Breaking News
Home / ਵਿਦੇਸ਼ / ਵਿਦੇਸ਼ਾਂ ਵਿਚ ਕਿਸਾਨ ਰੈਲੀਆਂ- ਸਪੇਨ ਵਿਚ ਮੋਦੀ ਸਮਰਥਕ ਨਾਲ ਕੀ ਹੋਇਆ ਦੇਖੋ

ਵਿਦੇਸ਼ਾਂ ਵਿਚ ਕਿਸਾਨ ਰੈਲੀਆਂ- ਸਪੇਨ ਵਿਚ ਮੋਦੀ ਸਮਰਥਕ ਨਾਲ ਕੀ ਹੋਇਆ ਦੇਖੋ

ਕੈਲੇਫੋਰਨੀਆ ਵਿਚ ਮੋਦੀ ਭਗਤਾਂ ਦੇ ਬਰਾਬਰ ਸਿੰਘਾਂ ਦੀ ਰੈਲੀ – ਦੇਖੋ ਦੋਵੇਂ ਵੀਡੀਉ

ਦਿੱਲੀ ‘ਚ ਹੱਕੀ ਮੰਗਾਂ ਲਈ ਜੂਝ ਰਹੇ ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਨ ਲਈ ਅੱਜ ਸੈਕਰਾਮੈਂਟੋ ‘ਚ ਹਜ਼ਾਰਾਂ ਲੋਕ ਕਾਰ-ਟਰੱਕ ਰੈਲੀ ‘ਚ ਸ਼ਾਮਿਲ ਹੋਏ, ਜਿਸ ਦੌਰਾਨ ਰਿਕਾਰਡ ਤੋੜ ਇਕੱਠ ਹੋਇਆ | ਇਹ ਵਿਸ਼ਾਲ ਇਕੱਠ ਸੈਕ ਸਟੇਟ ਕਾਲਜ ਦੀ ਪਾਰਕਿੰਗ ਲੌਟ ‘ਚੋਂ ਸ਼ੁਰੂ ਹੋ ਕੇ ਸਟੇਟ ਕੈਪੀਟਲ ਭਾਵ ਗਵਰਨਰ ਹਾਊਸ ਦੇ ਅੱਗੋਂ ਦੀ ਗੁਜਰਿਆ | ਇਸ ਦੌਰਾਨ ਕਾਲਜ ਦੇ ਨੌਜਵਾਨ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਮੋਰਚੇ ਦੌਰਾਨ ਡਟੇ ਕਿਸਾਨਾਂ ਦਾ ਸਾਥ ਦਿੰਦਿਆਂ ਕਿਹਾ ਅਸੀਂ ਕਿਸਾਨਾਂ ਦੇ ਬੱਚੇ ਹਾਂ ਤੇ ਅੱਜ ਤੀਜੀ ਪੀੜੀ ਭਾਵੇਂ ਪ੍ਰਵਾਸੀ ਹੈ, ਪਰ ਸਾਡੇ ਪਿਓ ਬਾਬੇ ਦੀ ਜ਼ਮੀਨ ਸਾਡੀ ਜਮੀਰ ਹੈ, ਅਸੀਂ ਕਿਸੇ ਵੀ ਹੀਲੇ ਵਸੀਲੇ ਕਾਰਪੋਰੇਟ ਘਰਾਣਿਆਂ ਦੇ ਹੱਥ ਇਹ ਜੱਦੀ ਜ਼ਮੀਨਾਂ ਨਹੀਂ ਜਾਣ ਦੇਵਾਂਗੇ | ਇਸ ਮੌਕੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਥਾਂਦੀ ਦੌਲਤਪੁਰ ਨੇ ਕਿਹਾ ਕਿ ਇਹ ਤਿੰਨ ਕਾਨੂੰਨਾਂ ਨੂੰ ਖੇਤੀ ਉਪਰ ਲਾਗੂ ਕਰਨਾ ਕਿਸਾਨੀ ਖਤਮ ਕਰਨਾ ਹੈ | ਇਸ ਮੌਕੇ ਬਾਕੀ ਸੰਸਥਾਵਾਂ ਵਾਂਗ ਸ਼ਹੀਦ ਬਾਬਾ ਕਰਮ ਸਿੰਘ ਬੱਬਰ ਦੌਲਤਪੁਰ ਐਨ.ਆਰ.ਆਈ. ਸਪੋਰਟਸ ਐਾਡ ਵੈਲਫੇਅਰ ਕਲੱਬ ਨੇ ਇਲਾਕੇ ਦੇ ਭਾਜਪਾ ਆਗੂ ਸੋਮਨਾਥ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ | ਅੱਜ ਦੀ ਕਾਰ ਰੈਲੀ ‘ਚ ਆਉਣ ਦੀ ਅਪੀਲ ਲਈ ਪੰਜਾਬੀ ਗਾਇਕ ਮਨਮੋਹਨ ਵਾਰਿਸ, ਪੰਜਾਬੀ ਗਾਇਕ ਸਰਦੂਲ ਸਕੰਦਰ, ਗੀਤਕਾਰ ਜਸਵੀਰ ਗੁਣਾਚੌਰੀਆ, ਜੱਸੀ ਕਨੇਡਾ, ਜੋਗਾ ਢੀਂਡਸਾ, ਕੈਲੀਫੋਰਨੀਆ ਸਿੱਖ ਯੂਥ ਇਲਾਇੰਸ, ਖਾਲਸਾ ਏਡ ਦੇ ਸਹਿਯੋਗ ਲਈ ਧੰਨਵਾਦ ਕੀਤਾ |

ਮੋਦੀ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਦੇ ਪੱਖ ‘ਚ ਫਰੈਂਕਫੋਰਟ ਵਿਖੇ ਕੀਤੀ ਗਈ ਕਾਰ ਰੈਲੀ ‘ਚ ਮਾਨਹਾਈਮ ਤੋਂ ਵੀ ਵੱਡੀ ਗਿਣਤੀ ‘ਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਕਾਰਾਂ ‘ਤੇ ਕਿਸਾਨਾਂ ਦੇ ਹੱਕ ‘ਚ ਜਰਮਨ ਬੋਲੀ ਵਾਲੇ ਬੈਨਰ ਤੇ ਝੰਡੀਆਂ ਲਾਈਆਂ ਹੋਈਆਂ ਸਨ। ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਸਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਸਹੋਤਾ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਸਤਿੰਦਰਜੀਤ ਸਿੰਘ ਲੌਂਗੀਆ, ਯਾਦਵਿੰਦਰ ਸਿੰਘ, ਗੁਰਬਖਸ਼ ਸਿੰਘ ਸੰਧੂ, ਕੁਲਜੀਤ ਸਿੰਘ ਸਾਹੀ, ਭਗਵਾਨ ਸਿੰਘ, ਮਲਕੀਤ ਸਿੰਘ, ਜਸਪਾਲ ਸਿੰਘ, ਯਾਦਵਿੰਦਰ ਸਿੰਘ ਚੀਮਾ, ਗੁਰਦੀਪ ਸਿੰਘ ਵੜੈਚ, ਅਵਤਾਰ ਸਿੰਘ ਤੇ ਅਭੈ ਸਿੰਘ ਆਦਿ ਸ਼ਾਮਿਲ ਸਨ।

About admin

Check Also

ਕਨੇਡਾ – ਲਿਬਰਲ ਐਮ ਪੀ ਨੰ ਗਾ ਹੀ ਆਨਲਾਈਨ ਮੀਟਿੰਗ ‘ਚ ਚਲਾ ਗਿਆ

ਕੋਰੋਨਾ ਵਾਇਰਸ ਕਾਰਨ ਜੂਮ ਉੱਤੇ ਘਰੋਂ ਲਾਈਵ ਮੀਟਿੰਗ ਦੌਰਾਨ ਕਈ ਵਿਅਕਤੀਆਂ ਦੀ ਬਿਨਾਂ ਕੱਪੜਿਆਂ ਦੇ …

%d bloggers like this: