Breaking News
Home / ਵਿਸ਼ੇਸ਼ ਲੇਖ / ਕਿਸਾਨਾਂ ਵਲੋਂ ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਰੋਕਣ ਦਾ ਐਲਾਨ

ਕਿਸਾਨਾਂ ਵਲੋਂ ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਰੋਕਣ ਦਾ ਐਲਾਨ

ਕਿਸਾਨਾਂ ਵਲੋਂ ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਰੋਕਣ ਦਾ ਐਲਾਨ, 20 ਹਜ਼ਾਰ ਏਕੜ ਹੋਣੇ ਸਨ ਤ ਬਾ ਹ

ਪੰਜਾਬ ਦੇ ਕਿਸਾਨਾਂ ਨੇ ਕੇਂਦਰ ਦਾ ਅਰਬਾਂ ਰੁਪਏ ਦਾ ਪ੍ਰੋਜੈਕਟ ਦਿੱਲੀ ਕਟੜਾ ਐਕਸਪ੍ਰੈਸ ਵੇਅ ਦਾ ਨਿਰਮਾਣ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਹ ਐਕਸਪ੍ਰੈਸ ਵੇਅ ਖਨੌਰੀ ਤੋਂ ਪੰਜਾਬ ਦਾਖਲ ਹੋਣਾ ਸੀ ਤੇ ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਹਰਚੋਵਾਲ, ਗੁਰਦਾਸਪੁਰ ਤੋਂ ਹੁੰਦਾ ਪਠਾਨਕੋਟ ਤੋਂ ਕੱਟੜਾ ਜਾਣਾ ਸੀ। ਇਸ ਤੋਂ ਇਲਾਵਾ ਨਕੋਦਰ ਤੋਂ ਇਸਦੀ ਦੂਜੀ ਸ਼ਾਖਾ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ, ਅੰਮ੍ਰਿਤਸਰ ਤੋਂ ਹੋ ਕੇ ਵਾਹਗਾ ਬਾਰਡਰ ਤੇ ਕਰਤਾਰਪੁਰ ਕਾਰੀਡੋਰ ਤੱਕ ਜਾਣਾ ਸੀ।

ਸਰਕਾਰ ਨੇ ਚੀਨ ਦੇ ਯੂਰਪ ਤੱਕ ਸੜਕੀ ਮਾਰਗ ਦੇ ਨਿਰਮਾਣ ਨੂੰ ਧਿਆਨ ਚ ਰੱਖਦਿਆਂ ਇਸਨੂੰ ਬਣਾਇਆ ਜਾ ਰਿਹਾ ਸੀ। ਵਪਾਰੀ ਵਰਗ ਲਈ ਇਹ ਵੱਡੇ ਫਾਇਦੇ ਵਾਲਾ ਸਾਬਤ ਹੋਣਾ ਸੀ। ਇਸ ਤੋਂ ਇਲਾਵਾ ਦਿੱਲੀ ਤੋਂ ਕਟੜਾ ਦੀ ਵਾਟ 8 ਘੰਟੇ ਕਰਕੇ ਸਰਕਾਰ ਹਿੰਦੂਤਵ ਦਾ ਪੱਤਾ ਵੀ ਖੇਡ ਰਹੀ ਸੀ। ਸਰਕਾਰ ਨੇ ਹਾਲੇ 24 ਤਰੀਕ ਨੂੰ ਐਲਾਨ ਕੀਤਾ ਸੀ ਕਿ ਇਹ ਰੋਡ 2023 ਤੱਕ ਸੰਪੂਰਨ ਹੋ ਜਾਵੇਗਾ।

ਇਸ ਐਕਸਪ੍ਰੈਸ ਵੇਅ ਨੂੰ ਕਿਸਾਨ ਸੰਘਰਸ਼ ਕਮੇਟੀ ਨੇ ਰੋਕਣ ਦਾ ਐਵਾਰਡ ਕੀਤਾ ਹੈ। ਐਕਸਪ੍ਰੈਸ ਵੇਅ ਬੰਦ ਹੋਣ ਕਰਕੇ ਕਿਸਾਨਾਂ ਨੂੰ ਇਸਦਾ ਕੋਈ ਫਾਇਦਾ ਨਹੀਂ ਹੋਣਾ ਸਗੋਂ ਜਮੀਨਾਂ ਦੋ ਫਾੜ ਹੋ ਜਾਣੀਆਂ ਸਨ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਜਮੀਨ ਲਗਭਗ ਐਕਵਾਇਰ ਕੀਤੀ ਜਾ ਚੁੱਕੀ ਹੈ। ਇਸ ਪ੍ਰਾਜੈਕਟ ਚ ਪੰਜਾਬ ਦੀ 20 ਹਜਾਰ ਏਕੜ ਜ਼ਮੀਨ ਤਬਾਹ ਹੋਣੀ ਸੀ। ਜਦਕਿ ਪੰਜਾਬ ਚ ਹਿੰਦੁਸਤਾਨ ਦੇ ਮੁਕਾਬਲੇ ਸੜਕਾਂ ਪਹਿਲਾਂ ਹੀ ਬਹੁਤ ਸੰਘਣੀਆਂ ਹਨ।

ਦਿੱਲੀ ਤੋਂ ਕੱਟੜਾ ਜਾਣ ਵਾਲਾ ਕੌਮੀ ਮਾਰਗ “ਦਿੱਲੀ ਅੰਮ੍ਰਿਤਸਰ -ਕੱਟੜਾ ਐਕਸਪ੍ਰੈਸ ਵੇ” ਜੋ ਕਿ ਜਲਦੀ ਬਣਨ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦੀ ਵਜ੍ਹਾ ਕਰਕੇ ਲਗਦਾ ਹੁਣ ਠੰਢੇ ਬਸਤੇ ਵਿੱਚ ਪੈਣ ਵਾਲਾ ਹੈ ਜਿੱਥੇ ਰੋਹ ਵਜੋਂ ਸੁਲਤਾਨਪੁਰ ਲੋਧੀ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖਿਜਰਪੁਰ ਦੀ ਅਗਵਾਈ ਵਿਚ ਐਸ ਡੀ ਐੱਮ ਡਾਕਟਰ ਚਾਰੂਮਿਤਾ ਸੁਲਤਾਨਪੁਰ ਨੂੰ ਮੰਗ ਪੱਤਰ ਦਿਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦਿਲੀ ਕਟੜਾ ਕੌਮੀ ਰਾਹ ਉਦੋਂ ਤੱਕ ਨਾ ਬਣਾਇਆ ਜਾਵੇ ਜਦੋਂ ਤਕ ਸਰਕਾਰ ਕਿਸਾਨਾਂ ਵਿਰੁੱਧ ਜਾਰੀ ਕੀਤੇ ਗਏ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ।


ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕੇ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਆਸ ਪਾਸ ਦੇ ਪਿੰਡਾਂ ਤਲਵੰਡੀ ਚੋਧਰੀਆਂ,ਪਾਜ਼ੀਆਂ, ਕਾਲੜੂ, ਟਿੱਬੇ ਦੇ ਨਾਲ ਲੱਗਦੇ ਪਿੰਡਾਂ ਦੀ ਵਾਹੀਯੋਗ ਜ਼ਮੀਨ ਜਿੱਥੋਂ ਇਹ ਰੋਡ ਹੋ ਕੇ ਲੰਘੇਗਾ ਉੱਥੇ ਰੋਡ ਨੂੰ ਬਣਾਉਣ ਸਬੰਧੀ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ ਨਿੱਜੀ ਕੰਪਨੀਆਂ ਵੱਲੋਂ ਇਲਾਕੇ ਵਿੱਚ ਆ ਕੇ ਨਵੇਂ ਨਵੇਂ ਨਕਸ਼ੇ ਤਿਆਰ ਕੀਤੇ ਜਾਂਦੇ ਹਨ ਪਰ ਕਿਸਾਨਾਂ ਦੇ ਮਨ ਵਿਚ ਇਹ ਰੋਸ ਪਾਇਆ ਜਾ ਰਿਹਾ ਹੈ ਕੋਈ ਵੀ ਅਧਿਕਾਰੀ ਸਾਡੀਆਂ ਜ਼ਮੀਨਾਂ ਵਿੱਚ ਨਾ ਆਵੇ ਅਤੇ ਜੇਕਰ ਕਿਸਾਨਾਂ ਵੱਲੋਂ ਉਸ ਦਾ ਕੋਈ ਨੁਕਸਾਨ ਕੀਤਾ ਪ੍ਰਸ਼ਾਸਨ ਖ਼ੁਦ ਜ਼ਿੰਮੇਵਾਰ ਹੋਵੇਗਾ ਕਿਉਂ ਕੇ ਅਸੀਂ ਉਦੋਂ ਤਕ ਆਪਣੀ ਜ਼ਮੀਨ ਵਿਚ ਕਿਸੇ ਨੂੰ ਵੜਨ ਨਹੀਂ ਦੇਵਾਂਗੇ ਜਦੋ ਤਕ ਸਰਕਾਰ ਕਿਸਾਨਾਂ ਵਿਰੁੱਧ ਜਾਰੀ ਕੀਤੇ ਗਏ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਇਸ ਮੌਕੇ ਬਰਜਿੰਦਰ ਸਿੰਘ ਢਿੱਲੋਂ ਅਮਰੀਕ ਸਿੰਘ ਭਾਰਜ, ਗੁਰਮੀਤ ਸਿੰਘ, ਸੁਰਜੀਤ ਸਿੰਘ ਭਗਤਪੁਰ, ਸਵਰਨ ਸਿੰਘ, ਬਾਬਾ ਸੁਖਜੀਤ ਸਿੰਘ ਜੋਗੀ, ਬਲਵਿੰਦਰ ਸਿੰਘ ਲੱਡੂ, ਮੰਗਲ ਸਿੰਘ ਓਠੀ, ਤਰਸੇਮ ਸਿੰਘ ਬਾਰੀਆ, ਹਰਜੀਤ ਸਿੰਘ ਰਾਣਾ ,ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਭੱਟੀ, ਭਿੰਦੂ ਭਲਵਾਨ ਆਦਿ ਹਾਜਰ ਸਨ।

About admin

Check Also

ਭਾਜਪਾ ਵੱਲੋਂ ਪੰਜਾਬ ’ਚ ਫਿਰਕੂ ਦੰ ਗੇ ਫਸਾਦ ਕਰਵਾ ਕੇ ਸਿਆਸੀ ਤਾਕਤ ਹਾਸਲ ਕਰਨ ਦੀ ਡੂੰਘੀ ਸਾਜਿਸ

ਡੇਰਾ ਸਿਰਸਾ ਮੁਖੀ ਲਈ ਵਿਵਾਦਤ ਅਰਦਾਸ ਦਾ ਮਾਮਲਾ ਪੰਜ ਮੈਂਬਰੀ ਕਮੇਟੀ ਵੱਲੋਂ ਜਾਂਚ ਰਿਪੋਰਟ ਜਾਰੀ …

%d bloggers like this: