ਮਹਾਰਾਸ਼ਟਰ ਦੇ ਕਿਸਾਨ ਆਗੂ ਰਾਜੂ ਸ਼ੈੱਟੀ ਦਾ ਵੱਡਾ ਬਿਆਨ

ਮਹਾਰਾਸ਼ਟਰ ਦੇ ਕਿਸਾਨ ਆਗੂ ਰਾਜੂ ਸ਼ੈੱਟੀ ਦਾ ਵੱਡਾ ਬਿਆਨ: ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਇੰਦਰਾ ਗਾਂਧੀ ਵਾਲੀ ਗ਼ਲਤੀ ਦੁਹਰਾ ਰਿਹੈ ਮੋਦੀ
1849 Panjab

ਮਹਾਰਾਸ਼ਟਰ ਦੇ ਵੱਡੇ ਕਿਸਾਨ ਆਗੂ ਅਤੇ ਸਾਬਕਾ ਐਮ ਪੀ ਰਾਜੂ ਸ਼ੈਟੀ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਗੱਲ ਨਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਵਾਲੀ ਗ਼ਲਤੀ ਦੁਹਰਾ ਰਿਹਾ ਹੈ।

ਪੱਤਰਕਾਰ ਵਲੋਂ ਜਦੋਂ ਪੁੱਛਿਆ ਗਿਆ ਕਿ ਦੋਵੇਂ ਧਿਰਾਂ ਕਿਸੇ ਤਰ੍ਹਾਂ ਦੇ ਸਮਝੌਤੇ ਉਪਰ ਰਾਜ਼ੀ ਨਹੀਂ ਤਾਂ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ, ਤਾਂ ਇਸ ਦੇ ਜਵਾਬ ਵਜੋਂ ਰਾਜੂ ਸ਼ੈਟੀ ਨੇ ਕਿਹਾ ਕਿ ਅੱਸੀਵੇਂ ਦਹਾਕੇ ਵਿੱਚ ਇੰਦਰਾ ਗਾਂਧੀ ਨੇ ਵੀ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਸੀ ਸੁਣੀ ਜਿਸ ਦਾ ਨਤੀਜਾ ਸਾਰੇ ਦੇਸ਼ ਨੇ ਦੇਖਿਆ ਹੈ। ਸ਼ੈਟੀ ਨੇ ਕਿਹਾ ਕਿ ਜੇ ਹੁਣ ਵੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਤਾਂ ਭਾਰਤ ਵਿਰੋਧੀ ਤਾਕਤਾਂ ਇਸ ਦਾ ਫਾਇਦਾ ਉਠਾਉਣਗੀਆਂ ਅਤੇ ਦੇਸ਼ ਨੂੰ ਲੰਮੇ ਸਮੇਂ ਵਾਸਤੇ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਸ਼ੈੱਟੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਤੀਬਰਤਾ ਦਿਨੋਂ ਦਿਨ ਵਧ ਰਹੀ ਹੈ, ਇਸ ਨੂੰ ਸਰਕਾਰ ਗੰਭੀਰਤਾ ਨਾਲ ਵਿਚਾਰੇ।