ਲਉ ਕਰ ਲਉ ਗਲ- ਜਾਂਦੇ ਜਾਂਦੇ ਟਰੰਪ ਨੇ ਮੋਦੀ ਨੂੰ ਕੀਤਾ ਇਸ ਐਵਾਰਡ ਨਾਲ ਸਨਮਾਨਿਤ

ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਵੱਕਾਰੀ ਲੀਜਨ ਆਫ਼ ਮੈਰਿਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਦਿੱਤਾ । ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਪੀਐੱਮ ਮੋਦੀ ਵੱਲੋਂ ਇਸ ਸਨਮਾਨ ਨੂੰ ਰਿਸੀਵ ਕੀਤਾ।

ਲੀਜਨ ਆਫ਼ ਮੈਰਿਟ ਅਮਰੀਕਾ ਦੇ ਸਭ ਤੋਂ ਸਨਮਾਨਿਤ ਅਵਾਰਡਾਂ ਵਿੱਚੋਂ ਇੱਕ ਹੈ, ਜੋ ਕਿਸੇ ਅਮਰੀਕੀ ਫੌਜ ਦੇ ਅਧਿਕਾਰੀ, ਦੇਸ਼ ਲਈ ਕੁਝ ਵਧੀਆ ਕਰਨ ਵਾਲੇ ਵਿਅਕਤੀ ਜਾਂ ਕਿਸੇ ਹੋਰ ਦੇਸ਼ ਦੇ ਮੁਖੀ ਨੂੰ ਦਿੱਤਾ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬਰਾਇਨ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੀਜਨ ਆਫ਼ ਮੈਰਿਟ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਭਾਰਤ ਨੂੰ ਵਿਸ਼ਵਵਿਆਪੀ ਪੜਾਅ ‘ਤੇ ਪਹੁੰਚਾਇਆ ਹੈ ਅਤੇ ਭਾਰਤ-ਅਮਰੀਕਾ ਦੇ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੈ,ਉਸਦੇ ਲਈ ਇਹ ਸਨਮਾਨ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਇਸ ਵਾਰ ਇਹ ਸਨਮਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਹੋਰ ਵਧਦੇ ਗਏ । ਪੀਐਮ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਕੈਮਿਸਟਰੀ ਦੀ ਵੀ ਬਹੁਤ ਚਰਚਾ ਹੋਈ, ਭਾਵੇਂ ਇਹ ਅਮਰੀਕਾ ਵਿੱਚ ਹਾਉਡੀ ਮੋਦੀ ਦਾ ਪ੍ਰੋਗਰਾਮ ਹੋਵੇ ਜਾਂ ਭਾਰਤ ਵਿੱਚ ਹੋਇਆ ਨਮਸਤੇ ਟਰੰਪ ਦਾ ਪ੍ਰੋਗਰਾਮ। ਦੋਵਾਂ ਨੇ ਹੀ ਦੁਨੀਆ ਭਰ ਵਿੱਚ ਸੁਰਖੀਆਂ ਬਟੋਰੀਆਂ ਸਨ । ਹਾਲਾਂਕਿ, ਕਈ ਵਾਰ ਡੋਨਾਲਡ ਟਰੰਪ ਨੂੰ ਭਾਰਤ ਵਿਰੁੱਧ ਹਮਲਾਵਰ ਬਿਆਨ ਦਿੰਦੇ ਦੇਖਿਆ ਗਿਆ ਸੀ, ਪਰ ਹੁਣ ਜਦੋਂ ਡੋਨਾਲਡ ਟਰੰਪ ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿ ਰਹੇ ਹਨ, ਤਾਂ ਭਾਰਤ ਬਾਇਡੇਨ ਨਾਲ ਕੰਮ ਕਰਨ ਦੀ ਉਮੀਦ ਕਰ ਰਿਹਾ ਹੈ।