Breaking News
Home / ਦੇਸ਼ / ਕਿਰਸਾਨ ਸੰਘਰਸ਼ ‘ਚ ਦੁਫਾੜ ਪਾਉਣ ਵਾਲੇ ਇਨ੍ਹਾ ਤਰਕਸ਼ੀਲਾਂ ਤੋਂ ਬਚੋ

ਕਿਰਸਾਨ ਸੰਘਰਸ਼ ‘ਚ ਦੁਫਾੜ ਪਾਉਣ ਵਾਲੇ ਇਨ੍ਹਾ ਤਰਕਸ਼ੀਲਾਂ ਤੋਂ ਬਚੋ

ਅਸੀਂ ਆਮ ਕਿਰਸਾਨਾਂ ਅਤੇ ਕਿਰਸਾਨ ਯੂਨੀਅਨਾਂ ਦੇ ਆਗੂਆਂ ਨੂੰ ਇਨ੍ਹਾਂ ਤਿੰਨ ਪਿਉ ਪੁੱਤਾਂ ਤੋਂ ਸਾਵਧਾਨ ਕਰਨਾ ਚਾਹੁੰਦੇ ਹਾਂ ਜੋ ਨੰ ਗੇ ਚਿੱਟੇ ਹੋ ਕੇ ਕਿਰਸਾਨ ਸੰਘਰਸ਼ ‘ਚ ਦੁਫਾੜ ਪਾਉਣਾ ਚਾਹੁੰਦੇ ਨੇ।

ਤਰਕਸ਼ੀਲ ਸੁਸਾਇਟੀ ਦਾ ਕਰਤਾ ਧਰਤਾ ਮੇਘ ਰਾਜ ਮਿੱਤਰ, ਉਸ ਦਾ ਮੁੰਡਾ ਅੰਗਰੇਜ਼ੀ ਟ੍ਰਿਬਿਊਨ ਦਾ ਪੱਤਰਕਾਰ ਵਿਸ਼ਵ ਭਾਰਤੀ ਅਤੇ ਕਿਤਾਬਾਂ ਦਾ ਕਾਰੋਬਾਰੀ ਅਮਿਤ ਮਿਤਰ।
ਇਨ੍ਹਾਂ ਤਿੰਨਾਂ ਨੇ ਇਕ ਏਜੰਡੇ ਤਹਿਤ ਝੂਠੀਆਂ ਅਤੇ ਫੁੱਟ ਪਾਊ ਖਬਰਾਂ ਦਾ ਪ੍ਰਚਾਰ ਕਰਨ ਦੀ ਸਹੁੰ ਖਾਧੀ ਹੋਈ ਹੈ।

ਇਨ੍ਹਾਂ ਦਾ ਪਹਿਲਾ ਏਜੰਡਾ ਸਿੱਖਾਂ ਖਿਲਾਫ ਦੁਸ਼ਪ੍ਰਚਾਰ ਕਰਨਾ ਅਤੇ ਸਿੱਖਾਂ ਨੂੰ ਚਿੜਾਉਣਾ ਹੈ ਤਾਂ ਕਿ ਕੋਈ ਫਸਾਦ ਖੜਾ ਹੋਵੇ ਤੇ ਮੋਰਚਾ ਚੱਕਿਆ ਜਾਵੇ। ਇਹ ਮੋਰਚਾ ਇਨ੍ਹਾਂ ਦੀ ਪਿਛਲੇ ਤੀਹ ਸਾਲਾਂ ਵਿੱਚ ਸਿੱਖਾਂ ਖਿਲਾਫ ਫੈਲਾਈ ਨਫ਼ਰਤ ਨੂੰ ਜ਼ੀਰੋ ਕਰ ਰਿਹਾ। ਇਹ ਗੱਲ ਕਦੇ ਫੇਰ ਕਰਾਂਗੇ ਕਿ ਸਿੱਖਾਂ ਖਿਲਾਫ ਇਸ ਕਿਸ ਤਰ੍ਹਾਂ ਦੀਆਂ ਸਾਜ਼ਿਸ ਕਰਦੇ ਰਹੇ ਨੇ।
ਪਹਿਲਾਂ ਸੁਣੋ ਹੁਣ ਇਹ ਮੋਰਚੇ ਖ਼ਿਲਾਫ਼ ਕੀ ਕਰ ਰਹੇ ਨੇ ।

ਥੋੜੇ ਦਿਨ ਪਹਿਲਾਂ ਪਿਉ ਮੇਘ ਰਾਜ ਮਿੱਤਰ ਨੇ ਲਿਖਿਆ ਕਿ ਧਾਰਮਿਕ ਵਿਅਕਤੀਆਂ ਨੂੰ ਮੋਰਚੇ ‘ਤੇ ਜਾਣ ਸਮੇਂ ਧਰਮ ਘਰੇ ਰੱਖਣਾ ਚਾਹੀਦਾ ਹੈ। ਇਹ ਗੱਲ ਭਾਵੇਂ ਸਿੱਧਾ ਸਿੱਖਾਂ ਦਾ ਨਾਮ‌‌ ਲ਼ੈ ਕੇ ਨਹੀਂ ਕਹੀ ਗਏ ਪਰ ਸਾਨੂੰ ਤਹਾਨੂੰ ਵੀ ਪਤਾ ਕਿ ਕਿਉਂ ਕਹੀ ਗਈ। ਸਾਰੀ ਦੁਨੀਆਂ ਨੂੰ ਪਤਾ ਹੈ ਕਿ ਬੈਰੀਕੇਡ ਤੋੜਣ ਮੋਰਚੇ ਨੂੰ ਇਥੋਂ ਤੱਕ ਪਹੁੰਚਾਉਣ ‘ਚ ਕਿਹੜਾ ਧਾਰਮਕ ਜਜ਼ਬਾ ਕੰਮ ਕਰ ਰਿਹਾ ਸੀ।

ਅਜਿਹੀਆਂ ਹੀ ਖਬਰਾਂ ਵਿਸ਼ਵ ਭਾਰਤੀ ਕਰ ਰਿਹਾ ਹੈ। ਪਹਿਲਾਂ ਉਸ ਨੇ ਬਿਨਾਂ ਕਿਸੇ ਮਤਲਬ ਤੋਂ ਇਹ ਖਬਰ ਲਾਈ ਕਿ ਮੋਰਚੇ ਵਿਚ ਅਜਿਹੇ ਲੋਕ ਵੀ ਹਨ ਜੋ ਖਾਲਿਸਤਾਨੀਆਂ ਨਾਲ ਲੜੇ। ਇਸ ਖਬਰ ਦਾ ਮਕਸਦ ਖਾਲਿਸਤਾਨੀਆਂ ਅਤੇ ਕਾਮਰੇਡਾਂ ਨੂੰ ਲੜਾਉਣਾ ਹੀ ਸੀ। ਕਿਉਂ ਕਿ ਮੋਰਚੇ ਵਿਚ ਬਹੁਤ ਸਾਰੇ ਲੋਕ ਆਵਦੀਆਂ ਵਿਰੋਧੀ ਵਿਚਾਰਧਾਰਾਵਾਂ ਦੇ ਬਾਵਜੂਦ ਇਕੱਠੇ ਕੰਮ ਕਰ ਰਹੇ ਨੇ। ਹੁਣ ਜੇ ਕੋਈ ਅਜਿਹੀ ਭੜਕਾਹਟ ਵਾਲੀ ਖ਼ਬਰ ਲਾਊ ਤਾਂ ਸਮਝ ਸਕਦੇ ਹਾਂ ਕਿ ਫਾਇਦਾ ਸਰਕਾਰ ਨੂੰ ਹੋਊ।

ਫੇਰ ਵਿਸ਼ਵ ਭਾਰਤੀ ਨੇ ਖਬਰ ਲਾਈ ਕਿ ਸਿੰਘੂ ਮੋਰਚਾ ‘ਪਿਕਨਿਕ ਸਪਾਟ’ ਹੈ। ਅੰਗਰੇਜ਼ੀ ‘ਚ ਖਬਰ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਾ ਲੱਗਿਆ। ਇਸ ਕਰਕੇ ਇਸ ਖਬਰ ਨੂੰ ਵਿਸ਼ਵ ਭਾਰਤੀ ਦੇ ਭਰਾ ਅਮਿਤ ਮਿਤਰ ਨੇ ਬਕਾਇਦਾ ਪੰਜਾਬੀ ‘ਚ ਕਰਕੇ ਪਾਇਆ ਤਾਂ ਕਿ ਸਿੰਘੂ ਅਤੇ ਟਿਕਰੀ ਬਾਡਰ ‘ਤੇ ਲੱਗਿਆਂ ਮੋਰਚਿਆਂ ‘ਚ ਦੁਫਾੜ ਪਾਈ ਜਾਵੇ ਅਤੇ ਫਾਇਦਾ ਸਰਕਾਰ ਨੂੰ ਹੋਵੇ।

ਜਦੋਂ ਇਨ੍ਹਾਂ ਦੀ ਇਹ ਸਾਜਿਸ਼ ਵੀ ਫੇਲ ਹੋ ਗਈ ਤਾਂ ਕੱਲ ਵਿਸ਼ਵ ਭਾਰਤੀ ਨੇ ਝੂਠੀ ਖ਼ਬਰ ਲਾਈ ਕਿ ਸਿੰਘੁ ਮੋਰਚੇ ਦੀ ਸਟੇਜ ਤੋਂ ਧਾਰਮਿਕ ਮੁਹਾਵਰੇ, ਚਿੰਨਾ, ਜੈਕਾਰਿਆਂ ‘ਤੇ ਰੋਕ ਲਾ ਦਿੱਤੀ ਗਈ ਏ। ਭਾਵ ਮਕਸਦ ਫੇਰ ਉਹੀ ਸੀ ਕਿ ਮੋਰਚੇ ਬਾਰੇ ਝੂਠੀ ਖ਼ਬਰ ਲਾ ਕੇ ਦੁਫਾੜ ਪਾਇਆ ਜਾਵੇ ਤਾਂ ਕਿ ਸਰਕਾਰ ਨੂੰ ਫਾਇਦਾ ਹੋਵੇ।

ਇਨ੍ਹਾਂ ਤਿੰਨੇਂ ਪਿਉ ਪੁੱਤਾਂ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ ਮਿੱਠਾ ਜ਼ਹਿਰ ਲੋਕਾਂ ਨੂੰ ਦਿੱਤਾ ਜਾਵੇ। ਕਿਉਂ ਕਿ ਉਤੋਂ ਉਤੋਂ ਤਾਂ ਮੋਰਚੇ ਦੇ ਨਾਲ ਹੋਣ ਦਾ ਦੰਭ ਭਰਦੇ ਨੇ ਪਰ ਸਾਰੀਆਂ ਕਾਰਵਾਈਆਂ ਮੋਰਚੇ ਵਿੱਚ ਦੁਫੇੜ ਪਾਉਣ ਵਾਲੀਆਂ ਹਨ ਤੇ ਅਖੀਰ ਚ ਫਾਇਦਾ ਸਰਕਾਰ ਨੂੰ ਹੋਵੇਗਾ ।

ਲੋਕ ਮੁਫ਼ਤ ਲੰਗਰ ਲਾ ਰਹੇ ਨੇ। ਮੁਫ਼ਤ ਕਿਤਾਬਾਂ ਵੀ ਵੰਡ ਰਹੇ ਨੇ। ਇਹ ਪਿਉ ਪੁੱਤ ਮੋਰਚੇ ‘ਚ ਕਿਤਾਬਾਂ ਵੇਚ ਕੇ ਕਮਾਈ ਕਰ ਰਹੇ ਨੇ।
ਇਨ੍ਹਾਂ ਦਾ ਸਾਥ ਦੋ ਤਿੰਨ ਕਿਰਸਾਨ ਆਗੂ ਵੀ ਦੇ ਰਹੇ ਨੇ। ਪਰ ਅਸੀਂ ਹਾਲੇ ਇਨ੍ਹਾਂ ਕਿਰਸਾਨ ਆਗੂਆਂ ਦਾ ਨਾਮ ਨਹੀਂ ਦੱਸ ਰਹੇ ਤਾਂ ਕਿ ਮੋਰਚੇ ਨੂੰ ਨੁਕਸਾਨ ਨਾ ਹੋਵੇ। ਇਨ੍ਹਾਂ ਆਗੂਆਂ ਨੂੰ ਸੁਧਰਨ ਦਾ ਮੌਕਾ ਵੀ ਦੇ ਰਹੇ ਹਾਂ।

ਆਪ ਵੀ ਇਨ‌੍ਹਾਂ ਪਿਉ ਪੁਤਾਂ ਦੀ ਨਫ਼ਰਤ ਅਤੇ ਪਰਚਾਰ ਤੋਂ ਬਚੋ ਅਤੇ ਹੋਰਾਂ ਨੂੰ ਵੀ ਬਚਾਉ।
ਸਭ ਤੋਂ ਵੱਡੇ ਕਿਸਾਨ ਅੰਦੋਲਨ ਦੀ ਅਗਵਾਈ ਕਰਦੇ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਗੱਲ ਦਾ ਧਿਆਨ ਰੱਖਣ ਕਿ ਜਦ ਹੁਣ ਬਹੁਤੀਆਂ ਖੱਬੇ ਪੱਖੀ ਜਥੇਬੰਦੀਆਂ ਅਤੇ ਸਿੱਖ ਆਪਸ ਚ ਤਾਲਮੇਲ ਨਾਲ ਚੱਲ ਰਹੇ ਹਨ ਤਾਂ ਇਹ ਪਿਉ ਪੁੱਤ ਉਨ੍ਹਾਂ ਵਿਚ ਫੁੱਟ ਪਾਉਣ ਚ ਕਾਮਯਾਬ ਨਾ ਹੋਣ ਤੇ ਕਾਮਰੇਡਾਂ ਅਤੇ ਸਿੱਖਾਂ ਚ ਵੱਡੀ ਲੜਾਈ ਨਾ ਹੋਵੇ।

#Unpopular_Opinions

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: