Breaking News
Home / ਦੇਸ਼ / ਭਾਜਪਾ ਨੇ ਕਿਸਾਨਾਂ ਨੂੰ ਟੱਕਰ ਦੇਣ ਲਈ ਲਾਇਆ ਬਰਾਬਰ ਮੋਰਚਾ

ਭਾਜਪਾ ਨੇ ਕਿਸਾਨਾਂ ਨੂੰ ਟੱਕਰ ਦੇਣ ਲਈ ਲਾਇਆ ਬਰਾਬਰ ਮੋਰਚਾ

ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ (Agriculture Law) ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਅੱਜ ਬੀਜੇਪੀ (BJP) ਦੇਸ਼ ਭਰ ਵਿੱਚ ਵੱਡਾ ਐਕਸ਼ਨ ਕਰਨ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਣ ਲਈ ਨਵੀਂ ਪਲਾਨਿੰਗ ਕੀਤੀ ਹੈ। ਇਸ ਤਹਿਤ ਭਾਜਪਾ ਵੱਲੋਂ ਦੇਸ਼ ਭਰ ‘ਚ ਅੱਜ ਤੋਂ ਚੌਪਾਲ ਤੇ ਪ੍ਰੈੱਸ ਕਾਨਫਰੰਸਾਂ ( chaupals and Press Conference) ਕਰਕੇ ਖੇਤੀ ਕਾਨੂੰਨਾਂ ਦੇ ਲਾਭ ਦੱਸੇ ਜਾਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਪ੍ਰੋਗਰਾਮ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤੇ ਜਾਣਗੇ।

ਦੱਸ ਦਈਏ ਕਿ ਭਾਜਪਾ ਵੱਲੋਂ ਅੱਜ ਤੋਂ ਖੇਤੀਬਾੜੀ ਬਿੱਲਾਂ ਦੇ ਫਾਇਦਿਆਂ ਬਾਰੇ ਦੱਸਣ ਲਈ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ‘ਚੌਪਾਲ’ ਤੇ ਪ੍ਰੈੱਸ ਕਾਨਫਰੰਸ ਕੀਤੀਆਂ ਜਾਣਗੀਆਂ। ਆਉਣ ਵਾਲੇ ਦਿਨਾਂ ਵਿੱਚ 700 ਪ੍ਰੈੱਸ ਕਾਨਫਰੰਸਾਂ ਤੇ 700 ਚੌਪਲਾਂ ਕੀਤੀਆਂ ਜਾਣਗੀਆਂ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖੇਤੀਬਾੜੀ ਕਾਨੂੰਨਾਂ ਬਾਰੇ ਭੰਬਲਭੂਸੇ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ੁੱਕਰਵਾਰ ਸਵੇਰੇ ਖੇਤੀਬਾੜੀ ਕਾਨੂੰਨਾਂ ‘ਤੇ ਇੱਕ ਵੀਡੀਓ ਟਵੀਟ ਕੀਤਾ। ਵੀਡੀਓ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, “ਮੇਰੇ ਦੋ ਕੈਬਨਿਟ ਸਹਿਯੋਗੀ ਨਰਿੰਦਰ ਸਿੰਘ ਤੋਮਰ ਤੇ ਪਿਯੂਸ਼ ਗੋਇਲ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਹ ਜ਼ਰੂਰ ਸੁਣੋ।”

ਦੱਸ ਦਈਏ ਕਿ ਇਹ ਵੀਡੀਓ ਵੀਰਵਾਰ ਦੀ ਹੈ। ਇਸ ਵਿੱਚ ਨਰਿੰਦਰ ਸਿੰਘ ਤੋਮਰ ਤੇ ਪਿਯੂਸ਼ ਗੋਇਲ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ। ਜਿੱਥੇ ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੀ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ। ਹਾਲਾਂਕਿ, ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਲਦੀ ਹੀ ਇਸ ਅੰਦੋਲਨ ਨੂੰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ।

About admin

Check Also

ਵੈਕਸੀਨ ਲਵਾਉਣ ਤੋਂ ਬਾਅਦ ਵੀ ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਭੋਪਾਲ – ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜਬਲਪੁਰ ਵਿੱਚ …

%d bloggers like this: