ਮੋਦੀ ਦੇ ਸਿੱਖ ਭਾਈਚਾਰੇ ਨਾਲ ਰਿਸ਼ਤਿਆਂ ਨੂੰ ਪ੍ਰਚਾਰਨ ਲਈ 5 ਦਿਨ ‘ਚ ਭੇਜੀਆਂ 2 ਕਰੋੜ ਈਮੇਲਾਂ

3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਮੋਦੀ ਸਰਕਾਰ ਵਲੋਂ ਭਾਰਤ ਅਤੇ ਬਾਹਰ ਵਸਦੇ ਸਿੱਖਾਂ ਨੂੰ 2 ਕਰੋੜ ਈ-ਮੇਲਾਂ ਭੇਜੀਆਂ ਗਈਆਂ ਹਨ, ਜਿਸ ਵਿੱਚ ਇੱਕ ਕਿਤਾਬਚਾ ਹੈ ਤੇ ਇਸ ਕਿਤਾਬਚੇ ਰਾਹੀਂ ਮੋਦੀ ਨੂੰ ਸਿੱਖਾਂ ਦਾ ਮਿੱਤਰ ਦਰਸਾਇਆ ਗਿਆ ਹੈ।
ਸਰਕਾਰ ਨੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਸਾਰੀ ਤਾਕਤ ਲਾ ਦਿੱਤੀ ਹੈ, ਕਿਤਾਬਚਾ ਦੇਖਣ ਲਈ ਇਹ ਲਿੰਕ ਖੋਲ੍ਹ ਕੇ ਖਬਰ ਦੇ ਅਖੀਰ ਤੱਕ ਜਾਓ ਤੇ ਖਬਰ ਦੇ ਅਖਿਰ ‘ਚ ਨੀਲੇ ਅੱਖਰ ਨੱਪੋ।

ਨਵੀਂ ਦਿੱਲੀ, 13 ਦਸੰਬਰ- 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ 8 ਦਸੰਬਰ ਤੋਂ 12 ਦਸੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਿੱਖ ਭਾਈਚਾਰੇ ਦੇ ਸਮਰਥਨ ‘ਚ ਲਏ 13 ਫ਼ੈਸਲਿਆਂ ਬਾਰੇ ਜਾਣੂ ਕਰਵਾਉਣ ਲਈ ਆਪਣੇ ਗਾਹਕਾਂ ਨੂੰ 2 ਕਰੋੜ ਈ-ਮੇਲਾਂ ਭੇਜੀਆਂ। ਇਹ ਈਮੇਲਾਂ ਬਾਹਰਲੇ ਮੁਲਕਾਂ ‘ਚ ਵਸਦੇ ਸਿੱਖਾਂ ਨੂੰ ਵੀ ਆਈਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ”ਲੋਕਾਂ ਨੂੰ ਬਿੱਲਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਬਾਰੇ ਅਫ਼ਵਾਹਾਂ ਦਾ ਖੰਡਨ ਕਰਨ ਲਈ” ਆਈ. ਆਰ. ਸੀ. ਟੀ. ਸੀ. ਨੇ ਆਪਣੇ ਗਾਹਕਾਂ ਨੂੰ 47 ਪੰਨਿਆਂ ਦਾ ਕਿਤਾਬਚਾ (ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ) ਈ-ਮੇਲ ਰਾਹੀਂ ਭੇਜਿਆ। ਇਹ ਕਿਤਾਬਚਾ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ‘ਚ ਹੈ।

ਇਹ ਈ-ਮੇਲਾਂ ਆਈ. ਆਰ. ਸੀ. ਟੀ. ਸੀ. ਦੇ ਪੂਰੇ ਡਾਟਾਬੇਸ, ਜਿਥੇ ਯਾਤਰੀ ਟਿਕਟਾਂ ਬੁੱਕ ਕਰਵਾਉਂਦੇ ਸਮੇਂ ਆਪਣਾ ਵੇਰਵਾ ਦਰਜ ਕਰਵਾਉਂਦੇ ਹਨ, ‘ਚ ਭੇਜੀਆਂ ਗਈਆਂ। ਪਰ ਇਹ ਈਮੇਲਾਂ ਬਾਹਰਲੇ ਸਿੱਖਾਂ ਤੱਕ ਕਿਵੇਂ ਪੁੱਜ ਰਹੀਆਂ, ਇਹ ਅਹਿਮ ਸਵਾਲ ਹੈ। ਬਾਹਰਲੇ ਸਿੱਖਾਂ ਦਾ ਡਾਟਾਬੇਸ ਕਿੱਥੋਂ ਮਿਲਿਆ? ਇਹ ਚਿੰਤਾ ਵਾਲੀ ਗੱਲ ਹੈ।