Breaking News
Home / ਵਿਸ਼ੇਸ਼ ਲੇਖ / ਹਿੱਲੀ ਹੋਈ ਕੰਗਨਾ ਦੀਆਂ ਪੁਠੀਆਂ ਹਰਕਤਾਂ ਅਤੇ ਬਿਆਨ, ਦਿਲਜੀਤ ਨੇ ਹੱਸ ਹੱਸ ਕੀਤੀਆਂ ਟਿੱਚਰਾਂ ਤੇ ਦਿੱਤੀ ਇਹ ਸਲਾਹ

ਹਿੱਲੀ ਹੋਈ ਕੰਗਨਾ ਦੀਆਂ ਪੁਠੀਆਂ ਹਰਕਤਾਂ ਅਤੇ ਬਿਆਨ, ਦਿਲਜੀਤ ਨੇ ਹੱਸ ਹੱਸ ਕੀਤੀਆਂ ਟਿੱਚਰਾਂ ਤੇ ਦਿੱਤੀ ਇਹ ਸਲਾਹ

ਇਹ ਤਾਂ ਸਾਰੇ ਜਾਣਦੇ ਹਨ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਪਾਇਲ ਰੋਹਤਗੀ ਵਲੋਂ ਦਿਲਜੀਤ ਦੋਸਾਂਝ ਦਾ ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਰੱਜ ਕੇ ਭੰਡਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਦਿਲਜੀਤ ਦੋਵਾਂ ਨੂੰ ਕਿਨਾਰਾ ਕਰ ਆਪਣੀ ਗੱਲ ’ਤੇ ਅੜੇ ਹੋਏ ਹਨ।


ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਜਵਾਬ ਦੇਣ ਤੋਂ ਬਾਅਦ ਹੁਣ ਇਕ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਦਿਲਜੀਤ ਕੰਗਨਾ ਤੇ ਪਾਇਲ ਦੀਆਂ ਗੱਲਾਂ ਸੁਣ ਹੱਸ-ਹੱਸ ਦੂਹਰੇ ਹੋ ਰਹੇ ਹਨ।


ਇਸ ਵੀਡੀਓ ’ਚ ਦਿਲਜੀਤ ਦੀ ਸਿਰਫ ਆਵਾਜ਼ ਸੁਣਾਈ ਦੇ ਰਹੀ ਹੈ ਪਰ ਵੀਡੀਓ ਨੂੰ ਦੇਖ ਤੁਹਾਡੇ ਢਿੱਡੀਂ ਪੀੜਾਂ ਜ਼ਰੂਰ ਪੈ ਜਾਣਗੀਆਂ। ਦਿਲਜੀਤ ਵੀਡੀਓ ’ਚ ਆਖ ਰਹੇ ਹਨ ਕਿ ਦੋ-ਤਿੰਨ ਜਾਣੀਆਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ਉਸ ਦਾ ਨਾਂ ਲਏ ਬਿਨਾਂ ਰੋਟੀ ਨਹੀਂ ਹਜ਼ਮ ਹੁੰਦੀ।


ਵੀਡੀਓ ਦੀ ਕੈਪਸ਼ਨ ’ਚ ਦਿਲਜੀਤ ਲਿਖਦੇ ਹਨ, ‘ਇਕ ਫਨੀ ਗੱਲ ਸ਼ੇਅਰ ਕਰਨੀ ਸੀ। ਮਿੱਤਰਾਂ ਦਾ ਨਾਂ ਬਲੱਡ ਪ੍ਰੈਸ਼ਰ ਦੀ ਗੋਲੀ ਵਰਗਾ ਇਕ ਵਾਰੀ ਲੱਗ ਜਾਵੇ, ਫਿਰ ਕਿਥੇ ਹੱਟਦਾ। ਤੇਰਾ ਨੀ ਕਸੂਰ।’

ਦੱਸਣਯੋਗ ਹੈ ਕਿ ਦਿਲਜੀਤ ਦੀ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਵਜੋਂ ਰੱਜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਖ਼ਬਰ ਲਿਖਦੇ ਸਮੇਂ ਦਿਲਜੀਤ ਦੀ ਇਹ ਵੀਡੀਓ 5300 ਤੋਂ ਵੱਧ ਵਾਰ ਸ਼ੇਅਰ ਕੀਤੀ ਜਾ ਚੁੱਕੀ ਸੀ।


ਸਿੰਘੂ ਬਾਰਡਰ ਵਿਖੇ ਅੰਦੋਲਨਕਾਰੀ ਕਿਸਾਨਾਂ ਲਈ ਉੱਘੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਵਲੋਂ ਟੈਂਟ ਸਿਟੀ ਬਣਾਉਣ ਦੀ ਸੇਵਾ ਨਿਭਾਈ ਗਈ।ਬਾਲੀਵੁੱਡ ਅਦਾਕਾਰ ਸੋਨੂੰੂ ਸੂਦ ਨੇ ਅੱਜ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਪਾਸੇ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਦੁਰਦਸ਼ਾ ਨੂੰ ਦੇਖ ਕੇ ਬਹੁਤ ਦੁਖੀ ਹਨ ਅਤੇ ਸਰਕਾਰ ਤੋਂ ਆਸ ਕਰਦੇ ਹਨ ਕਿ ਸਰਕਾਰ ਇਸ ਮਸਲੇ ਨੂੰ ਜਲਦ ਹੱਲ ਕਰ ਦੇਵੇਗੀ | ਉਨ੍ਹਾਂ ਕਿਹਾ ਕਿ ਪੈ ਰਹੀ ਕੜਾਕੇ ਦੀ ਠੰਢ ‘ਚ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਦੇ ਲੱਖਾਂ ਕਿਸਾਨ ਦਿੱਲੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਮੈਨੂੰ ਬਹੁਤ ਤਕਲੀਫ਼ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ ਤੇ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ |

About admin

Check Also

ਰਾਣੋ ਮਾਮਲੇ ‘ਚ ਉਮਰਾਨੰਗਲ ਸਣੇ 4 ਹੋਰ ਪੁਲਿਸ ਅਫਸਰਾਂ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 25 ਮਾਰਚ – ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਡ- ਰੱ- ਗ ਕੇ-ਸ ‘ਚ ਫ-ੜੇ ਗਏ …

%d bloggers like this: