Breaking News
Home / ਪੰਜਾਬ / ਅਮਰੀਕਾ ਵਿਚ ਸੰਘੀ ਪੰਜਾਬੀਆਂ ਨੇ ਭਜਾਏ

ਅਮਰੀਕਾ ਵਿਚ ਸੰਘੀ ਪੰਜਾਬੀਆਂ ਨੇ ਭਜਾਏ

ਦਿੱਲੀ ‘ਚ ਹੱਕੀ ਮੰਗਾਂ ਲਈ ਜੂਝ ਰਹੇ ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਨ ਲਈ ਅੱਜ ਸੈਕਰਾਮੈਂਟੋ ‘ਚ ਹਜ਼ਾਰਾਂ ਲੋਕ ਕਾਰ-ਟਰੱਕ ਰੈਲੀ ‘ਚ ਸ਼ਾਮਿਲ ਹੋਏ, ਜਿਸ ਦੌਰਾਨ ਰਿਕਾਰਡ ਤੋੜ ਇਕੱਠ ਹੋਇਆ | ਇਹ ਵਿਸ਼ਾਲ ਇਕੱਠ ਸੈਕ ਸਟੇਟ ਕਾਲਜ ਦੀ ਪਾਰਕਿੰਗ ਲੌਟ ‘ਚੋਂ ਸ਼ੁਰੂ ਹੋ ਕੇ ਸਟੇਟ ਕੈਪੀਟਲ ਭਾਵ ਗਵਰਨਰ ਹਾਊਸ ਦੇ ਅੱਗੋਂ ਦੀ ਗੁਜਰਿਆ | ਇਸ ਦੌਰਾਨ ਕਾਲਜ ਦੇ ਨੌਜਵਾਨ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਮੋਰਚੇ ਦੌਰਾਨ ਡਟੇ ਕਿਸਾਨਾਂ ਦਾ ਸਾਥ ਦਿੰਦਿਆਂ ਕਿਹਾ ਅਸੀਂ ਕਿਸਾਨਾਂ ਦੇ ਬੱਚੇ ਹਾਂ ਤੇ ਅੱਜ ਤੀਜੀ ਪੀੜੀ ਭਾਵੇਂ ਪ੍ਰਵਾਸੀ ਹੈ, ਪਰ ਸਾਡੇ ਪਿਓ ਬਾਬੇ ਦੀ ਜ਼ਮੀਨ ਸਾਡੀ ਜਮੀਰ ਹੈ, ਅਸੀਂ ਕਿਸੇ ਵੀ ਹੀਲੇ ਵਸੀਲੇ ਕਾਰਪੋਰੇਟ ਘਰਾਣਿਆਂ ਦੇ ਹੱਥ ਇਹ ਜੱਦੀ ਜ਼ਮੀਨਾਂ ਨਹੀਂ ਜਾਣ ਦੇਵਾਂਗੇ | ਇਸ ਮੌਕੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਥਾਂਦੀ ਦੌਲਤਪੁਰ ਨੇ ਕਿਹਾ ਕਿ ਇਹ ਤਿੰਨ ਕਾਨੂੰਨਾਂ ਨੂੰ ਖੇਤੀ ਉਪਰ ਲਾਗੂ ਕਰਨਾ ਕਿਸਾਨੀ ਖਤਮ ਕਰਨਾ ਹੈ | ਇਸ ਮੌਕੇ ਬਾਕੀ ਸੰਸਥਾਵਾਂ ਵਾਂਗ ਸ਼ਹੀਦ ਬਾਬਾ ਕਰਮ ਸਿੰਘ ਬੱਬਰ ਦੌਲਤਪੁਰ ਐਨ.ਆਰ.ਆਈ. ਸਪੋਰਟਸ ਐਾਡ ਵੈਲਫੇਅਰ ਕਲੱਬ ਨੇ ਇਲਾਕੇ ਦੇ ਭਾਜਪਾ ਆਗੂ ਸੋਮਨਾਥ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ | ਅੱਜ ਦੀ ਕਾਰ ਰੈਲੀ ‘ਚ ਆਉਣ ਦੀ ਅਪੀਲ ਲਈ ਪੰਜਾਬੀ ਗਾਇਕ ਮਨਮੋਹਨ ਵਾਰਿਸ, ਪੰਜਾਬੀ ਗਾਇਕ ਸਰਦੂਲ ਸਕੰਦਰ, ਗੀਤਕਾਰ ਜਸਵੀਰ ਗੁਣਾਚੌਰੀਆ, ਜੱਸੀ ਕਨੇਡਾ, ਜੋਗਾ ਢੀਂਡਸਾ, ਕੈਲੀਫੋਰਨੀਆ ਸਿੱਖ ਯੂਥ ਇਲਾਇੰਸ, ਖਾਲਸਾ ਏਡ ਦੇ ਸਹਿਯੋਗ ਲਈ ਧੰਨਵਾਦ ਕੀਤਾ |

ਕਿਸਾਨਾਂ ਨੇ ਬਾਈਕਾਟ ਕਰਕੇ ਕਾਰਪੋਰੇਸ਼ਨਾਂ ਦੇ ਮੁਨਾਫ਼ਿਆਂ ਨੂੰ ਤਾਂ ਸੱਟ ਮਾਰ ਹੀ ਦਿੱਤੀ ਹੈ, ਹੁਣ ਨਾਲ ਲੱਗਦਿਆਂ ਖੇਤ ਤੋਂ ਗਾਹਕ ਤੱਕ ਸਿੱਧੇ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ, ਜਿਸ ਲਈ ਸਿੱਧੀਆਂ ਕਿਸਾਨ ਮੰਡੀਆਂ ਅਤੇ ਕੋ-ਆਪਰੇਟਿਵ ਸੁਸਾਇਟੀ ਸਿਸਟਮ ਕੰਮ ਆ ਸਕਦੇ ਹਨ। ਹੁਣ ਤੋਂ ਹੀ ਇਸ ਪਾਸੇ ਤੁਰਿਆ ਜਾਵੇ। ਕਿਸਾਨ ਵੀ ਖੁਸ਼ ਰਹੂ ਤੇ ਆਮ ਗਾਹਕ ਵੀ।

ਹੁਣ ਸਮਾਂ ਹੈ ਕਿ ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਨੂੰ ਖੇਤੀ ਮਾਹਰ ਅਤੇ ਆਰਥਿਕ ਮਾਹਰ ਬਦਲਵੀਆਂ ਫਸਲਾਂ ਬੀਜਣ ਅਤੇ ਫਸਲਾਂ ਖ਼ੁਦ ਸਿੱਧੀਆਂ ਵੇਚਣ ਦੇ ਬਦਲਵੇਂ ਢੰਗ ਸਮਝਾਉਣ। ਕਿਸਾਨ ਇਕੱਠੇ ਤਾਂ ਹੋਏ ਹੀ ਹਨ, ਇਸਦਾ ਲਾਹਾ ਲਿਆ ਜਾਵੇ। ਕਈ ਕਹਿਣਗੇ ਇਹ ਕੰਮ ਔਖਾ, ਪਰ ਸ਼ਾਇਦ ਏਨੀ ਠੰਡ ‘ਚ ਦਿੱਲੀ ਬੈਠਣ ਨਾਲੋਂ ਔਖਾ ਨਹੀਂ।

ਆਮ ਲੋਕ ਸਮਝਦੇ ਕਿ ਕਿਸਾਨ ਆਗੂਆਂ ਵਲੋਂ ਦਿੱਤੇ ਜਾ ਰਹੇ ਪ੍ਰੋਗਰਾਮ ਮੌਕੇ ਮੁਤਾਬਕ ਢੁਕਵੇਂ ਨਹੀਂ। ਖਾਣਾ ਛੱਡਣਾ, ਭੁੱਖ ਹੜਤਾਲ ਰੱਖਣੀ, ਭਾਂਡੇ ਖੜਕਾਉਣੇ, ਸਰਕਾਰ ਦੀ ਸਿਹਤ ‘ਤੇ ਇਸ ਨਾਲ ਕੋਈ ਅਸਰ ਨਹੀਂ ਪਵੇਗਾ। ਲੋਕ ਚਾਹੁੰਦੇ ਹਨ ਕਿ ਕਿਸਾਨ ਆਗੂ ਦਿੱਲੀ ਅਤੇ ਬਾਹਰਲੇ ਮੁਲਕਾਂ ‘ਚ ਬੈਠੇ ਪੰਜਾਬੀਆਂ ਨੂੰ ਠੋਸ ਪ੍ਰੋਗਰਾਮ ਦੇਣ।
ਇਹ ਪ੍ਰੋਗਰਾਮ ਨਾ ਬਹੁਤੇ ਗਰਮ ਹੋਣ ਤੇ ਨਾ ਬਹੁਤੇ ਨਰਮ। ਕੋਈ ਵੀ ਗਰਮਾਈ ਸਰਕਾਰ ਨੂੰ ਸਖ਼ਤੀ ਕਰਨ ਦਾ ਮੌਕਾ ਦੇ ਸਕਦੀ ਹੈ ਤੇ ਨਰਮਾਈ ਸੰਘਰਸ਼ ‘ਚ ਬੇਦਿਲੀ ਭਰ ਸਕਦੀ ਹੈ, ਇਸ ਲਈ ਕਦਮ ਫੂਕ-ਫੂਕ ਰੱਖਣ ਦਾ ਵੇਲਾ ਹੈ।

ਮਿਸਾਲ ਵਜੋਂ; ਸਰਕਾਰ ਨੂੰ ਸੇਕ ਲਵਾਉਣ ਲਈ ਜਾਂ ਤਾਂ 11-11 ਦੇ ਜਥੇ ਪਾਰਲੀਮੈਂਟ ਵੱਲ ਕੂਚ ਕਰਕੇ ਗ੍ਰਿਫਤਾਰੀ ਦੇਣ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਰਣਨੀਤੀ ਨਾਲ ਦਿੱਲੀ-ਜੈਪੁਰ, ਦਿੱਲੀ-ਆਗਰਾ ਹਾਈਵੇਅ ਬੰਦ ਕੀਤਾ ਜਾਵੇ।

ਦੁਨੀਆ ਇਸ ਵਕਤ ਕਿਸਾਨ ਆਗੂਆਂ ਵੱਲ ਦੇਖ ਰਹੀ ਹੈ ਕਿ ਉਹ ਕੀ ਪ੍ਰੋਗਰਾਮ ਦਿੰਦੇ ਹਨ ਤਾਂ ਕਿ ਇਹ ਖੜੋਤ ਤੋੜੀ ਜਾ ਸਕੇ। ਇੰਝ ਬੈਠੇ ਰਹਿਣ ਨਾਲ ਸਰਕਾਰ ਦੀ ਸਿਹਤ ‘ਤੇ ਕੋਈ ਅਸਰ ਨੀ ਹੋਣਾ, ਉਲਟਾ ਉਨ੍ਹਾਂ ਨੇ ਵਿਰੋਧੀ ਪ੍ਰਾਪੇਗੰਡਾ ਕਰਕੇ ”ਨਕਲੀ ਕਿਸਾਨ” ਲਿਆ ਕੇ ਖੜੇ ਕਰ ਦਿੱਤੇ ਹਨ ਕਿ ਖੇਤੀ ਬਿਲ ਕਿਸਾਨਾਂ ਦੇ ਹੱਕ ‘ਚ ਹਨ। ਸਰਕਾਰ-ਅੰਬਾਨੀ-ਅਡਾਨੀ ਵਲੋਂ ਮਹਿੰਗੀ ਇਸ਼ਿਹਾਰਬਾਜ਼ੀ ਕਰਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉਲਟ ਨੈਰੇਟਿਵ (ਬਿਰਤਾਂਤ) ਸਿਰਜਿਆ ਜਾ ਰਿਹਾ ਹੈ। (ਦੇਖੋ ਪਹਿਲਾ ਕੁਮੈਂਟ)
ਦਿੱਲੀ ਦੀ 1.9 ਕਰੋੜ ਆਬਾਦੀ, ਜਾਣੀਕਿ 190 ਲੱਖ ‘ਚ 2-4 ਲੱਖ ਹੋਰ ਬੈਠਾ ਰਹੂ, ਦਿੱਲੀ ਨੂੰ ਕੀ ਫਰਕ ਪੈਂਦਾ? ਪਰ ਜੇ ਕੋਈ ਜ਼ਰੂਰੀ ਹਾਈਵੇਅ ਜਾਂ ਰੇਲਗੱਡੀ ਦੀ ਲਾਈਨ ਰੋਕੀ ਜਾਂਦੀ ਹੈ ਤਾਂ ਫਰਕ ਪਵੇਗਾ।

ਵਰਨਾ 5-5 ਲੱਖ ਬੰਦਾ ਦਿੱਲੀ ‘ਚ ਸੰਤਾਂ-ਸਾਧੂਆਂ ਦੇ ਦੀਵਾਨਾਂ ਅਤੇ ਹੋਰ ਸਮਾਜਿਕ ਮੇਲਿਆਂ-ਇਕੱਠਾਂ ‘ਚ ਜੁੜਦਾ ਰਹਿੰਦਾ, ਦਿੱਲੀ ਨੂੰ ਕੋਈ ਫਰਕ ਨੀ ਪੈਂਦਾ। ਹੌਲੀ-ਹੌਲੀ ਮੀਡਿਏ ਨੇ ਵੀ ਕਵਰੇਜ ਕਰਨੋਂ ਹਟ ਜਾਣਾ। ਸੋ, ਇਸ ਤੋਂ ਪਹਿਲਾਂ ਕਿ ਮੋਰਚੇ ‘ਚ ਬੈਠੇ ਲੋਕਾਂ ‘ਚ ਨਿਰਾਸ਼ਤਾ ਵਧੇ, ਕਿਸਾਨ ਆਗੂ ਕੋਈ ਠੋਸ ਪ੍ਰੋਗਰਾਮ ਦੇਣ।
ਜੇਕਰ ਕਿਸੇ ਨੂੰ ਇਨ੍ਹਾਂ ਸੁਝਾਵਾਂ ਤੋਂ ਤੰਗੀ ਹੋਵੇ ਤਾਂ ਪਹਿਲਾਂ ਹੀ ਹੱਥ ਜੋੜ ਕੇ ਖਿਮਾ ਮੰਗਦਾਂ ਪਰ ਇਹ ਸਮਾਂ ਮੌਕੇ ‘ਤੇ ਬੋਲਣ ਦਾ ਹੈ, ਚੁੱਪ ਰਹਿਣ ਦਾ ਨਹੀਂ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: