ਚੀਨ ਬ੍ਰਾਹਮਪੁੱਤਰ ਦਾ ਪਾਣੀ ਡੱਕਣ ਦੀ ਤਿਆਰੀ ਚ, ਭਾਰਤ ਵਲੋਂ ਰਿਪੇਰੀਅਨ ਕਾਨੂੰਨ ਦੀ ਦੁਹਾਈ

ਚੀਨ ਬ੍ਰਾਹਮਪੁੱਤਰ ਦਾ ਪਾਣੀ ਡੱਕਣ ਦੀ ਤਿਆਰੀ ਚ, ਭਾਰਤ ਵਲੋਂ ਰਿਪੇਰੀਅਨ ਕਾਨੂੰਨ ਦੀ ਦੁਹਾਈ, ਪੰਜਾਬ ਵਾਰੀ ਰਿਪੇਰੀਅਨ ਕਾਨੂੰਨ ਨਹੀਂ ਮੰਨਦਾ ਭਾਰਤ
1849 Panjab

ਚੀਨ ਵਲੋਂ ਬ੍ਰਾਹਮਪੁੱਤਰ ਨਦੀ ਦੀ ਵੱਡੀ ਸਹਾਇਕ ਨਦੀ ਯਾਰਲੁੰਗ ਜ਼ੰਗਬੋ ਤੇ ਵੱਡੀ ਡੈਮ ਬਣਾਈ ਜਾ ਰਹੀ ਹੈ ਜਿਸ ਦੀ ਮਦਦ ਨਾਲ ਚੀਨ ਭਾਰਤ ਨੂੰ ਆਉਣ ਵਾਲੀ ਬ੍ਰਾਹਮਪੁੱਤਰ ਨਦੀ ਦਾ ਪਾਣੀ ਰੋਕ ਕੇ ਵਰਤ ਸਕੇਗਾ।

ਭਾਰਤ ਵਲੋਂ ਇਸ ਡੈਮ ਦੀ ਉਸਾਰੀ ਨੂੰ ਰੋਕਣ ਲਈ ਕੌਮਾਂਤਰੀ ਰਿਪੇਰੀਅਨ ਕਾਨੂੰਨ ਦੀ ਦੁਹਾਈ ਦਿੱਤੀ ਜਾ ਰਹੀ ਹੈ। ਭਾਰਤ ਦੇ ਸਿਰ ‘ਤੇ ਵੱਡੀ ਡੈਮ ਉਸਾਰੀ ਕਰਕੇ ਚੀਨ ਜੰਗੀ ਹਲਾਤਾਂ ਚ ਆਪਣਾ ਹੱਥ ਉਪਰ ਕਰਨ ਵਲ ਵਧ ਰਿਹਾ ਹੈ।

ਜਿਕਰਯੋਗ ਹੈ ਕਿ ਜਿਸ ਰਿਪੇਰੀਅਨ ਕਾਨੂੰਨ ਦੀ ਦੁਹਾਈ ਹਿੰਦੁਸਤਾਨ ਦੇ ਰਿਹਾ ਹੈ, ਏਸੇ ਕਾਨੂੰਨ ਨੂੰ ਛਿੱਕੇ ਟੰਗ ਕੇ ਹਿੰਦੁਸਤਾਨ ਨੇ ਪੰਜਾਬ ਦਾ ਪਾਣੀ ਲੁੱਟ ਕੇ ਰੇਗਿਸਤਾਨ ਬਣਨ ਦੀ ਕਗਾਰ ‘ਤੇ ਖੜ੍ਹਾ ਕਰ ਦਿੱਤਾ ਹੈ।