Breaking News
Home / ਵਿਦੇਸ਼ / ਹਰਨੇਕ ਨੇਕੀ (ਨਿਊਜੀਲੈਂਡ) ਦੀ ਹਾਲਤ ਬਾਰੇ ਅੱਪਡੇਟ

ਹਰਨੇਕ ਨੇਕੀ (ਨਿਊਜੀਲੈਂਡ) ਦੀ ਹਾਲਤ ਬਾਰੇ ਅੱਪਡੇਟ

ਆਕਲੈਂਡ ਤੋਂ ਅੱਪਡੇਟ:ਆਕਲੈਂਡ (ਨਿਊਜ਼ੀਲੈਂਡ) ਵਿਖੇ ਹੁਣ ਸਵੇਰ ਦੇ ਕਰੀਬ 7 ਕੁ ਵੱਜੇ ਹਨ। ਅੱਡ-ਅੱਡ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਡੀਓ ਵਿਰਸਾ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਦੀ ਹਾਲਾਤ ਹਾਲੇ ਵੀ ਨਾ ਜ਼ੁ ਕ ਬਣੀ ਹੋਈ ਹੈ। ਉਸਨੂੰ ਅਜੇ ਵੀ ਆਈ. ਸੀ. ਯੂ. ਵਿੱਚ ਹੀ ਰੱਖਿਆ ਗਿਆ ਹੈ।

ਉਸਦੀ ਛਾਤੀ, ਬਾਹਵਾਂ, ਧੌਣ ਅਤੇ ਸਿਰ ਕੋਲ ਤੇ ਜ਼ ਧਾ ਰ ਹ ਥਿ ਆ ਰ ਨਾਲ ਕੀਤੇ ਜ਼ ਖ ਮ ਹਨ। ਖੂ ਨ ਰੋਕਣ ਲਈ ਕਈ ਸਰਜਰੀਆਂ ਕੀਤੀਆਂ ਗਈਆਂ ਹਨ। ਹਾਲਾਤ ‘ਚ ਕੱਲ ਨਾਲੋਂ ਸੁਧਾਰ ਦੱਸਿਆ ਜਾ ਰਿਹਾ ਹੈ।

ਸੋਸ਼ਲ ਮੀਡੀਏ ‘ਤੇ ਉਸਦੀ ਮੌਤ ਹੋ ਜਾਣ ਸਬੰਧੀ ਕਈ ਪੋਸਟਾਂ ਘੁੰਮ ਰਹੀਆਂ ਹਨ, ਘੜੀ ਮੁਤਾਬਕ ਹੁਣ ਤੱਕ ਇਹ ਸਹੀ ਨਹੀਂ।ਜਿਓਂ ਹੀ ਕੋਈ ਹੋਰ ਅੱਪਡੇਟ ਮਿਲਦੀ ਹੈ ਤਾਂ ਇੱਥੇ ਸਾਂਝੀ ਕਰਾਂਗਾ।

ਸਿੱਖੀ ਸਿਧਾਂਤ ਫਲਸਫੇ ਨੂੰ ਰੱਦਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਰੇਡੀਉ ਵਿਰਸਾ ਨਾਮਕ ਯੂਟਿਊਬ ਚੈਨਲ ਤੇ ਰੇਡੀਉ ਚਲਾਉਂਦੇ ਹਰਨੇਕ ਨੇਕੀ , ਜਿਸ ਉੱਪਰ ਆਪਣੇ ਪਰਬੰਧਨ ਵਾਲੇ ਗੁਰੂ ਘਰ ‘ਚ ਗਰੰਥੀ ਤੇ ਕੀਰਤਨੀ ਸਿੰਘਾਂ ਦਾ ਆਰਥਿਕ ਤੇ ਸਮਾਜਿਕ ਸੋ ਸ਼ ਣ ਮਾਮਲੇ ‘ਚ ਨਿਊਜੀਲੈਂਡ ਦੀ ਕੋਰਟ ਵੱਲੋਂ ਭਾਰੀ ਜੁਰਮਾਨੇ ਵੀ ਲਾਏ ਗਏ ਸਨ ।

ਪਰ ਉਸ ਵੱਲੋਂ ਲਗਾਤਾਰ ਸਿੱਖ ਫਲਸਫੇ ਤੇ ਇਤਿਹਾਸ ਉੱਪਰ ਆਪਣੇ ਝੂਠ ਦੀ ਕਾਲਿਖ ਮਲਣ ਦੇ ਯਤਨ ਜਾਰੀ ਸਨ । ਜਿਸ ਕਰਕੇ ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਰੋਸ ਸੀ ।ਬੀਤੇ ਦਿਨੀਂ ਕਿਸਾਨ ਸੰਘਰਸ਼ ਦੌਰਾਨ ਸਿੱਖੀ ਰਹੁ ਰੀਤਾਂ ਤੇ ਪਰਤੀਕਾਂ ਦੇ ਆਮ ਲੋਕਾਂ ‘ਚ ਵਿਸਮਾਦੀ ਬਲ ਨੂੰ ਰੱਦਣ ਲਈ ਹਰਨੇਕ ਨੇਕੀ ਲਗਾਤਾਰ ਯਤਨਸ਼ੀਲ ਸੀ । ਜਿਸ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਉੱਪਰ , ਸਿੱਖ ਯੋਧਿਆਂ ਦੇ ਇਤਿਹਾਸ ਉੱਪਰ ਲਗਾਤਾਰ ਨੇਕੀ ਵੱਲੋਂ ਹ ਮ ਲੇ ਹੋ ਰਹੇ ਸਨ । ਜਿਸਤੋਂ ਬਾਅਦ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ । ਜੋ ਨਿਊਜੀਲੈਂਡ ‘ਚ ਹੁੰਦੇ ਕਿਸਾਨ ਪੱਖੀ ਪ੍ਰਦਰਸ਼ਨਾਂ ਵਿੱਚ ਵੀ ਦਿਖਦਾ ਰਿਹਾ ।

ਉਸੇ ਸਮੇਂ ਹੀ ਹਰਨੇਕ ਨੇਕੀ ਨੂੰ ਸੋਧਣ ਲਈ ਲਗਾਤਾਰ ਨਿਊਜੀਲੈਂਡ ਦੇ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਨਿਰੋਹੇ ਮਿਲ ਰਹੇ ਸਨ । ਇਸਤੋਂ ਬਾਅਦ ਕੁੱਝ ਨੌਜਵਾਨਾਂ ਦੇ ਇੱਕ ਚੱਕਰਵਰਤੀ ਜੱਥੇ ਵੱਲੋਂ ਹਰਨੇਕ ਨੇਕੀ ਦੀ ਲਗਾਤਾਰ ਪੈੜ ਨੱਪੀ ਜਾ ਰਹੀ ਸੀ ।

ਜਿਸਦੇ ਤਹਿਤ ਉਹ ਕੱਲ ਸ਼ਾਮ (ਬੁੱਧਵਾਰ) ਘਰੋ ਸ਼ਾਮ ਸੱਤ ਵਜੇ ਦੇ ਕਰੀਬ ਨਿੱਕਲਿਆ , ਜਿਸਤੋਂ ਬਾਅਦ ਇੱਕ ਟੀਮ ਹਰਨੇਕ ਨੇਕੀ ਦੇ ਪਿੱਛੇ ਲੱਗ ਗਈ । ਜਦੋਂ ਦੇਰ ਸ਼ਾਮ ਹਰਨੇਕ ਨੇਕੀ ਘਰ ਪਰਤਿਆਂ ਤਾਂ ਉਸ ਮੌਕੇ ਇਹਨਾਂ ਨੌਜਵਾਨਾਂ ਨੇ ਉਸਦੇ ਘਰ ਦੇ ਸਾਹਮਣੇ ਜੈਕਾਰਿਆਂ ਦੀ ਗੂੰਜ ਵਿੱਚ ਕਿ ਰ ਪਾ ਨਾਂ ਦੇ ਨਾਲ ਉਸ ਤਰੀਕੇ ਹ ਮ ਲਾਂ ਕੀਤਾ । ਜਿਸ ਤਰੀਕੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸਿੰਘ ਗੁਰੀਲਾ ਤਰੀਕੇ ਨਾਲ ਇੱਕ ਦਮ ਹ ਮ ਲਾ ਕਰਦੇ ਸਨ ।

ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਕਿ ਰ ਪਾ ਨ ਦੇ ਨਾਲ ਨੇਕੀ ਦਾ ਗਲ ਵੱ ਢ ਣ ਦੇ ਵੀ ਯਤਨ ਹੋਏ ਤੇ ਉਕਤ ਹ ਮ ਲਾ ਤਿੰਨ ਤੋਂ ਚਾਰ ਮਿੰਟ ਲਗਾਤਾਰ ਜਾਰੀ ਰਿਹਾ । ਉਕਤ ਹ ਮ ਲਾ ਵ ਰ ਹਰਨੇਕ ਨੇਕੀ ਨੂੰ ਮ ਰਿ ਆਂ ਹੀ ਛੱਡਕੇ ਜੈਕਾਰੇ ਬੁਲਾਉਂਦੇ ਛੱਡਕੇ ਗਏ ।

ਇਸਤੋਂ ਬਾਅਦ ਪਹੁੰਚੀ ਐਬੂਲੈਂਸ ਨੇ ਸੀ.ਪੀ.ਡੀ ਦੀ ਮੱਦਦ ਨਾਲ ਨੇਕੀ ਨੂੰ ਸਾਹ ਦੁਆਏ ਤੇ ਇਸ ਮੌਕੇ ਹਰਨੇਕ ਨੇਕੀ ਮਿਡਲਮੋਰ ਹਸਪਤਾਲ ਵਿੱਚ ਜਿੰਦਗੀ ਅਤੇ ਮੌ ਤ ਦੀ ਲੜਾਈ ਲੜ ਰਿਹਾ ਹੈ ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: