ਕਿਸਾਨਾਂ ਦੇ ਹੱਕ ਵਿਚ ਡਟੇ ਅਮਰਿੰਦਰ ਗਿੱਲ- ਅੰਬਾਨੀ ਦੀ ਕੰਪਨੀ ਦਾ ਕੀਤਾ ਬਾਈਕਾਟ, ਲਏ ਗੀਤ ਵਾਪਸ

ਕਿਸਾਨਾਂ ਨੂੰ ਬਚਾਉਣ ਖਾਤਰ ਜਿਥੇ ਪੰਜਾਬ ਤੇ ਆਮ ਲੋਕ ਅਡਾਨੀਆਂ-ਅੰਬਾਨੀਆਂ ਦਾ ਬਾਈਕਾਟ ਕਰਕੇ ਆਪੋ ਆਪਣੇ ਪੱਧਰ ‘ਤੇ ਬਣਦਾ ਯੋਗਦਾਨ ਪਾ ਰਹੇ ਹਨ। ਅਜਿਹੀ ਹੀ ਇਕ ਸੁਖਦ ਤੇ ਪਹਿਲਕਦਮੀ ਵਾਲੀ ਖਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਲੋਂ ਵੀ ਆਈ ਹੈ। ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ” ਨੇ ਅੰਬਾਨੀ ਦੀ ਕੰਪਨੀ “ਜਿਓ ਸਾਵਨ ਡਿਜੀਟਲ ਸਟੋਰ” ਦਾ ਮੁੰਕਮਲ ਬਾਈਕਾਟ ਕਰਦਿਆਂ ਬਿਨਾਂ ਕਿਸੇ ਵਿੱਤੀ ਘਾਟੇ ਦੀ ਪ੍ਰਵਾਹ ਕਰਦਿਆਂ ਆਪਣੀ ਸਾਰੀਆਂ ਫਿਲਮਾਂ ਦੇ ਮਿਊਜ਼ਿਕ, ਅਮਰਿੰਦਰ ਗਿੱਲ ਦੇ ਗੀਤਾਂ ਸਮੇਤ ਕੰਪਨੀ ਦੇ ਬਾਕੀ ਕਲਾਕਾਰਾਂ ਤੱਕ ਦੇ ਗੀਤ ਰੋਸ ਵਜੋਂ ਵਾਪਸ ਲੈ ਲਏ ਹਨ।

ਅੰਗਰੇਜ, ਬੰਬੂਕਾਟ, ਲਵ ਪੰਜਾਬ, ਲਾਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਵੇਖ ਬਰਾਤਾਂ ਚੱਲੀਆਂ, ਭੱਜੋ ਵੀਰੋ ਵੇ, ਚੱਲ ਮੇਰਾ ਪੁੱਤ ਸਮੇਤ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਇਸ ਕੰਪਨੀ ਦਾ ਇਹ ਫੈਸਲਾ ਬਿਨਾਂ ਸ਼ੱਕ ਸਾਵਨ ਨੂੰ ਪੰਜਾਬ ਵਿਚ ਢਾਹ ਲਾਉਣ ਦਾ ਸ਼ੁਰੂਆਤੀ ਕਦਮ ਹੈ।

ਇਹ ਪਹਿਲ ਕਦਮੀ ਤੋਂ ਬਾਅਦ ਆਸ ਹੈ ਕਿ ਹੁਣ ਹੋਰ ਕਲਾਕਾਰ ਤੇ ਕੰਪਨੀਆ ਵੀ ਅੰਬਾਨੀ ਤੋਂ ਆਪਣੇ ਮਿਊਜਿਕ, ਫਿਲਮਾਂ ਦੇ ਅਧਿਕਾਰ ਵਾਪਸ ਲੈ ਕੇ ਕਿਸਾਨ ਦੀ ਜ਼ਮੀਨ ‘ਤੇ “ਅੱਖ ਰੱਖਣ” ਦਾ ਗੁੱਸਾ ਤੇ ਰੋਸ ਜਾਹਰ ਕਰਨੀਆਂ। ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦਾ ਇਹ ਫੈਸਲਾ ਤੇ ਪਹਿਲਕਦਮੀ ਸ਼ਲਾਘਾਯੋਗ ਹੈ।
-Sapan Manchanda