
ਭਾਰਤੀ ਜਨਤਾ ਪਾਰਟੀ ਵਲੋਂ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਣ ਲਈ ਹਰ ਹੱਥਕੰਡਾ ਅਪਣਾਇਆ ਜਾ ਰਿਹਾ ਹੈ। ਬੀਤੀ ਰਾਤ ਸਾਢੇ 7 ਵਜੇ ਬੀ. ਜੇ. ਪੀ. ਪੰਜਾਬ ਵਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ ‘ਤੇ ਖੇਤੀ ਕਾਨੂੰਨਾਂ ਦੇ ਹੱਕ ‘ਚ ਪਾਈ ਪੋਸਟ ‘ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਗਾਈ ਗਈ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ”ਇਸ ਸਾਉਣੀ ਦੇ ਸੀਜ਼ਨ ‘ਚ ਐਮ. ਐਸ. ਪੀ. ਤੇ ਫ਼ਸਲਾਂ ਦੀ ਖ਼ਰੀਦ ਜਾਰੀ ਹੈ, ਸਰਕਾਰੀ ਏਜੰਸੀਆਂ ਨੇ ਹੁਣ ਤੱਕ 77,957.83 ਕਰੋੜ ਰੁਪਏ ਦਾ ਝੋਨਾ ਐਮ. ਐਸ. ਪੀ. ਦੀ ਕੀਮਤ ‘ਤੇ ਖ਼ਰੀਦਿਆ ਹੈ।
ਹਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਭਾਜਪਾ ਨੇ ਆਪਣੀ ਪੋਸਟ ਵਿੱਚ ਪੰਜਾਬੀਆਂ ਨੂੰ ਕਿਸਾਨ ਬਿਲਾਂ ਬਾਰੇ ਗੁਮਰਾਹਕੁੰਨ ਕਰਨ ਲਈ ਵਰਤੀ, ਜਿਸ ਤੋਂ ਬਾਅਦ ਹਰਪ ਨੇ ਭਾਜਪਾ ਵਾਲਿਆਂ ਨੂੰ ਠੋਕਦਿਆਂ ਕਿਹਾ "ਭਾਪਾ ਤੁਹਾਡਾ ਸਿੰਘੂ ਬਾਰਡਰ 'ਤੇ ਬੈਠਾ। #FarmersBeforeCorporations https://t.co/gY1529opzi
— PunjabSpectrum (@punjab_spectrum) December 22, 2020
ਖ਼ਰੀਦ ਦਾ 49% ਹਿੱਸਾ ਇਕੱਲੇ ਪੰਜਾਬ ਤੋਂ ਹੈ ਪਰ ਕੁੱਝ ਤਾਕਤਾਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਆਪਣਾ ਏਜੰਡਾ ਚਲਾ ਰਹੀਆਂ ਹਨ।” ਇਸ ਸਬੰਧੀ ਗੱਲਬਾਤ ਕਰਦਿਆਂ ਹਾਰਪ ਫਾਰਮਰ ਨੇ ਸਪਸ਼ਟ ਕੀਤਾ ਕਿ ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ ‘ਚ ਸਿੰਘੂ ਮੋਰਚੇ ‘ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ।
ਇਸ ਪੋਸਟ ‘ਤੇ ਲੋਕਾਂ ਵਲੋਂ ਬਗ਼ੈਰ ਕਿਸੇ ਘੋਖ-ਪੜਤਾਲ ਕੀਤੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਉਨ੍ਹਾਂ ਮਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਕਈ ਕੰਪਨੀਆਂ ਵਲੋਂ ਖ਼ੁਸ਼ਹਾਲ ਕਿਸਾਨ ਦਿਖਾਉਣ ਲਈ ਉਨ੍ਹਾਂ ਦੀ ਫ਼ੋਟੋ ਵਰਤੀ ਜਾ ਚੁੱਕੀ ਹੈ। ਹੁਣ ਉਹ ਇਸ ਤਾਜ਼ਾ ਮਾਮਲੇ ‘ਚ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਇਸ ਫ਼ੋਟੋ ਤੁਰੰਤ ਰਿਪੋਰਟ ਕੀਤਾ ਜਾਵੇ। ਉਨ੍ਹਾਂ ਭਾਜਪਾ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਬੰਦੇ ਬਣੋ ਤੇ ਚੱਜ ਦੇ ਕੰਮ ਕਰੋ, ”ਭਾਪਾ ਥੋਡਾ ਤਾਂ ਸਿੰਘੂ ਬੈਠਾ”!
#FarmersBeforeCorporations pic.twitter.com/M2dSZhwupM
— PunjabSpectrum (@punjab_spectrum) December 22, 2020