ਫੇਸਬੁੱਕ ਨੇ ਬੰਦ ਕੀਤਾ ਕਿਸਾਨ ਏਕਤਾ ਮੋਰਚਾ ਦਾ ਪੇਜ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।ਜਿਸ ਨੂੰ ਕਿਸਾਨਾਂ ਨੇ ਡਿਜ਼ੀਟਲ ਹੋਣ ਲਈ ਇੱਕ ਫੇਸਬੁੱਕ ਪੇਜ ਬਣਾਇਆ ਸੀ ਨਾਲ ਕਈ ਲੱਖਾਂ ਜੁੜ ਚੁੱਕੇ ਸਨ ਅਤੇ ਲੋਕ ਕਿਸਾਨਾਂ ਨੂੰ ਉਸ ਜਰੀਏ ਉਤਸ਼ਾਹ ਕਰ ਰਹੇ ਤਾਂ ਜੋ ਕਿਸਾਨਾਂ ਦੀ ਆਵਾਜ਼ ਦੇਸ਼ ਦੁਨੀਆ ਤੱਕ ਪਹੁੰਚ ਸਕੇ।ਡਿਜ਼ੀਟਲ ਹੋ ਕਿਸਾਨਾਂ ਵਲੋਂ ਅਵਾਮ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਰਹੀ ਸੀ।ਨੌਜਵਾਨ ਮੋਰਚੇ ਵਲੋਂ ਯੂ-ਟਿਊਬ, ਫੇਸਬੁੱਕ, ਇੰਸਟਾਗ੍ਰਾਮ ‘ਤੇ ਅਕਾਉਂਟ ਬਣਾਏ ਗਏ ਸਨ।ਜਿਸ ਨਾਲ ਕਿਸਾਨ ਨਾਲ ਲੱਖਾਂ ਲੋਕ ਜੋੜ ਚੁੱਕੇ ਸਨ ਅਤੇ ਕਰੋੜਾਂ ਦੀ ਗਿਣਤੀ ‘ਚ ਲੋਕਾਂ ਨੂੰ ਨਾਲ ਜੋੜਨਾ ਇਹ ਆਦੇਸ਼ ਸੀ।ਜਿਸ ਨੂੰ ਸਰਕਾਰ ਬਰਦਾਸ਼ਤ ਨਹੀਂ ਕਰ ਸਕੀ ਅਤੇ ਪੇਜ ਡਿਲੀਟ ਕਰ ਦਿੱਤਾ ਗਿਆ।

ਕਿਸਾਨ ਜੱਥੇਬੰਦੀਆਂ ਦੇ ਨਵੇਂ ਐਲਾਨ –
– ਕਲ੍ਹ ਤੋਂ ਲਗਾਤਾਰ 24 ਘੰਟੇ ਦੀ ਭੁੱਖ ਹੜਤਾਲ ਰਹੇਗੀ ਦਿਲੀ ਦੇ ਸਾਰੇ ਬਾਰਡਰਾਂ ਉਪਰ…ਗਿਆਰਾਂ ਬੰਦੇ ਇਕ ਵਾਰ ਬੈਠਣਗੇ ਤੇ 24 ਘੰਟੇ ਬਾਅਦ ਅਗਲੇ ਗਿਆਰਾਂ…ਏਦਾਂ ਇਹ ਲਗਾਤਾਰ ਚਲਦੀ ਰਹੇਗੀ
– ਆਉਣ ਵਾਲੇ ਦਿਨਾਂ ਚ ਹਰਿਆਣਾ ਸਮੇਤ ਹੋਰ ਰਾਜਾਂ ਦੇ ਸਾਰੇ ਟੋਲ ਪਲਾਜ਼ੇ ਤਿੰਨ ਦਿਨ ਵਾਸਤੇ ਫ੍ਰੀ ਕੀਤੇ ਜਾਣਗੇ..

– 27 ਤਰੀਕ ਨੂੰ ਜਾਂ ਸ਼ਾਇਦ 28 ਨੂੰ ਜਿਸ ਦਿਨ ਵੀ ਮੋਦੀ ਮਨ ਕੀ ਬਾਤ ਪ੍ਰੋਗਰਾਮ ਚ ਬੋਲ ਰਿਹਾ ਹੋਵੇਗਾ…ਜਿੰਨੀ ਦੇਰ ਬੋਲੇਗਾ ਉਣੀ ਦੇਰ ਕਿਸਾਨ ਦੀ ਹਮਾਇਤ ਚ ਲਗਾਤਾਰ ਥਾਲੀਆਂ ਖੜਕਾ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ..
– ਆਉਣ ਵਾਲੇ ਦਿਨਾਂ ਚ ਇਕੋ ਦਿਨ ਚ ਪੁਰੀ ਦੁਨੀਆਂ ਚ ਭਾਰਤੀ ਦੂਤਾਵਾਸ ਅੱਗੇ ਮੁਜਾਹਰੇ ਕਰੇ ਜਾਣਗੇ
– ਮੋਦੀ ਸਰਕਾਰ ਚ ਭਾਈਵਾਲ ਬਣੀਆਂ ਪਾਰਟੀਆਂ ਨੂੰ ਕਿਹਾ ਜਾਏਗਾ ਕਿ ਸਰਕਾਰ ਨੂੰ ਬਿਲ ਰੱਦ ਕਰਨ ਲਈ ਆਖਣ…ਜੇ ਉਹ ਏਦਾਂ ਨਹੀਂ ਕਰਨਗੀਆਂ ਤਾਂ ਏਨਾ ਭਾਈਵਾਲਾ ਪਾਰਟੀਆਂ ਦਾ ਵਿਰੋਧ ਵੀ ਕੀਤਾ ਜਾਵੇਗਾ…

– ਆੜਤੀਆਂ ਨੂੰ ਵੀ ਸੜਕਾਂ ਉਪਰ ਨਿਕਲਣ ਲਈ ਕਿਹਾ ਗਿਆ…ਕਿਸਾਨ ਜਥੇਬੰਦੀਆਂ ਏਨਾ ਦਾ ਸਾਥ ਦੇਣਗੀਆਂ..
(.ਇਹ ਸਾਰੇ ਪ੍ਰੋਗਰਾਮ 27 ਤਰੀਕ ਤੱਕ ਲਈ ਦਸੇ ਗਏ ਨੇ )