ਕਿਸਾਨੀ ਸੰਘਰਸ਼: ਬੀਜੇਪੀ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਚੀਫ ਖਾਲਸਾ ਦੀਵਾਨ ਚੋਂ ਕੱਢਣ ਦੀ ਮੰਗ ਉੱਠੀ

1849 Panjab
ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸਾਬਕਾ ਆਈ ਪੀ ਐਸ ਤੇ ਮੌਜੂਦਾ ਬੀਜੇਪੀ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਚੀਫ ਖਾਲਸਾ ਦੀਵਾਨ ਚੋਂ ਕੱਢਣ ਦੀ ਮੰਗ ਉਠ ਰਹੀ ਹੈ। ਇਕਬਾਲ ਸਿੰਘ ਲਾਲਪੁਰਾ ਉਹਨਾਂ ਤਿੰਨ ਅੰਮ੍ਰਿਤਧਾਰੀ ਪੁਲਿਸ ਅਧਿਕਾਰੀਆਂ ਵਿਚੋਂ ਇਕ ਸੀ ਜਿੰਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਹਿਤੇ ਤੋਂ ਨਿਰੰਕਾਰੀ ਕ ਤ ਲ ਕੇਸ ਚ ਗ੍ਰਿਫਤਾਰ ਕੀਤਾ ਸੀ।

ਕੁਝ ਕਿਸਾਨ ਅਤੇ ਸਿੱਖ ਜਥੇਬੰਦੀਆਂ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਮੈਮੋਰੰਡਮ ਦਿੱਤਾ ਜਿਸ ਵਿਚ ਲਿਖਿਆ ਗਿਆ ਹੈ ਕਿ ਭਾਜਪਾ ਦੇ ਜਬਰ ਕਾਰਨ ਕਿਸਾਨ ਸੜਕਾਂ ਤੇ ਸੰਘਰਸ਼ ਲੜਨ ਲਈ ਮਜਬੂਰ ਹਨ ਜਿਸ ਕਾਰਨ 32 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੰਗ ਪੱਤਰ ਵਿਚ ਭਾਜਪਾ ਦੇ ਆਰ ਐਸ ਐਸ ਦੀ ਸਿਆਸੀ ਜਮਾਤ ਹੋਣ ਅਤੇ ਸਿੱਖਾਂ ਦੀ ਅੱਡਰੀ ਪਹਿਚਾਣ ਤੋਂ ਮੁਨਕਰ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਮੰਗ ਕੀਤੀ ਗਈ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸੰਸਥਾ ਇਕਬਾਲ ਸਿੰਘ ਲਾਲਪੁਰਾ ਨੂੰ ਬਾਹਰ ਕੱਢੇ।