ਕਿਸਾਨਾਂ ਦੇ ਖ਼ੂ ਨ ਦੀ ਦ ਲਾ ਲੀ ਖਾਣ ਲੱਗੇ ਅਜੀਤ ਟ੍ਰਿਬਿਊਨ ਵਰਗੇ ਅਦਾਰੇ

1849 Panjab
ਹਾਲ ਹੀ ਕਿਸਾਨ ਕੜਾਕੇ ਦੀ ਠੰਢ ਚ ਰਾਜਧਾਨੀ ਘੇਰ ਕੇ ਬੈਠੇ ਹਨ ਤਾਂ ਖੁਦ ਨੂੰ ਸਿੱਖ ਪੰਥ ਅਤੇ ਕਿਰਤੀਆਂ ਤੇ ਬੁਲਾਰੇ ਵਜੋਂ ਪੇਸ਼ ਕਰਨ ਵਾਲੇ ਅਜੀਤ ਅਤੇ ਟ੍ਰਿਬਿਊਨ ਵਰਗੇ ਅਦਾਰੇ ਕਿਸਾਨਾਂ ਦੇ ਖ਼ੂ ਨ ਦੀ ਦ ਲਾ ਲੀ ਕਰ ਰਹੇ ਹਨ।

ਇਨ੍ਹਾਂ ਅਖਬਾਰਾਂ ਵਲੋਂ ਲਗਾਤਾਰ ਮੋਦੀ ਦੇ ਇਸ਼ਤਿਹਾਰ ਛਾਪੇ ਜਾ ਰਹੇ ਹਨ ਜਿਨ੍ਹਾਂ ਵਿਚ ਉਹ ਕਿਸਾਨਾਂ ਨੂੰ ਝੂ ਠੇ ਕਹਿ ਰਿਹਾ ਹੈ ਤੇ ਖੁਦ ਦੇ ਕਿਸਾਨ ਹਿ ਤੈ ਸ਼ੀ ਹੋਣ ਦਾ ਦਾਅਵਾ ਕਰ ਰਿਹਾ ਹੈ।

ਅੱਧਿਓਂ ਵੱਧ ਸਫ਼ੇ ਤੇ ਛਪ ਰਹੇ ਇਨ੍ਹਾਂ ਇਸ਼ਤਿਹਾਰਾਂ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਗੁੰ ਮ ਰਾ ਹ ਕਰਨ ਲਈ ਕਾਨੂੰਨਾਂ ਦੇ ਫ਼ਾਇਦੇ ਗਿਣਾਏ ਜਾ ਰਹੇ ਹਨ। ਇਹ ਸੱਚਾਈ ਹੈ ਕਿ ਅਖਬਾਰਾਂ ਇਸ਼ਤਿਹਾਰਾਂ ਦੀ ਕਮਾਈ ਦੇ ਸਿਰ ਤੇ ਹੀ ਚੱਲਦੀਆਂ ਹਨ ਪਰ ਪਿਛਲੇ ਪੰਜ-ਛੇ ਦਹਾਕਿਆਂ ਤੋਂ ਆਪਣੀ ਖੂ ਨ ਪਸੀਨੇ ਦੀ ਕਮਾਈ ਚੋਂ ਅਖਬਾਰ ਖ਼ਰੀਦਣ ਵਾਲੇ ਕਿਰਤੀ ਕਿਸਾਨਾਂ ਨੂੰ ਅੱਜ ਜਦੋਂ ਇਨ੍ਹਾਂ ਦੀ ਲੋੜ ਹੈ ਤਾਂ ਇਹ ਸਰਕਾਰ ਦੇ ਪੱਖ ਵਿੱਚ ਖੜ੍ਹੇ ਹਨ।

ਕਿਸੇ ਸਮੇਂ ਸਾਧੂ ਸਿੰਘ ਹਮਦਰਦ ਨੇ ਦਰਬਾਰ ਸਾਹਿਬ ਤੇ ਹ- ਮ -ਲੇ ਦੇ ਰੋਸ ਵਜੋਂ ਆਪਣਾ ਪਦਮ ਸ੍ਰੀ ਐਵਾਰਡ ਵਾਪਸ ਕਰ ਦਿੱਤਾ ਸੀ।

ਅੱਜ ਉਸ ਦੇ ਪੁਤਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਕਿਸਾਨ ਵਿਰੋਧੀ ਸਰਕਾਰ ਦੇ ਇਸ਼ਤਿਹਾਰ ਅੱਧਿਓਂ ਵੱਧ ਪੇਜ ਉੱਤੇ ਛਾਪੇ ਜਾ ਰਹੇ ਹਨ।

ਦੂਜੇ ਪਾਸੇ ਆਪਣੇ ਆਪ ਨੂੰ ਕਿਰਤੀਆਂ ਦੇ ਬੁਲਾਰੇ ਵਜੋਂ ਪੇਸ਼ ਕਰਨ ਵਾਲੇ ਸਵਰਾਜਬੀਰ ਵੱਲੋਂ ਵੀ ਕਿਸਾਨਾਂ ਦੇ ਖ਼ੂ ਨ ਦੀ ਦ ਲਾ ਲੀ ਖਾਧੀ ਜਾ ਰਹੀ ਹੈ। ਪੰਜਾਬ ਦੇ ਕਿਰਤੀ ਲੋਕ ਜਦੋਂ ਪੂਰੀ ਤਰ੍ਹਾਂ ਨੈਸ਼ਨਲ ਮੀਡੀਆ ਦਾ ਬਾ ਈ ਕਾ ਟ ਕਰ ਚੁੱਕੇ ਹਨ ਇਨ੍ਹਾਂ ਦੋ ਅਖ਼ਬਾਰਾਂ ਵੱਲੋਂ ਵੀ ਸਰਕਾਰ ਦਾ ਪੱਖ ਪੇਸ਼ ਕਰਨਾ ਦੁ ਖ ਦਾ ਈ ਗੱਲ ਹੈ।