ਕਾਮਰੇਡਾਂ ਦੀ ਇਮਾਨਦਾਰੀ ਤੇ ਕਦੇ ਵੀ ਕੋਈ ਸ਼ਕ ਨਹੀਂ ਹੋਣਾ ਚਾਹੀਦਾ – ਅਜਮੇਰ ਸਿੰਘ

• ਸ਼ਾਇਦ ਆੳਣ ਵਾਲੇ ਸਮੇ ‘ਚ ਸਿੱਖਾਂ ਦੀ ਕਾਮਰੇਡਾਂ ਪ੍ਰਤੀ ਸੋਚ ਬਦਲੂਗੀ, ਕਾਮਰੇਡਾਂ ਦੀ ਵੀ ਸਿੱਖਾਂ ਪ੍ਰਤੀ ਸੋਚ ਬਦਲੂਗੀ – ਅਜਮੇਰ ਸਿੰਘ

ਜਦ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਸਿਰਫ਼ ਸਿੱਖ ਸਹਿਤ ਪੜਨ ਤੇ ਵੰਡਣ ਕਰਕੇ ਉਮਰ ਕੈ ਦਾਂ ਭੁਗਤਣੀਆਂ ਪੈ ਰਹੀਆਂ ਹੋਣ।

ਜਦ ਸੋਸ਼ਲ ਮੀਡੀਆ ਤੇ ਰੈਫ਼ਰੈਨਡਮ ਦੀ ਮਹਿੰਮ ਨਾਲ ਜੁੜਨ ਵਾਲਿਆਂ ਨੂੰ UAPA ਲਗਾ ਕੇ ਜੇਲਾਂ’ਚ ਸੁੱਟਿਆ ਗਿਆ ਹੋਵੇ। ਜਦ ਪੰਜਾਬ ਦੇ ਸਿੱਖ ਸਜਾਵਾਂ ਪੂਰੀਆਂ ਕਰਕੇ ਵੀ ਜੇਲ੍ਹਾਂ’ਚ ਹੀ ਬੰਦ ਬੈਠੇ ਹੋਣ। ਜਦ ਜੱਗੀ ਜੌਹਲ ਵਰਗੇ ਨੌਜਵਾਨ ਨੂੰ ਤਿੰਨ ਸਾਲ ਤੋਂ ਵਗੈਰ ਕਿਸੇ ਸਬੂਤ ਤੋਂ ਜੇ ਲ’ਚ ਬੰਦ ਕਰ ਰੱਖਿਆ ਹੋਵੇ ਤਾਂ ਉਦੋਂ ਉਸ ਸੰਘਰਸ਼’ਚ ਜਿਹੜਾ ਪੰਜਾਬ ਦੇ ਸਿੱਖਾਂ ਵੱਲੋਂ ਲੜਿਆ ਜਾ ਰਿਹਾ ਹੋਵੇ ਉਸ’ਚ ਸਟੇਟ ਦੇ ਜ਼ੁ ਲ ਮ ਤੋਂ ਪੀੜਤ ਕੇਵਲ ਗ਼ੈਰ ਪੰਜਾਬੀ ਤੇ ਗ਼ੈਰ ਸਿੱਖ ਲੋਕਾਂ ਲਈ ਹਾਅ ਦਾ ਨਾਅਰਾ ਮਾਰਨਾ ਕੇਵਲ ਪਖੰਡ ਹੈ, ਬੇਈਮਾਈ ਹੈ ਤੇ ਸਿੱਖਾਂ ਪ੍ਰਤੀ ਨਫ਼ਰਤ ਦਾ ਚਿੰਨ ਹੈ ।

ਸਿੱਖਾਂ’ਚ ਐਨੀ ਖੁੱਲਦਿੱਲੀ ਹੈ ਕਿ ਅਸੀੰ ਹਰ ਪੀੜਤ ਧਿਰ ਨਾਲ ਖੜਨ ਲਈ ਤਿਆਰ ਹਾਂ। ਸਾਨੂੰ ਨਕਸਲੀ ਜਾਂ ਕਿਸੇ ਹੋਰ ਦੇ ਹੱਕ’ਚ ਹਾਅ ਦਾ ਨਾਅਰਾ ਮਾਰਨ ਤੇ ਕੋਈ ਇਤਰਾਜ਼ ਨਹੀੰ। ਇਤਰਾਜ਼ ਤੁਹਾਡੀ ਬੇਈਮਾਈ ਤੇ ਹੈ ਜਿਸ ਬੇਈਮਾਨੀ ਨਾਲ ਤੁਸੀੰ ਦਿੱਲੀ ਵੱਲ ਬੰ ਦੂ ਕ ਸਿੱਖਾਂ ਦੇ ਮੋਢਿਆਂ ਤੇ ਰੱਖ ਕੇ ਖੜੇ ਹੋ ਅਤੇ ਸਾਡੇ ਮੁੱਦਿਆਂ ਦੀ ਗੱਲ ਵੀ ਨਹੀਂ ਕਰਦੇ। ਤੁਹਾਨੂੰ “ਬੋਲੇ ਸੋ ਨਿਹਾਲ” ਕਹਿਣ ਤੇ ਇਤਰਾਜ਼ ਹੈ ਤੇ ਮੋਰਚੇ ਨੂੰ ਨਕਸਲੀ ਰੰਗ ਦੇਣ’ਚ ਕੋਈ ਇਤਰਾਜ਼ ਨਹੀੰ। ਜੇਕਰ ਕਿਸਾਨੀ ਮੁੱਦੇ ਤੋਂ ਅੱਗੇ ਜਾ ਕੇ ਸੰਘਰਸ਼ ਦਾ ਘੇਰਾ ਵਿਸ਼ਾਲ ਕਰਨਾ ਹੈ ਤਾਂ ਉਸ ਵਿਚ ਸਟੇਟ ਦੇ ਸਭ ਜ਼ੁ ਲ ਮ ਹੀ ਆਉਣਗੇ। ਚੁਣ-ਚੁਣ ਕੇ ਆਪਣੀ ਪਸੰਦ ਦੇ ਜ਼ੁ ਲ ਮ ਅੱਗੇ ਲਿਆਉਣ ਨਾਲ ਸੰਘਰਸ਼ ਦਾ ਘੇਰਾ ਵਿਸ਼ਾਲ ਨਹੀਂ ਸੌੜਾ ਹੋਵੇਗਾ। ਜਦੋਂ ਸੰਘਰਸ਼ ਲੜ ਰਹੇ ਲੋਕਾਂ ਨਾਲ ਸਬੰਧਤ ਵਰਗ ਤੇ ਹੋ ਰਹੇ ਜ਼ੁਲਮ ਅਣਦੇਖੇ ਕੀਤੇ ਜਾਣ।

ਇਹ ਸਾਡਾ ਇਹ ਦਾਅਵਾ ਵੀ ਹੈ ਤੇ ਸਾਨੂੰ ਯਕੀਨ ਵੀ ਹੈ; ਜਿਹੜੀਆਂ ਬੀਬੀਆਂ ਤੇ ਬੁਜ਼ਰਗਾਂ ਹੱਥ ਤੁਸੀੰ ਨਕਸਲੀਆਂ ਦੀਆਂ ਫੋਟੋਆਂ ਫੜਾਈਆਂ ਹਨ। ਨਾ ਤਾਂ ਇਹ ਇਹਨਾਂ ਨੂੰ ਜਾਣਦੇ ਹਨ; ਨਾ ਇਹਨਾਂ ਨੂੰ ਤੁਹਾਡੀ ਖੱਬੇਪੱਖੀ ਵਿਚਾਰਧਾਰਾ ਦਾ ਕੋਈ ਇਲਮ ਹੈ ਅਤੇ ਨਾ ਹੀ ਇੱਥੋੰ ਇਹਨਾਂ ਨੂੰ ਕੋਈ ਪ੍ਰੇਰਨਾ ਮਿਲਦੀ ਹੈ। ਇਹਨਾਂ ਦੀ ਪ੍ਰੇਰਨਾ ਦਾ ਸਰੋਤ ਸਿੱਖ ਇਤਿਹਾਸ ਹੈ ਤੇ ਗੁਰੂ ਸਹਿਬਾਨ ਹਨ। ਇਹਨਾਂ ਨੇ ਸਾਂਝੀ ਵਾਲਤਾ ਕਿਸੇ ਵਿਦੇਸ਼ੀ ਫਲਸਫੇ ਤੋੰ ਨਹੀੰ ਸਿੱਖੀ, ਸਗੋਂ ਗੁਰੂ ਘਰੋੰ ਸਿੱਖੀ ਹੈ। ਇਹ ਤੁਹਾਡੀ ਬੇਈਮਾਨੀ ਹੈ ਕਿ ਤੁਸੀਂ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਤੇ ਸਿਦਕ ਨੂੰ ਆਪਣੀ ਸੌੜੀ ਸਿਆਸਤ ਲਈ ਵਰਤ ਰਹੇ ਹੋ।
– ਸਤਵੰਤ ਸਿੰਘ