Breaking News
Home / ਵਿਸ਼ੇਸ਼ ਲੇਖ / ਕੰਗਨਾ ਰਣਾਵਤ ਦਾ ਤਾਂ ਦਿਲਜੀਤ ਦੋਸਾਂਝ ਤੇ ਦਿਲ ਹੀ ਆ ਗਿਆ

ਕੰਗਨਾ ਰਣਾਵਤ ਦਾ ਤਾਂ ਦਿਲਜੀਤ ਦੋਸਾਂਝ ਤੇ ਦਿਲ ਹੀ ਆ ਗਿਆ

ਚੰਡੀਗੜ੍ਹ: ਟਵਿੱਟਰ ‘ਤੇ ਆਹਮੋ-ਸਾਹਮਣੇ ਹੋਏ ਕੰਗਨਾ ਰਣੌਤ (kangana ranaut) ਅਤੇ ਦਿਲਜੀਤ ਦੋਸਾਂਝ (diljit dosanjh) ਦਰਮਿਆਨ ਹੋਈ ਲੜਾਈ ਨੂੰ ਸਾਰਿਆਂ ਨੇ ਦੇਖਿਆ। ਉਸ ਤੋਂ ਬਾਅਦ ਦਿਲਜੀਤ 3 ਦਿਨਾਂ ਲਈ ਸ਼ਾਂਤ ਰਹੇ।


ਹਾਲਾਂਕਿ ਸ਼ੁੱਕਰਵਾਰ ਜਦੋਂ ਕੰਗਣਾ ਨੇ ਕੀਤਾ # Diljit_Kitthe_aa? ਜਦੋਂ ਟਵੀਟ ਕੀਤਾ ਗਿਆ ਤਾਂ ਦਿਲਜੀਤ ਨੇ ਕੰਗਨਾ ਨੂੰ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਤੇ ਕੰਗਨਾ ਦੀ ਬੋਲਤੀ ਬੰਦ ਕਰ ਦਿੱਤੀ।

ਕੰਗਨਾ ਦੇ ਟਵੀਟ ‘ਤੇ ਕੰਗਨਾ ਨੇ ਦਿੱਤਾ ਇਹ ਅੰਦਾਜ਼

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਟਵਿੱਟਰ ‘ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖੁਲਾਸਾ ਕੀਤਾ। ਉਹ ਵੀ ਇੱਕ ਮਜ਼ੇਦਾਰ ਅੰਦਾਜ਼ ‘ਚ।

ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਟਵੀਟ ਕੀਤਾ, “ਸਮੱਸਿਆ ਸਿਰਫ ਉਨ੍ਹਾਂ ਲੋਕਾਂ ਦੀ ਨਹੀਂ ਹੈ ਬਲਕਿ ਹਰ ਉਹ ਇਨਸਾਨ ਇਸ ਲਈ ਜ਼ਿੰਮੇਵਾਰ ਹੈ, ਜੋ ਕਿਸਾਨਾਂ ਲਈ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ।


ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿੰਨੇ ਅਹਿਮ ਹਨ, ਪਰ ਫਿਰ ਵੀ ਉਹ ਕਿਸਾਨਾਂ ਨੂੰ ਭੜਕਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਹਿੰਸਾ ਭੜਕਾ ਰਹੇ ਹਨ ਅਤੇ ਭਾਰਤ ਬੰਦ ਦਾ ਪ੍ਰਚਾਰ ਕਰ ਰਹੇ ਹਨ।”

ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਵਰਗੇ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਲਈ ਲਾਮਬੰਦ ਕਰ ਰਹੇ ਹਨ।


ਭਾਰਤ ਦਾ ਖੱਬਾ ਮੀਡੀਆ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਅਤੇ ਸਨਮਾਨ ਦੇਵੇਗਾ। ਇੰਨਾ ਹੀ ਨਹੀਂ, ਕੰਗਨਾ ਨੇ ਇਸ ‘ਤੇ ਵੀ ਹਮਲਾ ਬੋਲਿਆ ਕਿ ਕਿਵੇਂ ਕੁਝ ਲੋਕਾਂ ਨੇ ਇੰਟਰਨੈੱਟ ‘ਤੇ ਬਹਿਸ ਦੌਰਾਨ ਦਿਲਜੀਤ ਦੁਸਾਂਝ ਨੂੰ ਜੇਤੂ ਐਲਾਨ ਕਰਨ ਦੀ ਕੋਸ਼ਿਸ਼ ਕੀਤੀ।


