ਸਿੰਗੂ ਨੂੰ ਬਦਨਾਮ ਕਰਕੇ ਟਿਕਰੀ ਵਾਸਤੇ ਪੈਸੇ ਇਕੱਠੇ ਕਰਨਾ ਕਿੰਨਾ ਕੁ ਸਹੀ ???

ਇਹ ਘਿਣੇ ਕਿਉਂ ਪਾਏ ਜਾ ਰਹੇ ਨੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪੰਜਾਬ ਦੀ ਸੱਭ ਤੋਂ ਵੱਡੀ ਜਥੇਬੰਦੀ ਏ। ਉਗਰਾਹਾਂ ਦਾ ਅੱਜ ਵੀ ਇਹੀ ਦਾਅਵਾ। ਉਗਰਾਹਾਂ ਦਾ ਇਹ ਵੀ ਦਾਅਵਾ ਸੀ ਕਿ ਇਨ੍ਹਾਂ ਕੋਲ ਫੰਡ ਦੀ ਕੋਈ ਕਮੀਂ ਨਹੀਂ। ਇਹ ਕਿਸਾਨ ਸੰਘਰਸ਼ ਚੱਲਣ ਤੋਂ ਪਹਿਲਾਂ ਵੀ ਇਨ੍ਹਾਂ ਕੋਲ ਕਰੋੜਾਂ ਰੁਪਇਆਂ ‘ਚ ਫੰਡ ਸੀ। ਇਹ ਗੱਲ ਵੀ ਇਨ੍ਹਾਂ ਆਪ ਮੰਨੀ।

ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੇ ਫੰਡ ਦਿੱਤਾ ਵੀ ਬਹੁਤ ਆ। ਕੋਈ ਸ਼ੱਕ ਨਹੀਂ। ਚਾਹੇ ਉਗਰਾਹਾਂ ਦੇ ਖਾਤੇ ਜਨਤਕ ਕਰਵਾ ਕੇ ਦੇਖ ਲੳੁ । ਜਿਹੜਾ ਲੋਕਾਂ ਨੇ ਹੱਥੀਂ ਦਿੱਤਾ ਉਸ ਪੈਸੇ ਦਾ ਕੋਈ ਹਿਸਾਬ ਹੀ ਨਹੀਂ।

ਸੱਭ ਤੋਂ ਵੱਡੀ ਜਥੇਬੰਦੀ ਤੇ ਪੈਸਾ ਵੀ ਵਾਧੂ। ਫੇਰ ਸਿੰਗੂ ਨਾਲ ਸਾੜਾ ਕਾਹਦਾ ? ਜੋ ਸਹੂਲਤਾਂ ਸਿੰਗੂ ‘ਤੇ ਹਨ ਉਹ ਉਗਰਾਹਾਂ ਟਿਕਰੀ ‘ਤੇ ਵੀ ਖੜੀਆਂ ਕਰ ਲਵੇ। ਕਿਸ ਨੇ ਰੋਕਿਆ ?


ਇਹ ਗੱਲ ਵੀ ਸੱਚੀ ਆ ਕਿ ਉਗਰਾਹਾਂ ਨੇ ਆਵਦੇ ਮੂਹੋਂ ਨਹੀਂ ਕਿਹਾ ਕਿ ਉਨ੍ਹਾਂ ਨੂੰ ਸਹੂਲਤਾਂ ਚਾਹੀਦੀਆਂ। ਕਹਿਣ ਤਾਂ ਸਹੀ। ਸਿੱਖ ਤਾਂ ਲਹਿਰਾਂ ਲਾ ਦੇਂਣਗੇ। ਪਰ ਮੂਹੋਂ ਕਹਿਣਾ ਵੀ ਨਹੀਂ।

ਹੁਣ ਕੁੱਝ ਲੋਕ ਟਿਕਰੀ ਬਾਡਰ ‘ਤੇ ਸਹੂਲਤਾਂ ਮੁਹਈਆ ਕਰਵਾਉਣ ਦੇ ਨਾਮ ‘ਤੇ ਪੈਸੇ ਇਕੱਠੇ ਕਰ ਰਹੇ ਨੇ। ਨਾਲ਼ੇ ਸਿੰਗੂ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਨੇ। ਭਾਈ ਪੈਸੇ ਕੱਠੇ ਫੇਰ ਕਰਿਉ। ਪਹਿਲਾਂ ਉਗਰਾਹਾਂ ਤੋਂ ਕਹਾਉ ਤਾਂ ਸਹੀ ਕਿ ਜਿਹੜਾ ਫੰਡ ਇਨ੍ਹਾਂ ਨੂੰ ਕੱਠਾ ਹੋਇਆ ਸੀ, ਉਹ ਖਤਮ ਹੋ ਗਿਆ। ਜੇ ਨਹੀਂ ਖ਼ਤਮ ਹੋਇਆ ਤਾਂ ਵਰਤੋ।
ਮੂੰਹੋਂ ਕੁੱਝ ਬੋਲਣ ਤਾਂ ਸਹੀ। ਕੁੱਝ ਦੱਸਣ ਤਾਂ ਸਹੀ। ਸਿੱਖ ਪਿੱਛੇ ਨਹੀਂ ਹਟਦੇ। ਪਰ ਅੈਵੇਂ ਸਿੰਗੂ ਨੂੰ ਬਦਨਾਮ ਕਰਕੇ ਪੈਸੇ ਕੱਠੇ ਕਰਨਾ ਠੀਕ ਨਹੀਂ।
#ਮਹਿਕਮਾ_ਪੰਜਾਬੀ