Breaking News
Home / ਦੇਸ਼ / ਦੁਨੀਆਂ ਦੇ 10 ਅਮੀਰਾਂ ਦੀ ਸੂਚੀ ਤੋਂ ਮੁਕੇਸ਼ ਅੰਬਾਨੀ ਬਾਹਰ

ਦੁਨੀਆਂ ਦੇ 10 ਅਮੀਰਾਂ ਦੀ ਸੂਚੀ ਤੋਂ ਮੁਕੇਸ਼ ਅੰਬਾਨੀ ਬਾਹਰ

ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਰਈਸ ਮੁਕੇਸ਼ ਅੰਬਾਨੀ ਟੌਪ-10 ਅਮੀਰਾਂ ਦੀ ਲਿਸਟ ‘ਚੋਂ ਬਾਹਰ ਹੋ ਗਏ ਹਨ। ਤੇਲ ਤੋਂ ਲੈਕੇ ਰਿਟੇਲ ਤਕ ਤੇ ਟੈਲੀਕੌਮ ਤਕ ਆਪਣਾ ਦਬਦਬਾ ਦਿਖਾਉਣ ਵਾਲੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਇਸ ਸਾਲ ਯਾਨੀ 2020 ਦੀ ਸ਼ੁਰੂਆਤ ‘ਚ ਬਲੂਮਬਰਗ ਬਿਲਿਅਨਏਅਰ ਇੰਡੈਕਸ ਤੇ ਚੌਥੇ ਸਥਾਨ ‘ਤੇ ਪਹੁੰਚ ਗਏ ਸਨ। ਪਰ ਹੁਣ ਉਹ ਦੁਨੀਆਂ ਦੇ ਸਿਖਰਲੇ 10 ਸਭ ਤੋਂ ਅਮੀਰ ਅਰਬਪਤੀਆਂ ‘ਚ ਸ਼ਾਮਲ ਨਹੀਂ ਰਹੇ।

ਬਲੂਮਬਰਗ ਰੈਕਿੰਗ ਦੇ ਮੁਤਾਬਕ ਮੁਕੇਸ਼ ਅੰਬਾਨੀ ਦੀ ਮੌਜੂਦਾ ਨੈਟਵਰਥ 76.5 ਬਿਲੀਅਨ ਡਾਲਰ ਯਾਨੀ 5.63 ਲੱਖ ਕਰੋੜ ਰੁਪਏ ਹੈ ਜੋ ਇਸ ਸਾਲ ਦੀ ਸ਼ੁਰੂਆਤ ‘ਚ ਕਰੀਬ 90 ਬਿਲੀਅ ਡਾਲਰ ਯਾਨੀ 6.62 ਲੱਖ ਕਰੋੜ ਰੁਪਏ ਤੋਂ ਘੱਟ ਹੈ। ਮੌਜੂਦਾ ਸਮੇਂ ਆਰਆਈਐਲ ਟੌਪ ਬੌਸ ਅੰਬਾਨੀ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।

ਖੇਤੀ ਕਾਨੂੰਨਾਂ ਖ਼ਿਲਾਫ਼ ਵਧਦੇ ਲੋਕ ਰੋਹ ਦੇ ਦਰਮਿਆਨ ਪੰਜਾਬ ਵਿੱਚ ਇੱਕ ਉੱਘੇ ਟੈਲੀਕੌਮ ਪਰੋਵਾਈਡਰ ਦੇ ਮੋਬਾਈਲ ਟਾਵਰ ਲੋਕਾਂ ਦੇ ਨਿਸ਼ਾਨੇ ਉੱਪਰ ਹਨ।

ਪੰਜਾਬ ਭਰ ਵਿੱਚੋਂ ਕਈ ਥਾਵਾਂ ਤੋਂ ਜੀਓ ਦੇ ਟਾਵਰਾਂ ਵਿੱਚ ਜਨਰੇਟਰਾਂ ਨੂੰ ਨੁਕਸਾਨੇ ਜਾਣ ਅਤੇ ਬਿਜਲੀ ਸਪਲਾਈ ਵਿੱਚ ਰੁਕਾਵਟ ਪਾਏ ਜਾਣ ਦੀਆਂ ਖ਼ਬਰਾਂ ਹਨ।

ਕੰਪਨੀ ਦੇ ਇੱਕ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪੰਜਾਬ ਭਰ ਵਿੱਚ ਕੰਪਨੀ ਦੇ ਕੋਈ ਨੌਂ ਹਜ਼ਾਰ ਟਾਵਰ ਹੋਣਗੇ ਜਿਨ੍ਹਾਂ ਵਿੱਚੋਂ ਛੇ ਸੌ ਟਾਵਰ ਨੁਕਸਾਨੇ ਗਏ ਹਨ।

About admin

Check Also

ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਹਨ? ਕੀ ਇਸ ਵਿਅਕਤੀ ਨੇ ਸਹੀ ਕੀਤਾ?

ਪੱਛਮੀ ਬੰਗਾਲ ‘ਚ 5ਵੇਂ ਗੇੜ ਦੀਆਂ ਵੋਟਾਂ ਅੱਜ ਕੋਲਕਾਤਾ, 16 ਅਪ੍ਰੈਲ (ਏਜੰਸੀ)-ਬੇਲਗਾਮ ਹੁੰਦੇ ਜਾ ਰਹੇ …

%d bloggers like this: