Breaking News
Home / ਮੰਨੋਰੰਜਨ / ਮੂਸੇਵਾਲੇ ਦੇ ਇਸ ਗੀਤ ਦਾ ਸਵਾਗਤ ਹੈ – ਬਹੁਤ ਵਧੀਆ ਕਮਾਲ ਕਰ ਦਿੱਤੀ ਜੀ

ਮੂਸੇਵਾਲੇ ਦੇ ਇਸ ਗੀਤ ਦਾ ਸਵਾਗਤ ਹੈ – ਬਹੁਤ ਵਧੀਆ ਕਮਾਲ ਕਰ ਦਿੱਤੀ ਜੀ

ਭਾਈ ਕੇਹਰ ਸਿੰਘ ਨੇ ਬੇਅੰਤ ਸਿੰਘ ਨੂੰ ਦੱਸਿਆ ਕਿ ਅੱਜ ਕੱਲ ਗੁਰਦੁਆਰਾ ਸਾਹਿਬ ਅਸਮਾਨ ‘ਚ ਬਾਜ਼ ਉੱਡਦਾ ਰਹਿੰਦਾ। ਕੋਈ ਸੰਕੇਤ ਹੈ ਦਸਮ ਪਾਤਸ਼ਾਹ ਦਾ। ਭਾਈ ਬੇਅੰਤ ਸਿੰਘ ਨੇ ਕਿਹਾ ਕਿ ਮੈਂ ਉਸ ਦਿਨ ਯਕੀਨ ਕਰੂੰ ਜਿਸ ਦਿਨ ਬਾਜ਼ ਮੇਰੇ ਮੋਢੇ ਤੇ ਬੈਠੂ। ਤੇ ਫਿਰ ਕਹਿੰਦੇ ਬੰਗਲਾ ਸਾਹਿਬ ਭਾਈ ਬੇਅੰਤ ਸਿੰਘ ਦੇ ਮੋਢੇ ਤੇ ਆ ਬੈਠਾ। ਉਸ ਤੋਂ ਬਾਅਦ ਜੋ ਹੋਇਆ ਉਹ ਕੌਮ ਦੇ ਚੇਤਿਆਂ ਚ ਡੂੰਘਾ ਉੱਕਰਿਆ ਹੋਇਆ।

ਪੰਜਾਬ ਵੱਡਿਆਂ ਦੀ ਵਡਿਆਈ ਗਾਉਂਦਾ ਹੀ ਸੋਹਣਾ ਲੱਗਦਾ ਹੈ। ਗੀਤ ਵੀ ਉਹ ਜੋ ਬਾਜ਼ ਵਰਗੀ ਉਡਾਰੀ ਭਰਨ। ਨੀਲੇ ਕੇਸਰੀ ਰੰਗਾਂ ਚ ਰੰਗੇ ਹੋਏ। ਤੀਰਾਂ, ਨਾਗਣੀਆਂ, ਖੰਡਿਆਂ, ਆਰਿਆਂ, ਦੇਗਾਂ, ਤੇਗਾਂ ਦੀ ਬਾਤ ਪਾਉਣ। ਪੰਜਾਬ ਦੇ ਹਰ ਉਸ ਗਾਉਣ ਵਾਲੇ ਦਾ ਸਵਾਗਤ ਹੈ ਜੋ ਵੱਡੇ ਘਰ ਦੀ ਸਿਫਤ ‘ਚ ਹੇਕ ਲਾਉਂਦਾ ਹੈ ਤੇ ਜੁਗੋ ਜੁਗ ਅਟੱਲ ਧਰਮ ਦੀ ਜੈਕਾਰ ਕਰਦਾ ਹੈ। ਉਸ ਹਰ ਅਦਾ , ਗੱਲ, ਸਿਫਤ ਨੂੰ ਸਿਜਦਾ ਹੈ ਜੋ ਪੰਜਾਬ ਦੀ ਧਰਤ ਤੇ ਰੂਪਮਾਨ ਹੋਈ ਮਨੁੱਖ ਦੀ ਸਿਖਰਲੀ ਅਵਸਥਾ ਵੱਲ ਤੁਰੇ।
ਮੂਸੇਵਾਲੇ ਦੇ ਇਸ ਗੀਤ ਦਾ ਸਵਾਗਤ ਹੈ।
#ਮਹਿਕਮਾ_ਪੰਜਾਬੀ

About admin

Check Also

ਤਸਵੀਰ ਬੋਲਦੀ ਏ- ਵੇਖਿਉ ਪੜ੍ਹ ਕੇ ਕੀ ਸੀ ਮਤਾ ਆਨੰਦਪੁਰ ਦਾ

ਅੱਜ ਤੋਂ ਇੱਕ ਸਦੀ ਪਹਿਲਾਂ ਪੰਜਾਬ ਦੇ ਦਾਨਿਸ਼ਵਰ ਸ਼ਾਇਰ ਪ੍ਰੋ ਪੂਰਨ ਸਿੰਘ ਨੇ ਲਿਖਿਆ ਸੀ …

%d bloggers like this: