ਯੂਪੀ: ਧਰਮ ਪਰਿਵਰਤਨ ਰੋਕੂ ਕਾਨੂੰਨ ਤਹਿਤ ਪਹਿਲੀ ਗ੍ਰਿਫਤਾਰੀ, ਲਵ ਜੇਹਾਦ ਬਹਾਨੇ ਮੁਸਲਮਾਨ ਨਿਸ਼ਾਨੇ ‘ਤੇ

1849 Panjab
ਉਤਰ ਪ੍ਰਦੇਸ਼ ਪੁਲਸ ਨੇ ਜਬਰੀ ਧਰਮ ਪਰਿਵਰਤਨ ਰੋਕੂ ਕਾਨੂੰਨ ਤਹਿਤ ਪਹਿਲੀ ਗ੍ਰਿਫਤਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹਿੰਦੂ ਲੜਕੀ ਦੇ ਬਾਪ ਨੇ ਇਲਜਾਮ ਲਗਾਇਆ ਕਿ ਓਵੈਸ ਅਹਿਮਦ ਵਲੋਂ ਉਹਨਾਂ ਦੀ ਧੀ ਨੂੰ ਲਾਲਚ ਅਤੇ ਜਾਨੋਂ ਮਾ ਰ ਨ ਦੀ ਧ ਮ ਕੀ ਦੇ ਕੇ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਿਹਾ ਸੀ।

ਬਰੇਲੀ ਦੇ ਡੀ ਆਈ ਜੀ ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸ਼ਿਕਾਇਤ ਮਿਲਣ ‘ਤੇ ਉਨ੍ਹਾਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਹਿੰਦੂਤਵੀ ਜਥੇਬੰਦੀਆਂ ਦਾ ਇਲਜਾਮ ਹੈ ਕਿ ਮੁਸਲਮਾਨ ਉਹਨਾਂ ਦੀਆਂ ਬੇਟੀਆਂ ਦਾ ਜ ਬ ਰ ਦ ਸ ਤੀ ਧਰਮ ਪਰਿਵਰਤਨ ਕਰਕੇ ਵਿਆਹ ਕਰਵਾ ਲੈਂਦੇ ਹਨ ਅਤੇ ਜਿਆਦਾਤਰ ਕੇਸਾਂ ਵਿਚ ਜਾਂ ਤਾਂ ਤਲਾਕ ਹੋ ਜਾਂਦਾ ਹੈ ਜਾਂ ਲੜਕੀ ਦਾ ਕਤਲ।

ਹੁਣ ਦੇਸ਼ ਅੰਦਰ ਜਿਥੇ ਜਿਥੇ ਵੀ ਹਿੰਦੂਤਵੀਆਂ ਦਾ ਜੋਰ ਹਨ ਉਥੇ ਉਥੇ ਅਜਿਹੇ ਕਾਨੂੰਨ ਪਾਸ ਕਰਨ ਦੀ ਕਾਰਵਾਈ ਹੋ ਰਹੀ ਹੈ। ਇਸ ਕਾਨੂੰਨ ਤਹਿਤ ਦਸ ਸਾਲ ਦੀ ਕੈਦ ਅਤੇ 50 ਹਜਾਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਮਾਹਿਰਾਂ ਦੀ ਰਾਏ ਹੈ ਕਿ ਇਸ ਕਾਨੂੰਨ ਦੀ ਯੂਏਪੀਏ ਅਤੇ ਪੋਟਾ ਵਰਗੇ ਕਾਨੂੰਨਾਂ ਵਾਂਗ ਘੱਟ ਗਿਣਤੀਆਂ ਵਿਰੁਧ ਵਰਤੋਂ ਹੋ ਸਕਦੀ ਹੈ।