ਡਾ. ਉਦੋਕੇ ਨਾਲ ਆਡਾ ਲਾਉਣ ਵਾਲੇ ਕਾਮਰੇਡ ਰਜਿੰਦਰ ਤੇ ਨੌਜੁਆਨ ਨੇ ਲਾਏ ਗੰਭੀਰ ਦੋਸ਼

ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਕਾਮਰੇਡ ਰਜਿੰਦਰ ‘ਤੇ ਪਿੰਡ ਦੇ ਹੀ ਨੌਜਵਾਨ ਨੇ ਲਗਾਏ ਝੂਠਾ ਪਰਚਾ ਕਰਵਾਉਦੇ ਦੇ ਇਲਜ਼ਾਮ। ਇਹ ਵੀ ਦਾਅਵਾ ਕੀਤਾ ਕਿ ਸਮੇਂ ਸਮੇਂ ‘ਤੇ ਵੇਚ ਦਿੱਤੇ ਜਾਂਦੇ ਨੇ ਸੰਘਰਸ਼।

ਕੀ ਕਿਸਾਨ ਯੂਨੀਅਨ ਦੇ ਕਿਸੇ ਗਲਤ ਬਿਆਨ ਦਾ ਵਿਰੋਧ ਕਰਨ ਵਾਲਿਆਂ ਨੂੰ “ਫਿਰਕੂ-ਟੋਲਾ” ਕਹਿ ਦੇਣਾ ਦਿੱਲੀ ਦੇ ਬਾਡਰਾਂ ‘ਤੇ ਬੈਠੀ ਸਿੱਖ ਸੰਗਤ ਦੀ ਤੌਹੀਨ ਨਹੀਂ! ਅਸੀਂ ਪਿਛਲੇ ਲੰਮੇ ਸਮੇਂ ਤੋਂ ਯੂਨੀਅਨਾਂ ਦੇ ਅਜਿਹੇ ਛੋਟੇ ਕੱਦ ਵਾਲੇ ਆਪੂ ਬਣੇ ਆਗੂਆਂ ਤੋਂ ਅਗਾਹ ਕਰਦੇ ਆ ਰਹੇ ਹਾਂ। ਇਨ੍ਹਾਂ ਅਦਨੇ ਲੀਡਰਾਂ ਦੀਆਂ ਅਜਿਹੀਆਂ ਟਿਪਣੀਆਂ ਸਿਖਰ ‘ਤੇ ਪੁਜੇ ਅੰਦੋਲਨ ਨੂੰ ਲੀਹੋਂ ਲਾਹ ਸਕਦੀਆਂ ਹਨ।

ਜਿਸਨੂੰ ਆਪਣੀ ਮਰਜ਼ੀ ਨਾਲ ਅੰਦੋਲਨ ਚਲਾਉਣ ਦਾ ਚਾਅ ਆ, ਉਹ ਆਵਦੇ ਪਿੰਡ ਨੂੰ ਲੰਘਜੇ….

ਇਹ ਇੱਕ ਲਹਿਰ ਹੈ, ਲਗਦਾ ਇਹ ਆਖਰੀ ਲੜਾਈ ਹੈ। ਲੱਖਾਂ ਸਿਰ ਦਿੱਖ ਰਹੇ ਹਨ, ਸਿਰਾਂ ਵਿੱਚ ਓਨੇ ਹੀ ਦਿਮਾਗ ਘੁੰਮ ਦੇ ਦਿਸ ਰਹੇ ਹਨ। ਕੋਈ ਕਿਸੇ ਧਰਮ ਦਾ, ਕੋਈ ਕਿਸੇ ਜਾਤ ਦਾ , ਕੋਈ ਕਿਸੇ ਵਿਚਾਰਧਾਰਾ ਦਾ, ਕੋਈ ਆਸਤਿਕ ਕੋਈ ਨਾਸਤਿਕ , ਅਲੱਗ ਅਲੱਗ ਪਹਿਰਾਵੇ, ਪਰ ਢਿੱਡ ਕਿਸੇ ਦਾ ਭੁੱਖਾ ਨੀ ਰਹਿ ਸਕਦਾ।
ਉਸੇ ਢਿੱਡ ਕਰਕੇ ਸਭ ਵਖਰੇਵੇਂ ਹੋਣ ਤੇ ਵੀ ਇਹ ਸਾਂਝੀ ਲੜਾਈ ਬਣ ਕੇ ਉੱਭਰੀ ਹੈ।


ਦੁਨੀਆਂ ਦੇ ਕੋਨੇ ਕੋਨੇ ਤੋਂ ਇਸ ਲਹਿਰ ਦੇ ਹੱਕ ਵਿੱਚ ਨਾਅਰੇ ਵੱਜੇ ਹਨ। ਨਾ ਇਹ ਅੰਦੋਲਨ ਕਿਸੇ ਦਾ ਨਿੱਜੀ ਹੈ, ਨਾ ਇਹਦੀ ਸਟੇਜ ਨਿੱਜੀ ਹੈ ਹਰੇਕ ਆਪਣੇ ਤਰਾਂ ਯੋਗਦਾਨ ਪਾ ਰਿਹਾ। ਸਿਰ ਜੋੜ ਕੇ ਲੜਨਾ ਸਿੱਖੋ, ਕੋਈ ਚੀਜ਼ ਇੱਕ ਦੇ ਪਸੰਦ ਨੀ ਆਈ ਤਾਂ ਉਹਦਾ ਹੁਕਮ ਸੁਣਾਉਣ ਦਾ ਹੱਕ ਨੀਂ।

ਜਿਹਨੂੰ ਆਪਣੀ ਮਰਜ਼ੀ ਨਾਲ ਅੰਦੋਲਨ ਚਲਾਉਣ ਦਾ ਚਾਅ ਏ ਤਾਂ ਉਹ ਅਜੇ ਪਿੰਡ ਨੂੰ ਲੰਘਜੇ ਜਦੋਂ ਇਹ ਸਾਂਝਾ ਖਤਮ ਹੋਜੂ, ਉਦੋਂ ਆਜੇ ਆਪਣਾ ਨਿੱਜੀ ਜਥਾ ਲੈ ਕੇ। ਦਿੱਲੀ ਵੀ ਉੱਥੇ ਹੀ ਆ, ਮੋਦੀ ਵੀ ਅਜੇ ਓਥੇ ਹੀ ਆ , ਸਿੰਘ ਬਾਡਰ ਵੀ ਬਦਲਣ ਨੀ ਲੱਗਿਆ।


ਇੱਕ ਅਖਬਾਰ ਛਪਿਆ , ਸਾਰਾ ਕੁਝ ਅੰਦੋਲਨ ਬਾਰੇ ਛਪਿਆ , ਗਲਤ ਕੀ ਆ ? ਜਿਹਨਾਂ ਨੇ ਉਪਰਾਲਾ ਕੀਤਾ ਉਹਨਾਂ ਦੀ ਸੋਚ ਸਾਡੇ ਆਲੀ ਨੀ। ਆਖੇ ਸਾਡਾ ਕੋਈ ਸੰਬੰਧ ਨੀ , ਦੱਸ ਤੇਰਾ ਕਹਿੰਦਾ ਕੌਣ ਆ? ਨਹੀਂ ਪਸੰਦ ਭਰਾਵਾ ਨਾ ਪੜ, ਪਰ ਆਹ ਹੁਕਮ ਦੇ ਸੁਣਾਉਣੇ ਬੰਦ ਕਰੋ। ਨਾ ਸਟੇਜ ਕਿਸੇ ਦੇ ਬਾਪ ਦੀ ਆ, ਅੰਦੋਲਨ

_ਹਰਕੇਵਲ ਰੱਖੜ