Breaking News
Home / ਵਿਦੇਸ਼ / ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੋਚ ਦੀ ਟਰਾਂਟੋ ਵਿਖੇ ਭੇਦ ਭਰੇ ਹਾਲਾਤਾਂ ਵਿੱਚ ਮੌਤ

ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੋਚ ਦੀ ਟਰਾਂਟੋ ਵਿਖੇ ਭੇਦ ਭਰੇ ਹਾਲਾਤਾਂ ਵਿੱਚ ਮੌਤ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੋਚ ਦੀ ਟਰਾਂਟੋ ਵਿਖੇ ਭੇਦ ਭਰੇ ਹਾਲਾਤਾਂ ਵਿੱਚ ਮੌਤ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੋਚ (35) ਜੋ ਸਾਲ 2016 ਵਿਚ ਕਨੇਡਾ ਵਿੱਚ ਸ਼ਰਨ ਲੈਣ ਲਈ ਪਾਕਿਸਤਾਨ ਤੋਂ ਆਈ ਸੀ, ਟੋਰਾਂਟੋ ਵਿੱਚ ਮ੍ਰਿਤਕ ਮਿਲੀ ਹੈ । ਆਪਣੀ ਜਾ ਨ ਤੇ ਖ਼ ਤ ਰੇ ਦੇ ਡ ਰੋਂ, ਕਰੀਮਾ ਬਲੋਚ ਸਾਲ 2016 ਵਿੱਚ ਪਾਕਿਸਤਾਨ ਤੋਂ ਭੱਜ ਕੇ ਕੈਨੇਡਾ ਆ ਗਈ ਸੀ । ਕਰੀਮਾ ਬਲੋਚ ਨੇ ਬਲੋਚਿਸਤਾਨ ਵਿੱਚ ਪਾਕਿਸਤਾਨੀ ਫੌਜ, ਔਰਤਾਂ ਦੇ ਹੱਕਾਂ ਅਤੇ ਸਰਕਾਰੀ ਅੱਤਿਆਚਾਰ ਵਿਰੁੱਧ ਬੋਲਿਆ ਸੀ,ਜਿਸਤੋਂ ਬਾਅਦ ਉਸਨੂੰ ਪਾਕਿਸਤਾਨ ਛੱਡ ਕੇ ਕੈਨੇਡਾ ਆਉਣਾ ਪਿਆ ਸੀ ‌।
ਕਰੀਮਾ ਬਲੋਚ ਐਤਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਟਰਾਂਟੋ ਤੋਂ ਲਾਪਤਾ ਹੋ ਗਈ ਸੀ। ਟੋਰਾਂਟੋ ਪੁਲਿਸ ਨੇ ਉਸਨੂੰ ਲੱਭਣ ਵਿੱਚ ਜਨਤਕ ਸਹਾਇਤਾ ਦੀ ਬੇਨਤੀ ਵੀ ਕੀਤੀ ਸੀ। ਪੁਲਿਸ ਨੂੰ ਕਰੀਮਾ ਬਲੋਚ ਦੀ ਲਾ ਸ਼ ਟੋਰਾਂਟੋ ਦੇ ਲੇਕਸ਼ੋਰ ਦੇ ਬਿਲਕੁਲ ਨੇੜੇ ਇੱਕ ਟਾਪੂ ਤੋਂ ਮਿਲੀ ਹੈ। ਕਰੀਮਾ ਬਲੋਚ ਦੇ ਪਤੀ ਹੱ ਮ ਲ ਹੈਦਰ ਅਤੇ ਭਰਾ ਵੱਲੋਂ ਲਾ ਸ਼ ਦੀ ਪਛਾਣ ਕੀਤੀ ਗਈ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੁਲਤਰਨ ਸਿੰਘ ਪਧਿਆਣਾ

About admin

Check Also

ਕਨੇਡਾ – ਲਿਬਰਲ ਐਮ ਪੀ ਨੰ ਗਾ ਹੀ ਆਨਲਾਈਨ ਮੀਟਿੰਗ ‘ਚ ਚਲਾ ਗਿਆ

ਕੋਰੋਨਾ ਵਾਇਰਸ ਕਾਰਨ ਜੂਮ ਉੱਤੇ ਘਰੋਂ ਲਾਈਵ ਮੀਟਿੰਗ ਦੌਰਾਨ ਕਈ ਵਿਅਕਤੀਆਂ ਦੀ ਬਿਨਾਂ ਕੱਪੜਿਆਂ ਦੇ …

%d bloggers like this: