
ਇਜ਼ਰਾਈਲ ਨਾਲ ਸਮਝੌਤਾ ਕਰਨ ਬਦਲੇ ਪੇਸ਼ਕਸ਼
1849 Panjab
ਅਮਰੀਕਾ ਵਲੋਂ ਸਭ ਤੋਂ ਵੱਧ ਮੁਸਲਿਮ ਵਸੋਂ ਵਾਲੇ ਇੰਡੋਨੇਸ਼ੀਆ ਨੂੰ ਇਜ਼ਰਾਈਲ ਨਾਲ ਸਮਝੌਤਾ ਕਰਨ ਬਦਲੇ 1 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਵਲੋਂ ਇੰਡੋਨੇਸ਼ੀਆ ਚ 1 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਪੇਸ਼ਕਸ਼ ਕੀਤੀ ਹੈ ਕਿ ਜੇਕਰ ਇੰਡੋਨੇਸ਼ੀਆ ‘ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਕੇ ਉਸ ਨਾਲ ਆਰਥਿਕ ਸਮਝੌਤੇ ਕਰਦਾ ਹੈ ਤਾਂ ਇਹ ਆਰਥਿਕ ਨਿਵੇਸ਼ ਦੁਗਣਾ ਕਰਕੇ 2 ਬਿਲੀਅਨ ਡਾਲਰ ਕਰ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਕਈ ਮੁਸਲਿਮ ਮੁਲਕਾਂ ਨੇ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਹੈ ਤੇ ਉਸ ਨਾਲ ਦੁਵੱਲੇ ਸੰਬੰਧਾਂ ਦੀ ਸ਼ੁਰੂਆਤ ਕੀਤੀ ਹੈ। ਯਹੂਦੀ ਮੁਲਕ ਇਜ਼ਰਾਈਲ ਵਲੋਂ ਫਲਸਤੀਨੀਆਂ ਤੇ ਕੀਤੇ ਜਾਂਦੇ ਜੁਲਮਾਂ ਕਾਰਨ ਮੁਸਲਮਾਨ ਮੁਲਕਾਂ ਵਲੋਂ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਅਮਰੀਕਾ ਵਲੋਂ ਵਿਚੋਲਗੀ ਕਰਕੇ ਇਹਨਾਂ ਮੁਲਕਾਂ ਨੂੰ ਇਜ਼ਰਾਈਲ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇੰਡੋਨੇਸ਼ੀਆ ਪੈਸੇ ਦੇ ਬਦਲੇ ਆਪਣੇ ਧਰਮ ਨਾਲ ਮਸਝੌਤਾ ਕਰੇਗਾ ਜਾ ਨਹੀਂ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਤੁਰਕੀ ਫਲਸਤੀਨੀਆਂ ਦੇ ਹੱਕ ਵਿਚ ਇਜ਼ਰਾਈਲ ਵਿਰੁੱਧ ਡਟੇ ਹੋਏ ਹਨ।