ਵਾਇਰਲ ਵੀਡੀਉ- ਪੰਜਾਬ ‘ਚ ਜੀਓ ਦੇ ਸਿਮ ਅਤੇ ਜੀਓ ਦੇ ਟਾਵਰ ਬੰਦ ਕਰਨ ਦੀ ਕਾਰਵਾਈ

ਆਮ ਲੋਕ ਸਮਝਦੇ ਕਿ ਕਿਸਾਨ ਆਗੂਆਂ ਵਲੋਂ ਦਿੱਤੇ ਜਾ ਰਹੇ ਪ੍ਰੋਗਰਾਮ ਮੌਕੇ ਮੁਤਾਬਕ ਢੁਕਵੇਂ ਨਹੀਂ। ਖਾਣਾ ਛੱਡਣਾ, ਭੁੱਖ ਹੜਤਾਲ ਰੱਖਣੀ, ਭਾਂਡੇ ਖੜਕਾਉਣੇ, ਸਰਕਾਰ ਦੀ ਸਿਹਤ ‘ਤੇ ਇਸ ਨਾਲ ਕੋਈ ਅਸਰ ਨਹੀਂ ਪਵੇਗਾ। ਲੋਕ ਚਾਹੁੰਦੇ ਹਨ ਕਿ ਕਿਸਾਨ ਆਗੂ ਦਿੱਲੀ ਅਤੇ ਬਾਹਰਲੇ ਮੁਲਕਾਂ ‘ਚ ਬੈਠੇ ਪੰਜਾਬੀਆਂ ਨੂੰ ਠੋਸ ਪ੍ਰੋਗਰਾਮ ਦੇਣ।
ਇਹ ਪ੍ਰੋਗਰਾਮ ਨਾ ਬਹੁਤੇ ਗਰਮ ਹੋਣ ਤੇ ਨਾ ਬਹੁਤੇ ਨਰਮ। ਕੋਈ ਵੀ ਗਰਮਾਈ ਸਰਕਾਰ ਨੂੰ ਸਖ਼ਤੀ ਕਰਨ ਦਾ ਮੌਕਾ ਦੇ ਸਕਦੀ ਹੈ ਤੇ ਨਰਮਾਈ ਸੰਘਰਸ਼ ‘ਚ ਬੇਦਿਲੀ ਭਰ ਸਕਦੀ ਹੈ, ਇਸ ਲਈ ਕਦਮ ਫੂਕ-ਫੂਕ ਰੱਖਣ ਦਾ ਵੇਲਾ ਹੈ।

ਮਿਸਾਲ ਵਜੋਂ; ਸਰਕਾਰ ਨੂੰ ਸੇਕ ਲਵਾਉਣ ਲਈ ਜਾਂ ਤਾਂ 11-11 ਦੇ ਜਥੇ ਪਾਰਲੀਮੈਂਟ ਵੱਲ ਕੂਚ ਕਰਕੇ ਗ੍ਰਿਫਤਾਰੀ ਦੇਣ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਰਣਨੀਤੀ ਨਾਲ ਦਿੱਲੀ-ਜੈਪੁਰ, ਦਿੱਲੀ-ਆਗਰਾ ਹਾਈਵੇਅ ਬੰਦ ਕੀਤਾ ਜਾਵੇ।

ਦੁਨੀਆ ਇਸ ਵਕਤ ਕਿਸਾਨ ਆਗੂਆਂ ਵੱਲ ਦੇਖ ਰਹੀ ਹੈ ਕਿ ਉਹ ਕੀ ਪ੍ਰੋਗਰਾਮ ਦਿੰਦੇ ਹਨ ਤਾਂ ਕਿ ਇਹ ਖੜੋਤ ਤੋੜੀ ਜਾ ਸਕੇ। ਇੰਝ ਬੈਠੇ ਰਹਿਣ ਨਾਲ ਸਰਕਾਰ ਦੀ ਸਿਹਤ ‘ਤੇ ਕੋਈ ਅਸਰ ਨੀ ਹੋਣਾ, ਉਲਟਾ ਉਨ੍ਹਾਂ ਨੇ ਵਿਰੋਧੀ ਪ੍ਰਾਪੇਗੰਡਾ ਕਰਕੇ ”ਨਕਲੀ ਕਿਸਾਨ” ਲਿਆ ਕੇ ਖੜੇ ਕਰ ਦਿੱਤੇ ਹਨ ਕਿ ਖੇਤੀ ਬਿਲ ਕਿਸਾਨਾਂ ਦੇ ਹੱਕ ‘ਚ ਹਨ। ਸਰਕਾਰ-ਅੰਬਾਨੀ-ਅਡਾਨੀ ਵਲੋਂ ਮਹਿੰਗੀ ਇਸ਼ਿਹਾਰਬਾਜ਼ੀ ਕਰਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉਲਟ ਨੈਰੇਟਿਵ (ਬਿਰਤਾਂਤ) ਸਿਰਜਿਆ ਜਾ ਰਿਹਾ ਹੈ।

ਦਿੱਲੀ ਦੀ 1.9 ਕਰੋੜ ਆਬਾਦੀ, ਜਾਣੀਕਿ 190 ਲੱਖ ‘ਚ 2-4 ਲੱਖ ਹੋਰ ਬੈਠਾ ਰਹੂ, ਦਿੱਲੀ ਨੂੰ ਕੀ ਫਰਕ ਪੈਂਦਾ? ਪਰ ਜੇ ਕੋਈ ਜ਼ਰੂਰੀ ਹਾਈਵੇਅ ਜਾਂ ਰੇਲਗੱਡੀ ਦੀ ਲਾਈਨ ਰੋਕੀ ਜਾਂਦੀ ਹੈ ਤਾਂ ਫਰਕ ਪਵੇਗਾ।

ਵਰਨਾ 5-5 ਲੱਖ ਬੰਦਾ ਦਿੱਲੀ ‘ਚ ਸੰਤਾਂ-ਸਾਧੂਆਂ ਦੇ ਦੀਵਾਨਾਂ ਅਤੇ ਹੋਰ ਸਮਾਜਿਕ ਮੇਲਿਆਂ-ਇਕੱਠਾਂ ‘ਚ ਜੁੜਦਾ ਰਹਿੰਦਾ, ਦਿੱਲੀ ਨੂੰ ਕੋਈ ਫਰਕ ਨੀ ਪੈਂਦਾ। ਹੌਲੀ-ਹੌਲੀ ਮੀਡਿਏ ਨੇ ਵੀ ਕਵਰੇਜ ਕਰਨੋਂ ਹਟ ਜਾਣਾ। ਸੋ, ਇਸ ਤੋਂ ਪਹਿਲਾਂ ਕਿ ਮੋਰਚੇ ‘ਚ ਬੈਠੇ ਲੋਕਾਂ ‘ਚ ਨਿਰਾਸ਼ਤਾ ਵਧੇ, ਕਿਸਾਨ ਆਗੂ ਕੋਈ ਠੋਸ ਪ੍ਰੋਗਰਾਮ ਦੇਣ।
ਜੇਕਰ ਕਿਸੇ ਨੂੰ ਇਨ੍ਹਾਂ ਸੁਝਾਵਾਂ ਤੋਂ ਤੰਗੀ ਹੋਵੇ ਤਾਂ ਪਹਿਲਾਂ ਹੀ ਹੱਥ ਜੋੜ ਕੇ ਖਿਮਾ ਮੰਗਦਾਂ ਪਰ ਇਹ ਸਮਾਂ ਮੌਕੇ ‘ਤੇ ਬੋਲਣ ਦਾ ਹੈ, ਚੁੱਪ ਰਹਿਣ ਦਾ ਨਹੀਂ।