Breaking News
Home / ਪੰਜਾਬ / ਖਾਲਿਸਤਾਨ ਮਾਮਲਾ- ਲੱਖਾ ਸਿਧਾਣਾ ਦਾ ਗੋਦੀ ਮੀਡੀਆ ਨੂੰ ਜਵਾਬ, ਦੱਸਿਆ ਕੋਣ ਹੈ ਖਾਲਿਸਤਾਨੀ

ਖਾਲਿਸਤਾਨ ਮਾਮਲਾ- ਲੱਖਾ ਸਿਧਾਣਾ ਦਾ ਗੋਦੀ ਮੀਡੀਆ ਨੂੰ ਜਵਾਬ, ਦੱਸਿਆ ਕੋਣ ਹੈ ਖਾਲਿਸਤਾਨੀ

• ਕਿਸੇ ਇੱਕ ਵੀ ਕਾਮਰੇਡ ਨੇ ਕਿਹਾ ਕਿ ਸਾਨੂੰ ਕਾਮਰੇਡੀ/ਭਾਰਤੀ ਕਹਿਕੇ ਬਦਨਾਮ ਨਾ ਕਰੋ ? • ਕਿਸੇ ਇੱਕ ਵੀ ਹਿੰਦੂ ਨੇ ਕਿਹਾ ਕਿ ਸਾਨੂੰ ਭਾਰਤੀ ਕਹਿਕੇ ਬਦਨਾਮ ਨਾ ਕਰੋ
• ਪਰ ਕੁਝ ਪੱਗਾਂ ਵਾਲੇ ਕਹੀ ਜਾਂਦੇ ਹਨ ਕਿ ਸਾਨੂੰ ਖਾਲਿਸਤਾਨੀ ਕਹਿਕੇ ਬਦਨਾਮ ਨਾ ਕਰੋ, ਕਿਉਂ ? • ਕੀ ਖਾਲਿਸਤਾਨੀ ਹੋਣਾ ਕੋਈ ਗ੍ਹਾ ਲ ਹੈ ?

ਦੁਨੀਆਵੀ ਪੜਾਈ ਮਨੁੱਖ ਨੂੰ ਸਿਆਣਾ ਨਹੀਂ ਬਣਾਉਦੀ .. ਉਹ ਤਾਂ ਮਹਿਜ ਮਨੁੱਖ ਦੀਆਂ ਹੱਦਾਂ ਤਹਿ ਕਰਦੀ ਹੈ .. ਕਿ ਜੋ ਤੰਤਰ ਹੈ ਉਸ ਵਿੱਚ ਰਹਿ ਕੇ ਸਿਆਣਾ ਕਿਵੇਂ ਬਣਨਾਂ ਹੈ .. ਉਸ ਘੇਰੇ ਚ ਮਨੁੱਖ ਸੀਮਤਾਈ ਸਿਆਣਪ ਦੇ ਸਿਖਰ ਛੂਹ ਸਕਦਾ ਹੈ ਜਿਹੜੇ ਕਿਸੇ ਹੋਰ ਸਿਆਣੇ ਨੇਂ ਤੈਅ ਕੀਤੇ ਹਨ .. ਪਰ ਕਦੇ ਅਸੀੰਮ ਨਹੀਂ ਹੋ ਸਕਦਾ .. ਅਸੀਮ ਹੋਣਾ ਤੰਤਰਾਂ ਤੋਂ ਪਰੇ ਹੈ.. ਜੰਗਲ ਅਸੀਮ ਹਨ ਬਗੀਚੇ ਨਹੀਂ.. ਜੰਗਲਾਂ ਦੀ ਬੇਨਿਆਜੀ ਹੀ ਅਕਾਲ ਦਾ ਝਲਕਾਰਾ ਹੈ ਬਾਗ ਮਨੁੱਖ ਦੀ ਕਲਾ ਦਾ ਇੱਕ ਨਮੂਨਾਂ .. ਜੰਗਲਾ ਚ ਸਦੀਵੀ ਜੰਗ ਹੈ .. ਜੰਗ ਚ ਸ਼ੇਰ ਪੈਦਾ ਹੁੰਦੇ ਹਨ .. ਬਗੀਚੇ ਚ ਸੱਭਿਅਕ ਕੁੱਤੇ ਜੋ ਆਪਣਾ ਜੰਗਲੀ ਸੁਭਾਅ ਗੁਆ ਬੈਠੇ ਹਨ .. ਬਾਗ ਦਾ ਮਾਲੀ ਮਨੁੱਖ ਹੈ ਤੇ ਜੰਗਲ ਦਾ ਖੁਦਾ .. ਇਸੇ ਕਾਰਨ ਬਾਗ ਚ ਨਵੇਂ ਕ੍ਰਿਸ਼ਮੇੰ ਨਹੀੰ ਹੁੰਦੇ .. ਕੋਈ ਨਵਾਂ ਰੁੱਖ ਪੈਦਾ ਨਹੀਂ ਹੋ ਸਕਦਾ .. ਜੇ ਹੋ ਜਾਵੇ ਤਾਂ ਮਾਲੀਆਂ ਨੂੰ ਚਿੰਤਾ ਹੋ ਜਾਂਦੀ ਹੈ ਕਿਉਕੀ ਉਸ ਬੇਨਿਆਜੀ ਤੇ ਬੇਪਰਵਾਹੀ ਲਈ ਬਾਗ ਦੇ ਬਾਕੀ ਫੁੱਲ ਪੌਦੇ ਤਿਆਰ ਨਹੀਂ.. ਲੋਕ ਆਖਦੇ ਹਨ ਕਰਾਮਾਤਾਂ ਨਹੀਂ ਹੁੰਦੀਆਂ .. ਹੋਣ ਵੀ ਕਿਵੇਂ ਗਮਲਿਆਂ ਚ ਬੋਹੜ ਇੱਕ ਸ਼ਰਤ ਤੇ ਉੱਗਦਾ ਹੈ ਜਾਂ ਬੋਹੜ ਰਹੂ ਜਾਂ ਗਮਲਾ .. ਸਿੱਖਿਆ ਤੰਤਰ ਦੇ ਇਹ ਗਮਲੇ ਫੁੱਲਾਂ ਜੋਗੇ ਹਨ .. ਤੇ ਖੁਰਦੀ ਧਰਤ ਨੂੰ ਬੋਹੜ ਹੀ ਬੰਨ ਸਕਦੇ .. ਭਿੰਡਰਾਂਵਾਲਾ ਤੁਹਾਡੇ ਸੱਚੇ ਚ ਨਹੀਂ ਢਲ ਸਕਦਾ .. ਉਹ ਦੀ ਜੰਗਲੀ ਬੇਪ੍ਰਵਾਹੀ ਤੁਹਾਡੇ ਸਭ ਤੰਤਰਾ ਤੋੰ ਉੱਚੀ ਹੈ .. ਤੁਸੀ ਦੁੱਖੀ ਹੋ ਸਕਦੇ ਹੋ ਸੁਖੀ ਹੋ ਸਕਦੇ ਹੋ ਇਹੋ ਤੁਹਾਡੀ ਸੀਮਤਾਈ ਹੈ .. ਉਹ ਅਨੰਦ ਚ ਹੈ .. ਤੁਹਾਨੂੰ ਲਗਦਾ ਅਨੰਦ ਸੁੱਖ ਦੀ ਅਵੱਸਥਾ ਹੈ ਪਰ ਸੁੱਖ ਤਾਂ ਦੁੱਖ ਦਾ ਬਦਲ ਹੈ ਤੇ ਇਹ ਸਦੀਵੀ ਇੱਕ ਪਾਸੜ ਨਹੀਂ ਰਹੇਗਾ ਦੁੱਖ ਦੀ ਥਾਂ ਸੁੱਖ ਲਵੇਗਾ ਸੁੱਖ ਦੀ ਥਾਂ ਦੁੱਖ .. ਅਨੰਦ ਦੀ ਅਵੱਸਥਾ ਦੋਵਾਂ ਤੋਂ ਨਿਰਲੇਪ ਹੈ .. ਪਰਵਾਨੇ ਜਦੋਂ ਸ਼ਮਾਂ ਤੇ ਮਰਨ ਤੁਰੇ ਤਾਂ ਕੀੜਿਆ ਸਵਾਲ ਕੀਤਾ ਕਿੱਥੇ ਜਾ ਰਹੇ ਹੋ ਕਿਉ ਤੇ ਕਦੋੰ ਮੁੜੋਗੇ ਕੀ ਨਫਾ ਨੁਕਸਾਨ ਹੋਵੇਗਾ .. ਪਰਵਾਨੇਂ ਕਹਿੰਦੇ ਸ਼ਮਾ ਮੁਕਤੀ ਹੈ .. ਨਫਾ ਨੁਕਸਾਨ ਕਦੇ ਮਨੁੱਖ ਨੂੰ ਮੁਕਤ ਨਹੀਂ ਕਰਦੇ … ਪੜੇ ਲਿਖੇ ਸੜਕ ਤੇ ਕਿਵੇਂ ਤੁਰਨਾਂ ਇਹ ਜਾਣਦੇ ਹਨ ਪਰ ਨਵੇਂ ਰਾਹ ਘੜ ਲੈਣ ਦੀ ਸਮਰੱਥਾ ਉਹਨਾਂ ਚ ਨਹੀਂ … ਖਾਲਸਾ ਆਪ ਖੁਦਾ ਹੈ .. ਤੇ ਮਹਿਜ ਅਕਾਲ ਦਾ ਪੁਜਾਰੀ ਹੈ.. ਉਹ ਅਸੀਮ ਹੈ .. ਉਹ ਕਿਸੇ ਤੰਤਰ ਅਧੀਨ ਨਹੀਂ ਆ ਸਕਦਾ .. ਖਾਲਸਾ ਇਸ ਬਾਗਾਂ ਦੀ ਨਗਰੀ ਚ ਜੰਗਲ ਹੈ ..।

– ਅਮ੍ਰਿਤਪਾਲ ਸਿੰਘ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: