Breaking News
Home / ਪੰਜਾਬ / ਡਾ. ਸੁਖਪ੍ਰੀਤ ਸਿੰਘ ਉਦੋਕੇ ਵਲੋਂ ਰਾਜੇਵਾਲ ਨੂੰ ਉਸੇ ਦੀ ਹੀ ਸਟੇਜ ਤੋਂ ਠੋਕਵਾਂ ਜਵਾਬ

ਡਾ. ਸੁਖਪ੍ਰੀਤ ਸਿੰਘ ਉਦੋਕੇ ਵਲੋਂ ਰਾਜੇਵਾਲ ਨੂੰ ਉਸੇ ਦੀ ਹੀ ਸਟੇਜ ਤੋਂ ਠੋਕਵਾਂ ਜਵਾਬ

ਅੱਜ ਕਿਸਾਨ ਆਗੂ ਰਾਜੇਵਾਲ ਸਾਹਿਬ ਜ਼ੀ ਨਿਊਜ਼ ਦੀ ਖ਼ਬਰ ਦੇ ਦਬਾਅ ਹੇਠ ਮੋਰਚੇ ‘ਚ ਲੱਗੇ ਸਿੱਖਾਂ ਦੇ ਚਿੰਨ੍ਹ ਕੇਸਰੀ ਨਿਸ਼ਾਨ ਨੂੰ ਲਾਹੁਣ ਲਈ ਕਹਿ ਰਹੇ ਨੇ ਕਿ ਇਸ ਨਾਲ ਖਾਲਿਸਤਾਨ ਦਾ ਭੁਲੇਖਾ ਪੈਂਦਾ। ਕੱਲ੍ਹ ਨੂੰ ਜ਼ੀ ਨਿਊਜ਼ ਤੁਹਾਡੀ ਦਸਤਾਰ ‘ਤੇ ਰਿਪੋਰਟ ਬਣਾ ਦੇਵੇਗਾ ਕਿ ਦਸਤਾਰ ਵਾਲੇ ਖਾਲਿਸਤਾਨੀ ਨੇ। ਫਿਰ ਕੀ ਕਰੋਂਗੇ?

ਤੁਹਾਨੂੰ ਦਿੱਲੀ ਦਬਾਅ ਬਣਾਉਣ ਲਈ ਭੇਜਿਆ ਪੰਜਾਬੀਆਂ ਨੇ, ਦਬਾਅ ਕਬੂਲਣ ਲਈ ਨਹੀਂ। ਹਰ ਸਿੱਖ ਇਸ ਕੇਸਰੀ ਨਿਸ਼ਾਨ ਤੋਂ ਊਰਜਾ ਲੈਂਦਾ, ਦੇਖਣ ਸਾਰ ਚੜ੍ਹਦੀ ਕਲਾ ‘ਚ ਹੋ ਜਾਂਦਾ। ਕੀ ਭਾਰਤ ਦੇ ਲੋਕ ਇਸ ਚਿੰਨ੍ਹ ਤੋਂ ਅਨਜਾਣ ਨੇ, ਜਦ ਇਹ ਲਗਾ ਕੇ ਸਿੱਖ ਕਦੇ ਕਰੋਨਾ ਦੌਰਾਨ ਲੋਕਾਈ ਦੀ ਸੇਵਾ ਕਰਦੇ ਹਨ, ਕਦੇ ਵੱਖ ਵੱਖ ਸੂਬਿਆਂ ‘ਚ ਕੁਦਰਤੀ ਆਫ਼ਤਾਂ ਦੌਰਾਨ ਜਾ ਕੇ ਲੰਗਰ ਲਾਉਂਦੇ ਹਨ।

ਤੁਸੀਂ ਆਪਣੀ ਪਿੱਠ ‘ਤੇ ਤਿਰੰਗਾ ਛੱਡ ਕੇ ਬੇਸ਼ੱਕ ਸੰਘੀ ਝੰਡਾ ਵੀ ਬੰਨ੍ਹ ਲਿਓ, ਗੋਦੀ ਮੀਡੀਏ ਨੇ ਕਿਸਾਨ ਸੰਘਰਸ਼ ‘ਤੇ ਊਜ ਲਾਉਣ ਦਾ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ, ਜਿਵੇਂ ਕਿ ਪਿੰਨੀਆਂ, ਪੀਜ਼ਿਆਂ ਅਤੇ ਫੁੱਟ ਮੈਸਾਜਰਾਂ ‘ਤੇ ਰਿਪੋਰਟਾਂ ਬਣਾ ਚੁੱਕੇ ਨੇ। ਹੁਣ ਉਹ ਵੀ ਬੰਦ ਕਰਾਓਂਗੇ?

ਜੇ ਤੁਹਾਡੀਆਂ ਅਜਿਹੀਆਂ ਬੇਸਿਰ ਪੈਰ ਦੀਆਂ ਬੇਥਵੀਆਂ ਗੱਲਾਂ ਤੇ ਕਮਜ਼ੋਰੀਆਂ ਕਾਰਨ ਇਸ ਸੰਘਰਸ਼ ਨੂੰ ਢਾਹ ਲੱਗੀ ਤਾਂ ਪੰਜਾਬ ਨੇ ਤੁਹਾਨੂੰ ਬਖ਼ਸ਼ਣਾ ਨਹੀਂ।


ਕਿਸਾਨੀ ਸੰਘਰਸ਼ ਨੂੰ ਸਰਕਾਰ ਨਾਲੋਂ ਵੱਧ ਖਤਰਾ ਕਾਮਰੇਡਾਂ ਦੀ ਪੁੱਠੀਆਂ ਹਰਕਤਾਂ ਤੋਂ ਹੈ। ਇਹ ਕਦੇ ਨਕਸਲੀਆਂ ਦੇ ਪੋਸਟਰ ਲਹਿਰਾਉਂਦੇ, ਕਦੇ ਨਿਸ਼ਾਨ ਸਾਹਿਬ ਦਾ ਵਿਰੋਧ ਕਰਦੇ ਹਨ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: