ਵੀਡੀਉ – ਰਾਜੇਵਾਲ ਨੂੰ ਨਿਹੰਗ ਸਿੰਘਾਂ ਦਾ ਜਵਾਬ, ਰਾਜੇਵਾਲ ਨੇ ਮੰਗੀ ਮੁਆਫੀ

ਰਾਜੋਵਾਲ ਸਾਹਿਬ: ਕੀ ਇਨਸਾਨੀਅਤ ਪਹਿਲੇ ਜਾਂ ਧਰਮ?

ਜਿਹੜੀ ਧਰਮ ਨਿਰਪੱਖਤਾ/ਇਨਸਾਨੀਅਤ ਦੀ ਗੇਂਦ ਨਾਲ ਤੁਸੀਂ ਕਈ ਸਾਲਾਂ ਤੋਂ ਖੇਡ ਰਹੇ ਹੋ…ਇਹ ਤੁਸੀਂ ਕਿਥੋਂ ਲਈ? ਇਹ ਪੱਛਮੀਂ/ਕਾਮਰੇਡੀ ਵਿਚਾਰਧਾਰਾ ਦੇ ਗੰ ਦ ਦਾ ਟੋਕਰਾ ਪੰਥ ਦੇ ਵੇਹੜੇ ਨਾ ਸੁਟੋ! ਦੁਨੀਆ ਵਿਚ ਸਭ ਤੋਂ ਵੱਧ ਕਤਲੇਆਮ ਤੁਹਾਡੇ ਵਲੋਂ ਅਪਣਾਈ ਗਈ ਨਾਸਤਿਕ ਵਿਚਾਰਧਾਰਾ ਵਲੋਂ ਹੀ ਹੋਇਆ ਹੈ (ਹਿਟਲਰ, ਸਟਾਲਿਨ, ਚਿੜੀਮਾਰ ਮਾਓ ਆਦਿ)

1. ਲੰਗਰ/ਪੰਗਤ ਕਿਹੜੀ ਧਰਮ ਨਿਰਪੱਖਤਾ ਵਿੱਚੋ ਨਿਕਲੀ? 2. ਜੇ ਇਨਸਾਨੀਅਤ ਪਹਿਲੇ ਸੀ ਤੇ ਫਿਰ ਇਸ ਇਲਾਕੇ ਦੀਆਂ ਬਾਈ ਬਾਈ ਹਜ਼ਾਰ ਬੇਟੀਆਂ ਕੌਣ ਛਡਾ ਕੇ ਦਿੰਦਾ? 3. ਧੋਤੀ ਟੋਪੀ ਨੂੰ ਅਜ਼ਾਦ ਕਰਾਉਣ ਲਈ ਸਭ ਤੋਂ ਵੱਧ ਕਿਸ ਧਰਮ ਨੇ ਕੁਰਬਾਨੀ ਦਿਤੀ ? 4. ਕਿਹੜੇ ਧਰਮ ਨਿਰਪੱਖ ਭਾਰਤੀ ਨੇ ਅੱਜ ਤਕ ਦੂਸਰੇ ਦੀ ਧਾਰਮਿਕ ਆਜ਼ਾਦੀ ਲਈ ਕੁਰਬਾਨੀ ਦਿਤੀ? 5. ਮੋਰਚੇ ਵਿਚ 90 ਫ਼ੀਸਦ ਤੋਂ ਜ਼ਿਆਦਾ ਕਿਸ ਧਰਮ ਦੇ ਲੋਕ ਵਧ ਚੜ ਕੇ ਹਿੱਸਾ ਪਾ ਰਹੇ ਹਨ?