ਦਰਅਸਲ, ਕੰਗਣਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵਿੱਟਰ ਜੰਗ 3 ਦਸੰਬਰ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਪੰਜਾਬੀ ਅਦਾਕਾਰ ਨੇ 27 ਨਵੰਬਰ ਨੂੰ ਕੰਗਨਾ ਦੇ ਟਵੀਟ ‘ਤੇ ਟਿੱਪਣੀ ਕੀਤੀ ਸੀ।


ਰਿਪਲਿਕ ਟੀ.ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਮਿਲੇ ਵਿਸ਼ੇਸ਼ਅਧਿਕਾਰ ਮਾਣਹਾਨੀ ਨੋਟਿਸ ਮਾਮਲੇ ‘ਚ ਮੰਗਲਵਾਰ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਹੋਰ ਸਮਾਂ ਦਿੱਤਾ ਗਿਆ ਹੈ | ਅਗਲੇ ਸੈਸ਼ਨ ਦੇ ਆਖਰੀ ਦਿਨ ਤੱਕ ਕਮੇਟੀ ਨੂੰ ਰਿਪੋਰਟ ਸੌਾਪਣ ਦੀ ਮਨਜ਼ੂਰੀ ਦਿੱਤੀ ਗਈ ਹੈ | ਸ਼ਿਵ ਸੈਨਾ ਵਿਧਾਇਕ ਪ੍ਰਤਾਪ ਸਰਨਾਇਕ ਵਲੋਂ 7 ਸਤੰਬਰ ਨੂੰ ਅਰਨਬ ਖਿਲਾਫ ਵਿਸ਼ੇਸ਼ਅਧਿਕਾਰ ਮਾਣਹਾਨੀ ਪ੍ਰਸਤਾਵ ਲਿਆਂਦਾ ਗਿਆ ਸੀ | 15 ਦਸੰਬਰ ਨੂੰ ਸਦਨ ‘ਚ ਇਸ ਪ੍ਰਸਤਾਵ ‘ਤੇ ਕਾਫੀ ਬਹਿਸ ਹੋਈ | ਸਪੀਕਰ ਨਾਨਾ ਪਟੋਲੇ ਨੇ ਕਿਹਾ ਕਿ ਜੇਕਰ ਕੋਈ ਚੈਨਲ ਰਾਜ ਦੇ ਮੁੱਖ ਮੰਤਰੀ ਦੇ ਬਾਰੇ ‘ਚ ਇ ਤ ਰਾ ਜ਼ ਯੋਗ ਬਿਆਨ ਦਿੰਦਾ ਹੈ ਤਾਂ ਇਸ ਦਾ ਮਤਲਬ ਉਹ ਉਸ ਅਹੁਦੇ ਦੇ ਨਾਲ ਹੀ ਇਸ ਹਾਊਸ ਦਾ ਵੀ ਅਪਮਾਨ ਕਰ ਰਿਹਾ ਹੈ | ਹਾਲਾਂਕਿ ਵਿਰੋਧੀ ਧਿਰ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ |


ਕਿਸਾਨੀ ਅੰਦੋਲਨ ਨੂੰ ਲੈ ਕੇ ਦਿਲਜੀਤ ਨਾਲ ਪੰਗਾ ਲੈਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਅਗਲੀ ਫ਼ਿਲਮ ‘ਤੇਜਸ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕੰਗਨਾ ਫ਼ਿਲਮ ਦੀ ਟੀਮ ਨਾਲ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮਿਲੀ। ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤੀਆਂ।

ਕੰਗਨਾ ਨੇ ਲਿਖਿਆ, “ਅੱਜ ਸਤਿਕਾਰਯੋਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਦੁਆਵਾਂ ਲਈ ਟੀਮ ‘ਤੇਜਸ’ ਨੇ ਮੁਲਾਕਾਤ ਕੀਤੀ। ਉਨ੍ਹਾਂ ਨਾਲ ਫ਼ਿਲਮ ਦੀ ਸਕਰਿਪਟ ਸਾਂਝੀ ਕੀਤੀ ਤੇ ਕੁਝ ਇਜਾਜ਼ਤ ਵੀ ਲਈ। ਕੰਗਨਾ ਰਣੌਤ ਨੇ ਫਾਈਟਰ ਪਾਇਲਟ ਬਣਨ ਲਈ ਪੂਰੀ ਤਿਆਰੀ ਕਰ ਲਈ ਹੈ।


ਕੰਗਨਾ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਜਲਦ ਸ਼ੁਰੂ ਕਰੇਗੀ ਤੇ ਇਸ ਦੀ ਪੂਰੀ ਪ੍ਰੋਡਕਸ਼ਨ ਦਾ ਕੰਮ ਵੀ ਤਕਰੀਬਨ ਪੂਰਾ ਹੋ ਚੁੱਕਾ ਹੈ। ਹੁਣ ਫ਼ਿਲਮ ਨੂੰ ਫਿਲਮਾਉਣਾ ਬਾਕੀ ਹੈ। ਤੇਜਸ ਇੰਡੀਅਨ ਫਾਈਟਰ ਜਹਾਜ ਹਨ, ਜਿਨ੍ਹਾਂ ‘ਤੇ ਅਧਾਰਿਤ ਕੰਗਨਾ ਦੀ ਫ਼ਿਲਮ ਦੀ ਕਹਾਣੀ ਹੋਵੇਗੀ। ਕੰਗਨਾ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸੁਕ ਹੈ।


ਇਸ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਫਿਲਹਾਲ ਕੰਗਨਾ ਇਸ ਫ਼ਿਲਮ ਦੇ ਨਾਲ ਨਾਲ ਆਪਣੇ ਬਿਆਨਾਂ ਕਰਕੇ ਵੀ ਬੇਹੱਦ ਸੁਰਖੀਆਂ ਬਟੋਰ ਰਹੀ ਹੈ। ਕਿਸਾਨ ਅੰਦੋਲਨ ‘ਤੇ ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਸੁਰਖੀਆਂ ਦਾ ਕੇਂਦਰ ਬਣੀ ਹੋਈ ਹੈ।

ਪੰਜਾਬੀ ਗਾਇਕ ਜਸ ਬਾਜਵਾ ਅਤੇ ਗਾਇਕ ਬਰਾੜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿਚ ਕਿਸਾਨ ਐਂਥਮ ਡਲੀਟ ਦੀ ਗੱਲ ਕੀਤੀ । ਉਹਨਾਂ ਕਿਹਾ ਕਿ ਸਾਰੇ ਗਾਇਕ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਲਈ ਅਸੀਂ ਜਿੱਤਣ ਤੱਕ ਇਕੱਠੇ ਖੜੇ ਹਾਂ। ਕਿਸਾਨ ਐਂਥਮ ਨੂੰ ਕਿਉਂ ਹਟਾਇਆ ਗਿਆ ਇਹ ਇਕ ਵੱਡੀ ਸਾਜਿਸ਼ ਜਾਪਦੀ ਹੈ, ਕਿਉਂਕਿ ਇਹ ਗਾਣਾ ਵਪਾਰਕ ਨਹੀਂ ਹੈ ਅਤੇ ਕਿਸੇ ਵੀ ਕਲਾਕਾਰ ਨੂੰ ਇਸ ਗਾਣੇ ਲਈ ਕੋਈ ਪੈਸਾ ਨਹੀਂ ਅਦਾ ਕੀਤਾ । ਇਹ ਗਾਣਾ ਕਿਸਾਨੀ ਲਹਿਰ ਨੂੰ ਕਾਫ਼ੀ ਹੁਲਾਰਾ ਦੇ ਰਿਹਾ ਸੀ, ਇਸ ਲਈ ਅਜਿਹਾ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਇਸ ਵਿਰੁੱਧ ਲੱਗੇ ਹੋਏ ਹਨ । ਹਾਲਾਂਕਿ ਇਸ ਗਾਣੇ ਦੀ ਕਮਾਈ ਵੀ ਕਿਸਾਨੀ ਭਰਾਵਾਂ ਦੇ ਹਿੱਤ ਵਿਚ ਹੈ ।


ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਅੱਜ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਖ਼ਾਲਸਾ ਏਡ ਦੀ ਟੀਮ ਵਲੋਂ ਲੋਕਾਂ ਨੂੰ ਜ਼ਰੂਰੀ ਵਸਤੂਆਂ ਵੰਡਣ ਦੀ ਕੀਤੀ ਜਾ ਰਹੀ ਸੇਵਾ ‘ਚ ਆਪਣਾ ਯੋਗਦਾਨ ਵੀ ਪਾਇਆ।


‘ਜ਼ਮੀਨ ਨਹੀਂ ਪਰ ਜ਼ਮੀਰ ਹੈ’ ਦੇ ਨਾਅਰੇ ਨਾਲ ਕਿਸਾਨੀ ਸੰਘਰਸ਼ ਨੂੰ ਵਪਾਰੀ, ਮੁਲਾਜ਼ਮ, ਮਜ਼ਦੂਰ ਆੜ੍ਹਤੀ ਆਦਿ ਵਰਗਾਂ ਦਾ ਸਹਿਯੋਗ ਮਿਲਣ ਕਾਰਨ ਸਖਤ ਠੰਢ ਦੇ ਬਾਵਜੂਦ ਦਿੱਲੀ ਦੀਆਂ ਸੜਕਾਂ ‘ਤੇ ਇਕੱਠ ਵਧਦਾ ਜਾ ਰਿਹਾ ਹੈ ਜੋ ਕਿਸਾਨਾਂ ਲਈ ਸੰਜੀਵਨੀ ਬੂਟੀ ਅਤੇ ਕੇਂਦਰ ਸਰਕਾਰ ਲਈ ਵੱਡੀ ਸਿਰਦਰਦੀ ਬਣਦਾ ਜਾ ਰਹੇ, ਟਿਕਰੀ ਬਾਰਡਰ ‘ਤੇ ਪਹਿਰਾ ਦੇ ਰਹੀਆਂ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਦੌਰਾਨ ਧਰਨਾ ਦੇ ਰਹੇ ਕਿਸਾਨਾਂ ਦੀ ਗਿਣਤੀ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ ਅਤੇ ਬੇਜ਼ਮੀਨੇ ਵਰਗ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ |


ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਪ੍ਰਭਾਵਸ਼ਾਲੀ ਤਕਰੀਰਾਂ ਦਾ ਸਿਲਸਿਲਾ ਜਾਰੀ:-ਕਿਸਾਨੀ ਸੰਘਰਸ਼ ਦੇ 20ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੋਂ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਸਾਲ 2014 ਵਿਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਕੀਤਾ ਵਾਅਦਾ ਯਾਦ ਕਰਾਉਂਦਿਆਂ ਕਿਹਾ ਕਿ ਜਨਤਾ ਨਾਲ ਵਾਅਦਾ ਖ਼ਿਲਾਫ਼ੀ ਕਰਨ ਵਾਲੇ ਲੀਡਰਾਂ ਦੀ ਉਮਰ ਜ਼ਿਆਦਾ ਵੱਡੀ ਨਹੀਂ ਹੁੰਦੀ, ਇਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਕਿਸਾਨ ਮਾਰੂ ਕਾਨੂੰਨ ਤੁਰੰਤ ਰੱਦ ਕੀਤੇ ਜਾਣ | ਸਟੇਜ ਤੋਂ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਗਾਇਕ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ, ਗੀਤਕਾਰ ਬੱਬੂ ਬਰਾੜ, ਪ੍ਰਗਟ ਸਿੰਘ ਸਕੱਤਰ ਬੀ.ਕੇ.ਯੂ ਰਾਜੇਵਾਲ ਆਦਿ ਨੇ ਸੰਬੋਧਨ ਕੀਤਾ |


ਹਰਿਆਣਾ ਤੋਂ ਆਈਆਂ ਬੀਬੀਆਂ ਬਣੀਆਂ ਖਿੱਚ ਦਾ ਕੇਂਦਰ:-ਅਖਿਲ ਭਾਰਤੀ ਜਨਵਾਦੀ ਮਹਿਲਾ ਸੰਮਤੀ ਹਰਿਆਣਾ ਤੋਂ ਆਈਆਂ ਬੀਬੀਆਂ ਦਾ ਜਥਾ ਟਿਕਰੀ ਬਾਰਡਰ ‘ਤੇ ਖਿੱਚ ਦਾ ਕੇਂਦਰ ਬਣਿਆ ਰਿਹਾ, ਹਰਿਆਣਵੀ ਪਹਿਰਾਵਾ ਪਹਿਨ ਕੇ ਆਈਆਂ ਇਨ੍ਹਾਂ ਔਰਤਾਂ ਵਲੋਂ ਜਿੱਥੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਇਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਕਿ ਵੱਡੀ ਗਿਣਤੀ ‘ਚ ਹਰਿਆਣਵੀ ਔਰਤਾਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੀਆਂ |

About admin

Check Also

ਰਾਣੋ ਮਾਮਲੇ ‘ਚ ਉਮਰਾਨੰਗਲ ਸਣੇ 4 ਹੋਰ ਪੁਲਿਸ ਅਫਸਰਾਂ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 25 ਮਾਰਚ – ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਡ- ਰੱ- ਗ ਕੇ-ਸ ‘ਚ ਫ-ੜੇ ਗਏ …

%d bloggers like this: