ਹਰਿਆਣੇ ਦੇ ਪਿੰਡਾਂ ਚ ਸੰਤਾਂ ਦੇ ਪੋਸਟਰ ਲਾਉਣ ਚ ਮੋਹਰੀ ਰੋਲ ਨਿਭਾਉਣ ਵਾਲੇ ਬਾਬਾ ਜੀ ਖੁ ਦ ਕੁ ਸ਼ੀ ਨਹੀਂ ਕਰ ਸਕਦੇ

ਹਰਿਆਣੇ ਦੇ ਪਿੰਡਾਂ ਚ ਸੰਤਾਂ ਦੇ ਪੋਸਟਰ ਲਾਉਣ ਚ ਮੋਹਰੀ ਰੋਲ ਨਿਭਾਉਣ ਵਾਲੇ ਬਾਬਾ ਜੀ ਖੁ ਦ ਕੁ ਸ਼ੀ ਨਹੀਂ ਕਰ ਸਕਦੇ, ਡੇਰੇ ਦੀ ਡਿਸਪੈਂਸਰੀ ਤੇ ਸੇਵਾ ਕਰ ਚੁੱਕੀ ਬੀਬੀ ਨੇ ਠੋਸ ਤੱਤ ਪੇਸ਼ ਕੀਤੇ

ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੇ ਦੁੱਖ ਖ਼ਾਤਰ ਆਪਣੀ ਜਾਨ ਦੇਣ ਵਾਲੇ ਬਾਬਾ ਰਾਮ ਸਿੰਘ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ।

ਡੇਰਾ ਨਾਨਕਸਰ ਸੀਂਗੜਾ ਕਰਨਾਲ ਵਿੱਚ ਡਿਸਪੈਂਸਰੀ ਤੇ ਚਾਰ ਸਾਲ ਸੇਵਾ ਕਰਨ ਵਾਲੀ ਬੀਬੀ ਅਮਰਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਸੁ ਸਾ ਈ ਡ ਨੋਟ ਵਾਲੀ ਲਿਖਾਈ ਬਾਬਾ ਜੀ ਦੀ ਨਹੀਂ ਹੈ।

ਬੀਬੀ ਅਮਰਜੀਤ ਕੌਰ ਮੁਤਾਬਕ ਉਹ ਜਦੋਂ ਡੇਰੇ ਵਿਚ ਸੇਵਾ ਕਰਦੀ ਸੀ ਤਾਂ ਬਾਬਾ ਜੀ ਡਿਸਪੈਂਸਰੀ ਵਿੱਚ ਆਉਂਦੇ, ਉਨ੍ਹਾਂ ਕੋਲ ਬੈਠਦੇ ਅਤੇ ਉਨ੍ਹਾਂ ਨੂੰ ਗੁਰਬਾਣੀ ਦੀਆਂ ਤੁਕਾਂ ਕਾਗਜ਼ ਤੇ ਲਿਖ ਕੇ ਦਿੰਦੇ।

ਬੀਬੀ ਮੁਤਾਬਕ ਉਨ੍ਹਾਂ ਦੀ ਲਿਖਾਈ ਬਹੁਤ ਸੁੰਦਰ ਸੀ, ਉਹ ਮੋਤੀਆਂ ਵਰਗੇ ਅੱਖਰ ਲਿਖਦੇ ਸਨ, ਤੇ ਜੋ ਲਿਖਾਈ ਸੁ ਸਾ ਈ ਡ ਨੋਟ ਵਿਚ ਹੈ ਉਸ ਦੇ ਨਾਲ ਮੇਲ ਨਹੀਂ ਖਾਂਦੀ। ਬੀਬੀ ਮੁਤਾਬਕ ਸੁ ਸਾ ਈ ਡ ਨੋਟ ਵਿਚ ਏਕ ਓਂਕਾਰ ਸਮੇਤ ਕਈ ਅੱਖਰਾਂ ਨੂੰ ਬਾਰ ਬਾਰ ਕੱ ਟ ਕੇ ਸਹੀ ਕੀਤਾ ਗਿਆ ਹੈ।

ਬੀਬੀ ਦਾ ਦਾਅਵਾ ਹੈ ਕਿ ਹੁਣ ਵੀ ਡਿਸਪੈਂਸਰੀ ਦੇ ਇੰਚਾਰਜ ਪਰਮਜੀਤ ਸਿੰਘ ਪਾਸੋਂ ਉਹਨਾਂ ਦੀ ਲਿਖਤ ਮਿਲ ਸਕਦੀ ਹੈ ਜਿਸ ਨੂੰ ਖੁ ਦ ਕੁ ਸ਼ੀ ਨੋਟ ਨਾਲ ਮਿਲਾਇਆ ਜਾਵੇ।
ਇਸ ਤੋਂ ਇਲਾਵਾ ਬੀਬੀ ਅਮਰਜੀਤ ਕੌਰ ਨੇ ਦਾਅਵਾ ਕੀਤਾ ਕਿ ਬਾਬਾ ਜੀ ਆਪਣੇ ਕੋਲ ਪੇ ਸ ਟ ਲ ਜਾਂ ਰਿ ਵਾ ਲ ਵ ਰ ਨਹੀਂ ਰੱਖਦੇ ਸਨ। ਬੀਬੀ ਦਾ ਕਹਿਣਾ ਹੈ ਕਿ ਬਾਬਾ ਜੀ ਦੇ ਨਾਲ ਹਰ ਵਕਤ ਕੋਈ ਨਾ ਕੋਈ ਬਿਹੰਗਮ ਰਹਿੰਦਾ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮਨੋਹਰ ਲਾਲ ਖੱਟਰ ਨੇ ਸਿੱਖਾਂ ਦੇ ਇਕ ਗੁਰਦੁਆਰੇ ਵਿੱਚ ਇਸ ਗੱਲ ਤੋਂ ਆਉਣਾ ਮਨ੍ਹਾ ਕਰ ਦਿੱਤਾ ਸੀ ਕਿ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਸਟਰ ਲੱਗਾ ਹੈ। ਬਾਬਾ ਰਾਮ ਸਿੰਘ ਨੇ ਇਸ ਉਪਰ ਸਖਤ ਐਕਸ਼ਨ ਲੈਂਦਿਆਂ ਹਰਿਆਣੇ ਵਿੱਚ ਸਿੱਖ ਵਸੋਂ ਵਾਲੇ ਸਾਰੇ ਪਿੰਡਾਂ ਵਿੱਚ ਸੰਤਾਂ ਦੇ ਪੋਸਟਰ ਲਗਵਾ ਦਿੱਤੇ ਸਨ।

ਬਾਬਾ ਜੀ ਉਦੋਂ ਤੋਂ ਹੀ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕ ਰਹੇ ਸਨ ਪਰ ਇਲਾਕੇ ਵਿਚ ਉਨ੍ਹਾਂ ਦਾ ਭਾਰੀ ਸਮਰਥਨ ਹੋਣ ਕਾਰਨ ਸਰਕਾਰ ਨੇ ਉਨ੍ਹਾਂ ਉਪਰ ਕੋਈ ਐਕਸ਼ਨ ਨਾ ਲਿਆ। ਹੁਣ ਉਨ੍ਹਾਂ ਦੇ ਇੱਕ ਦਮ ਚਲੇ ਜਾਣ ਤੇ ਸੰਗਤਾਂ ਵਿਚ ਸ਼ੱਕ ਹੈ ਕਿ ਉਨ੍ਹਾਂ ਨੂੰ ਕਿਸੇ ਸਾਜ਼ਿਸ਼ ਅਧੀਨ ਕਤਲ ਕੀਤਾ ਗਿਆ ਹੈ।