ਬਹੁਗਿਣਤੀ ਦੇ ਡਰ ਤੋਂ ਸਿੱਖ ਹੋਣ ਦੀ ਹੀਣ ਭਾਵਨਾ ਛੱਡੋ !!! (STOP BEING AN APOLOGIST FOR BEING A SIKH)

ਵੈਸੇ ਹਿੰਦੂਤਵੀ ਬਹੁਗਿਣਤੀ ਨੂੰ ਇਹ ਧਰਮ ਨਿਰਪੱਖਤਾ ਦਾ ਪੱਤਾ ਰਾਸ ਬਹੁਤ ਆਇਆ…ਓਹਨਾ ਦਾ ਇਕ ਵਰਗ(ਸ਼ੇਖਰ ਗੁਪਤਾ, ਜੋਗਿੰਦਰ ਯਾਦਵ ਆਦਿ) ਸਾਡੇ ਨਾਲ ਧਰਮ ਨਿਰਪੱਖਤਾ ਦੀ ਖੇਡ ਖੇਡ ਕੇ ਸਾਨੂੰ ਆਪਣੇ ਧਰਮ/ਇਤਿਹਾਸ/ਪ੍ਰੰਪਰਾਵਾਂ ਤੋਂ ਤੋੜ ਕੇ ਸਾਡਾ ਹਿੰਦੂਕਰਨ ਕਰਨਾ ਚਾਹੁੰਦੇ ਹਨ….ਜੇ ਏਡੇ ਹੀ ਧਰਮ ਨਿਰਪੱਖ ਹਨ ਫਿਰ “ਭਾਰਤ ਮਾਤਾ ਦੀ ਜੈ” ਕਹਿਣ ਦੀ ਬਜਾਇ “ਰਾਜ ਕਰੇਗਾ ਖਾਲਸਾ” ਕਿਓਂ ਨਹੀਂ ਕਹਿੰਦੇ?ਦਸਵੇਂ ਪਾਤਸ਼ਾਹ ਦਾ ਬਚਨ ਯਾਦ ਰੱਖੋ, ਜਿਹਨਾਂ ਦੀ ਕਿਰਪਾ ਸਦਕਾ ਅਜ ਸਿੱਖਾਂ ਨੇ ਦਿੱਲੀ ਘੇਰੀ ਹੈ:

ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ ।।ਜਬ ਯੇਹ ਗਹੇਂ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ।।

ਅਰਥ: ਜਦ ਤਕ ਮੇਰਾ ਖਾਲਸਾ ਸੁਤੰਤਰ ਰਹੇਗਾ ਮੈਂ ਉਸ ਦੇ ਅੰਗ ਸੰਗ ਹਾਂ. ਜਦ ਇਹ ਬ੍ਰਾਹਮਣ ਦੀ ਚਾਲ ਰੀਤ ਵਿਚ ਫਸ ਗਿਆ, ਮੈਂ ਇਸ ਤੇ ਯਕੀਨ ਨਹੀਂ ਕਰਨਾ..ਯਾਦ ਰੱਖੋ ਨਿਸ਼ਾਨ ਸਾਹਿਬ 5 ਚੀਜ਼ ਦਾ ਪ੍ਰਤੀਕ ਹੈ:

1. ਜਿੱਥੇ ਅਕਾਲ ਦੀ ਉਸਤਤ ਹੋਵੇ। 2. ਜਿਥੇ ਦੁਨਿਆਵੀ ਅਤੇ ਰੂਹਾਨੀ ਗਿਆਨ ਦੀ ਪ੍ਰਾਪਤੀ ਹੋਏ। 3. ਭੁੱਖੇ ਲਈ ਲੰਗਰ ਹੋਏ। 4. ਜਿੱਥੇ ਨਿਆਸਰੇ ਤੇ ਰਾਹਗੀਰਾਂ ਲਈ ਸਰਾਂ ਹੋਏ।5. ਨਿਤਾਣੇ ਦੇ ਲਈ ਜਾ ਬ ਰ ਰੋਕਣ ਵਾਲਾ ਕਿਲਾ ਹੋਏ।


ਲਾਗਤੇ ਦਿਵਾਨ ਰਹੇਂ ਗਾਵਤੇ ਸੁਜਾਨ ਰਹੇਂ,ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ.