸਿਮਰਤ ਬਾਦਲ ਨੇ ਮੋਦੀ ਕੈਬਨਿਟ ਤੋਂ ਅਸਤੀਫਾ ਦਿੱਤਾ ਤੇ ਫਿਰ ਅਕਾਲੀ ਦਲ ਨੇ NDA ਤੋਂ ਨਾਤਾ ਤੋੜ ਕੇ ਖੁਦ ਨੂੰ ਜੁਦਾ ਕਰ ਲਿਆ। 1997, 2007, 2012 ਤਿੰਨ ਵਾਰ ਅਕਾਲੀ ਦਲ ਤੇ ਬੀਜੇਪੀ ਪੰਜਾਬ ‘ਚ ਸਾਂਝੀ ਸਰਕਾਰ ਚਲਾ ਚੁੱਕੇ ਹਨ।